ਬਠਿੰਡਾ, 16 ਅਕਤੂਬਰ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਸਮਾਜ ਸੇਵੀ ਮਨੁੱਖਤਾ ਨੂੰ ਸਮਰਪਿਤ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਟੀਮ ਮੈਂਬਰਾਂ ਵਿੱਕੀ ਕੁਮਾਰ, ਰਾਜਿੰਦਰ ਕੁਮਾਰ, ਸੰਦੀਪ ਗਿੱਲ ਆਦਿ ਵਲੋਂ ਵੱਖ-ਵੱਖ ਸਥਾਨਾਂ 'ਤੇ ਪਹੁੰਚ ਕੇ ਜ਼ਖ਼ਮੀਆਂ ਐਂਬੂਲੈਂਸ ਸਹੂਲਤ ਪ੍ਰਦਾਨ ਕਰਕੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ | ਇਕ ਘਟਨਾ ਸਥਾਨਕ ਬਰਨਾਲਾ ਰੋਡ ਫਲਾਈਓਵਰ ਬਿ੍ਜ 'ਤੇ ਇਕ ਅਣਪਛਾਤਾ ਵਾਹਨ ਦੀ ਟੱਕਰ ਨਾਲ ਸੁਦਾਮਾ ਨਾਮਕ ਵਿਅਕਤੀ ਵਾਸੀ ਮਾਤਾ ਜੀਵੀ ਨਗਰ ਗੰਭੀਰ ਜ਼ਖਮੀ ਹੋ ਗਿਆ | ਇਕ ਹੋਰ ਘਟਨਾ ਪੁੱਡਾ ਮਾਰਕੀਟ ਦੇ ਨੇੜੇ ਇਕ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਕਰਨ ਵਾਸੀ ਗੋਪਾਲ ਨਗਰ ਗੰਭੀਰ ਜ਼ਖ਼ਮੀ ਹੋ ਗਿਆ | ਇਸ ਤੋਂ ਇਲਾਵਾ ਸਥਾਨਕ ਬਾਬਾ ਦੀਪ ਸਿੰਘ ਨਗਰ ਰੇਲਵੇ ਕਰਾਸਿੰਗ ਨੇੜੇ ਇਕ ਨÏਜਵਾਨ ਵਿਸ਼ਨੂੰ ਵਾਸੀ ਫ਼ਾਜ਼ਿਲਕਾ ਨੂੰ ਅਣਪਛਾਤੇ ਵਾਹਨ ਟੱਕਰ ਮਾਰ ਕੇ ਫ਼ਰਾਰ ਹੋ ਗਿਆ¢