ਜਖੇਪਲ, 16 ਅਕਤੂਬਰ (ਮੇਜਰ ਸਿੰਘ ਸਿੱਧੂ) - ਸਰਕਾਰੀ ਮਿਡਲ ਸਕੂਲ ਦੌਲਾ ਸਿੰਘ ਵਾਲਾ ਦੀ ਛੇਵੀਂ ਜਮਾਤ ਦੀ ਵਿਦਿਆਰਥਣ ਜਸਮੀਨ ਕੌਰ ਪੁੱਤਰੀ ਜਗਸੀਰ ਸਿੰਘ 69ਵੀਂ ਅੰਤਰ ਜ਼ਿਲ੍ਹਾ ਅੰਡਰ 14 ਸਾਲ ਚੈਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਜਾ ਰਹੀ ਹੈ | ਸਕੂਲ ਮੁਖੀ ਸ਼੍ਰੀ ਨੀਲਮ ਕੁਮਾਰ ਅਤੇ ਪੀ.ਟੀ.ਆਈ. ਅਧਿਆਪਕ ਸ਼੍ਰੀਮਤੀ ਆਸ਼ਾ ਰਾਣੀ ਨੇ ਦੱਸਿਆ ਕਿ ਇਹ ਸਕੂਲ ਲਈ ਬੜੇ ਫ਼ਖਰ ਵਾਲੀ ਗੱਲ ਹੈ ਕਿ ਸੰਗਰੂਰ ਜ਼ਿਲੇ੍ਹ ਦੀ ਪੰਜ ਮੈਂਬਰੀ ਟੀਮ ਵਿੱਚ ਜਸਮੀਨ ਕੌਰ ਇਕਲੌਤੀ ਸਰਕਾਰੀ ਸਕੂਲ ਦੀ ਵਿਦਿਆਰਥਣ ਹੈ | ਉਨ੍ਹਾਂ ਕਿਹਾ ਕਿ ਜਸਮੀਨ ਬਹੁਤ ਹੀ ਮਿਹਨਤੀ ਅਤੇ ਆਗਿਆਕਾਰੀ ਹੈ | ਇਸ ਮੌਕੇ ਪਿ੍ਥੀਪਾਲ ਸਿੰਘ, ਸ਼੍ਰੀਮਤੀ ਸ਼ਿੰਦਰਪਾਲ ਕੌਰ, ਸ਼੍ਰੀਮਤੀ ਰੁਪਿੰਦਰ ਸ਼ਰਮਾ ਅਤੇ ਸ਼੍ਰੀ ਵਿਕਾਸ ਬਾਂਸਲ ਕੰਪਿਊਟਰ ਫੈਕਲਟੀ ਆਦਿ ਹਾਜ਼ਰ ਸਨ |