22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਅਕਾਲੀ ਦਲ ਦੀ ਸੰਗਰੂਰ ਜਥੇਬੰਦੀ ਨੇ ਗੋਲਡੀ ਖਡਿਆਲ ਦੀ ਰਹਿਨੁਮਾਈ ਹੇਠ ਹੜ੍ਹ ਪੀੜਤਾਂ ਲਈ ਭੇਜਿਆ 400 ਕੁਇੰਟਲ ਕਣਕ ਦਾ ਬੀਜ

ਅਜੀਤ ਡੈਸਕ 17-10-2025
ਸੰਗਰੂਰ, ਸੁਨਾਮ ਊਧਮ ਸਿੰਘ ਵਾਲਾ, 16 ਅਕਤੂਬਰ (ਬਿੱਟਾ, ਧਾਲੀਵਾਲ, ਭੁੱਲਰ, ਸੱਗੂ) - ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ੍ਰੀ ਵਿਨਰਜੀਤ ਸਿੰਘ ਗੋਲਡੀ ਖਡਿਆਲ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਦੇ ਹੜ੍ਹ ਪੀੜਤਾਂ ਕਿਸਾਨਾਂ ਲਈ ਕਣਕ ਦਾ ਬੀਜ ਭੇਜਣ ਦਾ ਜੋ ਵਾਅਦਾ ਕੀਤਾ ਸੀ ਉਸ ਵਾਅਦੇ ਨੂੰ ਸੰਗਰੂਰ ਜ਼ਿਲੇ੍ਹ ਦੀ ਜਥੇਬੰਦੀ ਵਲੋਂ ਪੂਰੀ ਤਨਦੇਹੀ ਨਾਲ ਨਿਭਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਹਮੇਸ਼ਾ ਉਹ ਸਿਧਾਂਤਾਂ ਉੱਤੇ ਪਹਿਰਾ ਦਿੱਤਾ ਹੈ ਜਿਸ ਤਹਿਤ ਜੋ ਕਿਹਾ ਉਹ ਕੀਤਾ ਅਤੇ ਜੋ ਕਹਾਂਗੇ ਉਹ ਕਰਾਂਗੇ ਨੂੰ ਪੂਰੀ ਸ਼ਿੱਦਤ ਨਾਲ ਪੂਰਾ ਕੀਤਾ ਹੈ | ਉਨ੍ਹਾਂ ਕਿਹਾ ਕਿ ਪਹਿਲੀ ਸੇਵਾ ਵਜੋਂ ਸੰਗਰੂਰ ਜ਼ਿਲੇ੍ਹ ਨੇ ਟਰਾਲਾ ਭਰ ਕੇ ਤਕਰੀਬਨ 400 ਕੁਇੰਟਲ (40 ਟਨ) ਬੀਜ ਭੇਜਿਆ ਗਿਆ ਹੈ | ਗੋਲਡੀ ਨੇ ਕਿਹਾ ਕਿ ਇਸ ਸੇਵਾ ਵਿਚ ਯੋਗਦਾਨ ਪਾਉਣ ਵਾਲੇ ਹਰ ਸੱਜਣ ਦਾ ਉਹ ਆਭਾਰ ਪ੍ਰਗਟ ਕਰਦੇ ਹਨ ਅਤੇ ਉਚੇਚੇ ਤੌਰ ਉੱਤੇ ਸੁ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦੇ ਹਨ ਜਿੰਨਾ ਅÏਖੇ ਸਮੇਂ ਹੜ੍ਹ ਪੀੜਤਾਂ ਦੀ ਬਾਂਹ ਫੜ ਕੇ ਆਪਣਾ ਫ਼ਰਜ਼ ਨਿਭਾਇਆ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤਜਿੰਦਰ ਸਿੰਘ ਸੰਘਰੇੜੀ, ਰਣਜੀਤ ਸਿੰਘ ਕਾਤਰੋਂ, ਇਕਬਾਲਜੀਤ ਸਿੰਘ ਪੂਨੀਆ, ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਪਰਮਜੀਤ ਕੌਰ ਵਿਰਕ, ਹਰਪਾਲ ਸਿੰਘ ਖਡਿਆਲ, ਰੁਪਿੰਦਰ ਸਿੰਘ ਰੰਧਾਵਾ, ਬਿੰਦਰ ਸਿੰਘ ਬਟਰਿਆਣਾ, ਹਰਵਿੰਦਰ ਸਿੰਘ, ਗੁਰਮੀਤ ਸਿੰਘ ਜ਼ੈਲਦਾਰ, ਜਗਜੀਤ ਸਿੰਘ ਸੰਗਤਪੁਰਾ, ਹਰਜਿੰਦਰ ਸਿੰਘ ਜਲਾਨ, ਪ੍ਰਭਜੀਤ ਸਿੰਘ ਲੱਕੀ, ਜਸਵੀਰ ਸਿੰਘ (ਹਨੀ ਢਾਬਾ), ਨਰਿੰਦਰ ਸਿੰਘ ਬਲਿਆਲ, ਡਾ. ਕਰਮ ਸਿੰਘ, ਦਲਜੀਤ ਸਿੰਘ ਜੀਤੀ, ਬਾਵੀ ਗਰੇਵਾਲ, ਜਤਿੰਦਰ ਸਿੰਘ ਵਿੱਕੀ ਕੋਚ. ਗੁਰਜੰਟ ਸਿੰਘ ਵਾਲੀਆ, ਜਗਤਾਰ ਸਿੰਘ ਸੋਮਾ, ਗੁਰਮੀਤ ਸਿੰਘ ਜ਼ੈਲਦਾਰ, ਸੁਖਦੇਵ ਸਿੰਘ ਬਰਾੜ, ਗਮਦੂਰ ਸਿੰਘ ਫੱਗੂਵਾਲਾ, ਗੁਰਨਾਮ ਸਿੰਘ ਰੋਹੀ, ਸੁੰਦਰ ਕਿ੍ਸ਼ਨ, ਜਤਿੰਦਰ ਸਿੰਘ ਨੂਰਪੁਰਾ, ਚੰਦ ਸਿੰਘ ਸਾਹਪੁਰ, ਮਨਜੀਤ ਸਿੰਘ ਚੰਗਾਲ, ਗੁਰਮੇਲ ਸਿੰਘ ਬੰਗਾਵਾਲੀ, ਗੁਰਮੀਤ ਸਿੰਘ ਭੱਟੀਵਾਲ ਕਲਾਂ, ਸਰਬਜੀਤ ਸਿੰਘ ਬਿੱਲਾ, ਭਰਪੂਰ ਸਿੰਘ ਫੱਗੂਵਾਲਾ, ਬਲਜੀਤ ਸਿੰਘ ਭਿੰਡਰਾਂ, ਹਰਵਿੰਦਰ ਸਿੰਘ ਨੂਰਪੁਰਾ, ਪਿ੍ਤਪਾਲ ਸਿੰਘ ਬਾਂਸਲ, ਅਵਿਨਾਸ਼ ਸਿੰਗਲਾ, ਬਲਵਿੰਦਰ ਸਿੰਘ ਅਕਬਰਪੁਰ, ਰਮਨਦੀਪ ਸਿੰਘ ਰਾਣਾ, ਪਰਮਜੀਤ ਸਿੰਘ ਨਿੱਕਾ, ਸੁਖਵਿੰਦਰ ਸਿੰਘ ਮੱਦੀ, ਗੁਰਮੀਤ ਸਿੰਘ ਲੱਲੀ, ਗੁਰਮੀਤ ਸਿੰਘ ਘਾਸੀਵਾਲ ਲਾਡੀ ਸੁਨਾਮ ਮੌਜੂਦ ਸਨ |
ਪਿਛਲੀ ਖ਼ਬਰ 'ਆਪ' ਸਰਕਾਰ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਆਰਥਿਕ ਮਦਦ ਕਰਨ ਲਈ ਵਚਨਬੱਧ-ਡਾ. ਮਿੰਕੂ ਜਵੰਧਾ <br/> ਅਗਲੀ ਖ਼ਬਰ ਦੌਲਾ ਸਿੰਘ ਵਾਲਾ ਦੀ ਜਸਮੀਨ ਕੌਰ ਅੰਤਰ-ਜਿਲ੍ਹਾ ਚੈਸ ਖੇਡਾਂ ਵਿੱਚ ਹਿੱਸਾ ਲਵੇਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।