ਸੰਗਰੂਰ, 16 ਅਕਤੂਬਰ (ਦਮਨਜੀਤ ਸਿੰਘ) - ਸੰਗਰੂਰ ਦੇ ਮਸ਼ਹੂਰ ਨਕਸ਼ਾ ਨਵੀਸ ਅਤੇ ਸੰਘ ਦੇ ਪੁਰਾਣੇ ਮੈਂਬਰ ਨਰਿੰਦਰ ਕੁਮਾਰ ਗੁਪਤਾ ਨੂੰ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਦੀ ਸਿਫਾਰਿਸ਼ ਸਦਕਾ ਰੇਲਵੇ ਵਲੋਂ ਡਵੀਜ਼ਨਲ ਰੇਲਵੇ ਯੂਜ਼ਰ ਕਨਸੂਲੇਟਿਵ ਨੌਰਦਰਨ ਰੇਲਵੇ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ | ਆਪਣੀ ਨਿਯੁਕਤੀ ਉੱਤੇ ਗੁਪਤਾ ਵਲੋਂ ਕੇਂਦਰ ਸਰਕਾਰ, ਰੇਲਵੇ ਬੋਰਡ ਅਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਸੌਂਪੀ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ | ਗੁਪਤਾ ਨੇ ਦੱਸਿਆ ਕਿ ਉਹ ਪੂਰੀ ਮਿਹਨਤ ਕਰ ਕੇ ਰੇਲਵੇ ਦੀ ਬਿਹਤਰੀ ਲਈ ਆਪਣਾ ਯੋਗਦਾਨ ਪਾਉਣਗੇ ਅਤੇ ਨਾਲ ਹੀ ਰੇਲਵੇ ਵਲੋਂ ਯਾਤਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਵੀ ਲੋਕਾਂ ਨੂੰ ਜਾਗਰੂਕ ਕਰਨਗੇ ਅਤੇ ਲੋਕਾਂ ਦੀ ਮੰਗ ਅਤੇ ਸਮੱਸਿਆ ਨੂੰ ਰੇਲਵੇ ਦੇ ਕੋਲ ਪਹੁੰਚਾਉਣ ਲਈ ਪੂਰੀ ਮਸ਼ੱਕਤ ਕਰਨਗੇ | ਨਰਿੰਦਰ ਗੁਪਤਾ ਦੀ ਇਸ ਨਿਯੁਕਤੀ ਲਈ ਭਾਜਪਾ ਆਗੂਆਂ ਅਤੇ ਹੋਰਨਾਂ ਸ਼ਹਿਰ ਵਾਸੀਆਂ ਵਲੋਂ ਉਨ੍ਹਾਂ ਨੂੰ ਵਧਾਈਆਂ ਵੀ ਭੇਟ ਕੀਤੀਆਂ ਜਾ ਰਹੀਆਂ ਹਨ |