22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸੀਵਰੇਜ ਕਾਮਿਆਂ ਦੀ ਮੁੱਖ ਕਾਰਜਕਾਰੀ ਅਫ਼ਸਰ ਮੈਡਮ ਦੀਪਤੀ ਉੱਪਲ ਨਾਲ ਮੀਟਿੰਗ

ਅਜੀਤ ਡੈਸਕ 17-10-2025
ਲੌਂਗੋਵਾਲ, 16 ਅਕਤੂਬਰ (ਵਿਨੋਦ ਸ਼ਰਮਾ) - ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ਼ ਤੇ ਲੇਬਰ ਯੂਨੀਅਨ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ, ਸੂਬਾ ਸਕੱਤਰ ਗਗਨਦੀਪ ਸਿੰਘ ਸੁਨਾਮ ਅਤੇ ਸਾਥੀਆਂ ਨੇ ਕਾਮਿਆਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸੀਵਰੇਜ ਬੋਰਡ ਦੇ ਮੁੱਖ ਕਾਰਜਕਾਰੀ ਅਫ਼ਸਰ ਮੈਡਮ ਦੀਪਤੀ ਉੱਪਲ ਆਈ.ਏ.ਐਸ., ਮੈਡਮ ਲਤਾ ਚੌਹਾਨ ਮੈਨੇਜਰ ਪਰਸੋਨਲ ਜਨਰਲ ਐਡਮਨ ਅਤੇ ਹੋਰ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਹੋਈ | ਆਗੂਆਂ ਨੇ ਇਸ ਮੀਟਿੰਗ ਵਿਚ ਸੀਵਰੇਜ ਬੋਰਡ ਦੇ ਵਿਚ ਕੰਮ ਕਰਦੇ ਆਊਟ ਸੋਰਸਿਸ ਕਾਮਿਆ ਲਈ ਮੰਗ ਕੀਤੀ ਕਿ ਠੇਕੇਦਾਰਾਂ ਕੰਪਨੀਆਂ ਤੇ ਸੁਸਾਇਟੀਆਂ ਨੂੰ ਬਾਹਰ ਕਰਕੇ ਸਿੱਧਾ ਵਿਭਾਗ ਵਿਚ ਮਰਜ਼ ਕਰਕੇ ਰੈਗੂਲਰ ਕੀਤਾ ਜਾਵੇ | ਇਸ ਬਾਰੇ ਮੈਡਮ ਦੀਪਤੀ ਉੱਪਲ ਨੇ ਭਰੋਸਾ ਦਿੱਤਾ ਕਿ ਮਾਨਯੋਗ ਕੈਬਿਨਟ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਸੀਵਰੇਜ ਬੋਰਡ ਦੇ ਕੱਚੇ ਕਾਮਿਆਂ ਦੀ ਪਾਲਿਸੀ ਬਣਾਉਣ ਦੇ ਸਬੰਧ ਵਿਚ ਵਿਸ਼ੇਸ਼ ਮੀਟਿੰਗ ਰੱਖੀ ਹੋਈ ਹੈ | ਆਗੂਆਂ ਵਲੋਂ ਪੇਸ਼ ਮੰਗਾਂ ਨਵਾਂ ਸ਼ਹਿਰ, ਬੰਗਾ, ਬਲਾਚੌਰ, ਫ਼ਿਰੋਜ਼ਪੁਰ, ਮੱਲਾ ਵਾਲਾ, ਪਾਇਲ, ਮਲੌਦ, ਸਰਹੰਦ, ਬਸੀ, ਮੁੱਲਾਂਪੁਰ, ਮਲੋਟ ਗਿੱਦੜਬਾਹਾ, ਬਰੀ ਵਾਲਾ ਆਦਿ ਸਟੇਸ਼ਨਾਂ ਤੇ ਕਿਰਤ ਕਾਨੂੰਨਾਂ ਤੋਂ ਘੱਟ ਦਿੱਤੀ ਜਾ ਉਜਰਤ ਪੂਰੀ ਦੇਣ, ਬੋਨਸ ਦੇਣ ਅਤੇ ਹਰ ਵਰਕਰ ਦਾ ਬੀਮਾ ਯਕੀਨੀ ਬਣਾਇਆ ਜਾਵੇ | ਲਹਿਰਾ, ਮੂਨਕ, ਖਨੌਰੀ ਦੇ ਕਾਮਿਆਂ ਨੂੰ ਜੋ ਘੱਟ ਤਨਖਾਹ ਦਿੱਤੀ ਗਈ ਹੈ ਉਸਦਾ ਬਕਾਇਆ ਜਾਰੀ ਕਰਨ, ਹਰ ਮੁਲਾਜ਼ਮ ਦਾ ਵੈਲਫੇਅਰ ਫੰਡ ਕੱਟਣ, 5 ਪ੍ਰਤੀਸ਼ਤ ਤੋਂ ਲੈ ਕੇ 10 ਪ੍ਰਤੀਸ਼ਤ ਵਾਧਾ ਦੇਣ, ਕਿਰਤ ਕਾਨੂੰਨ ਅਨੁਸਾਰ ਐਸਟੀਮੇਟ ਪਾਸ ਕਰਵਾਏ ਜਾਣ, ਸਲਾਨਾ ਦੇਖਭਾਲ ਸਕੀਮਾਂ ਅਤੇ ਆਊਟ ਸੋਰਸ ਕਾਮਿਆਂ ਦਾ ਪੁਰਾਣਾ ਬਣਦਾ ਏਰੀਅਰ ਤੁਰੰਤ ਜਾਰੀ ਕਰਨ ਆਦਿ ਮੰਗਾਂ 'ਤੇ ਵਿਚਾਰ ਕਰਦਿਆਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਜਸਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਮਾਨਸਾ, ਮੇਜਰ ਸਿੰਘ ਜ਼ਿਲ੍ਹਾ ਪ੍ਰਧਾਨ ਨਵਾਂ ਸ਼ਹਿਰ, ਜਤਿੰਦਰ ਸਿੰਘ ਪਾਇਲ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਇਕਬਾਲਪ੍ਰੀਤ ਸਿੰਘ ਫ਼ਤਿਹਗੜ੍ਹ ਸਾਹਿਬ, ਪ੍ਰਦੀਪ ਸਿੰਘ ਛਾਹੜ, ਕੁਲਵਿੰਦਰ ਸਿੰਘ ਮੁੱਲਾਪੁਰ, ਦਰਸਨ ਸਿੰਘ ਲੌਂਗੋਵਾਲ ਹਾਜ਼ਰ ਸਨ |
ਪਿਛਲੀ ਖ਼ਬਰ ਮਾਤਾ ਸਨੇਹ ਲਤਾ ਦੀ ਮੌਤ 'ਤੇ ਵੱਖ ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਨੇ ਭੁੱਖ ਹੜਤਾਲ ਦੀ ਕੀਤੀ ਹਮਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।