21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਦੀਵਾਲੀ ਦੇ ਤਿਉਹਾਰ ਮੌਕੇ ਲਾਇਨਜ਼ ਕਲੱਬ ਗਰੇਟਰ ਵੱਲੋਂ ਪ੍ਰੋਗਰਾਮ ਦਾ ਆਯੋਜਨ

ਅਜੀਤ ਡੈਸਕ 17-10-2025
ਸੰਗਰੂਰ, 16 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਲਾਇਨਜ਼ ਕਲੱਬ ਗਰੇਟਰ ਸੰਗਰੂਰ ਵਲੋਂ ਮੁਕੇਸ਼ ਸ਼ਰਮਾ, ਚੇਅਰਮੈਨ ਜਗਨ ਨਾਥ ਗੋਇਲ ਦੀ ਪ੍ਰਧਾਨਗੀ ਹੇਠ ਦੀਵਾਲੀ ਦੇ ਤਿਉਹਾਰ ਉੱਤੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ | ਸ਼ਰਧਾ, ਉਤਸ਼ਾਹ ਅਤੇ ਧੂਮ ਧਾਮ ਧੜਕੇ ਨਾਲ ਮਨਾਏ ਇਸ ਤਿਉਹਾਰ ਦੌਰਾਨ ਕਲੱਬ ਸੈਕਟਰੀ ਲਾਇਨ ਸਤਪਾਲ ਸਿੰਘ ਲਵਲੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ 100 ਦੇ ਕਰੀਬ ਮੈਂਬਰਾਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ | ਸਟੇਜ ਸੰਚਾਲਨ ਮੁਕੇਸ਼ ਸ਼ਰਮਾ ਅਤੇ ਮਹਿਲਾ ਪੂਨਮ ਗਰਗ ਵਲੋਂ ਕਰਦਿਆਂ ਸਟੇਜ ਤੋਂ ਬੱਚਿਆ ਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਇਸ ਉਪਰੰਤ ਲਾਇਨ ਮੈਂਬਰਾਂ ਦਾ ਕਪਲ ਡਾਂਸ ਵੀ ਖਿੱਚ ਦਾ ਕੇਂਦਰ ਬਣਿਆ | ਮੈਡਮ ਨਵਦੀਪ ਕੌਰ ਮਾਨ ਅਤੇ ਡਾਕਟਰ ਰਮਨਵੀਰ ਕੌਰ ਬੋਪਰਾਏ, ਮੈਡਮ ਕੁਸ਼ਮ ਮਘਾਨ, ਮੈਡਮ ਰਾਕੇਸ਼ ਬਾਂਸਲ ਦੇ ਗਿੱਧੇ ਅਤੇ ਬੋਲੀਆਂ ਨਾਲ ਇਸ ਸਮਾਗਮ ਨੂੰ ਚਾਰ ਚੰਨ ਲਗਾ ਦਿੱਤੇ | ਇਸ ਮੌਕੇ ਵਿਨੋਦ ਮਘਾਨ, ਜਗਦੀਸ਼ ਬਾਂਸਲ, ਡਾ. ਪਿ੍ਤਪਾਲ ਸਿੰਘ, ਜਸਪਾਲ ਰਤਨ, ਚਮਨ ਸਿਡਾਨਾ, ਸੰਤੋਸ਼ ਗਰਗ, ਕਰਨ ਸਿੰਘ ਮਾਨ, ਡਾ. ਸੇਖੋਂ, ਪ੍ਰੋਫੈਸਰ ਅਜੇ ਗੋਇਲ, ਜਸਪਾਲ ਰਾਣਾ, ਸੁਖਵਿੰਦਰ ਸਿੰਘ ਭੱਠਲ, (ਜੌਨ ਚੇਅਰਮੈਨ) ਕੇਵਲ ਕਿ੍ਸ਼ਨ ਗਰਗ, ਹੈਪੀ ਗੋਇਲ, ਦਾ ਸਮਾਗਮ ਦੀ ਸਫਲਤਾ ਲਈ ਵਿਸ਼ੇਸ਼ ਯੋਗਦਾਨ ਰਿਹਾ | ਅੰਤ ਇਹ ਸਮਾਗਮ ਆਪਣੀਆਂ ਅਮਿੱਟ ਯਾਦਾਂ ਛੱਡਦਿਆਂ ਸਮਾਪਤ ਹੋ ਗਿਆ |
ਪਿਛਲੀ ਖ਼ਬਰ ਕੌਮੀ ਸੇਵਾ ਯੋਜਨਾ ਕੈਂਪ ਲਗਾਇਆ ਅਗਲੀ ਖ਼ਬਰ ਵੱਖ-ਵੱਖ ਸੜਕ ਦੁਰਘਟਨਾ 'ਚ ਤਿੰਨ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।