ਧੂਰੀ, 16 ਅਕਤੂਬਰ (ਲਖਵੀਰ ਸਿੰਘ ਧਾਂਦਰਾ) - ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸੰਗਰੂਰ ਦੀ ਅਗਵਾਈ ਵਿਚ ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਕ ਰੋਜਾ ਕੌਮੀ ਸੇਵਾ ਯੋਜਨਾ ਕੈਂਪ ਲਗਾਇਆ ਗਿਆ | ਪ੍ਰੋਗਰਾਮ ਅਫ਼ਸਰ ਸ. ਜਗਵਿੰਦਰ ਸਿੰਘ ਘੁਮਾਣ ਨੇ ਵਲੰਟੀਅਰ ਤੋਂ ਸਕੂਲ ਕੈਂਪਸ ਦੀ ਸਫ਼ਾਈ ਕਰਵਾਈ | ਵਲੰਟੀਅਰਾਂ ਨੇ ਸਕੂਲ ਕੈਂਪਸ ਵਿਚ ਲੱਗੇ ਪੌਦਿਆਂ ਵਿਚ ਪਾਣੀ ਪਾਇਆ | ਮੁੱਖ ਮਹਿਮਾਨ ਪਿ੍ੰਸੀਪਲ ਸੰਤ ਸਿੰਘ ਬੀਲ੍ਹਾ ਨੇ ਕੌਮੀ ਸੇਵਾ ਯੋਜਨਾ ਦੇ ਲੋਗੋ ਅਤੇ ਮਾਟੋ ਦੇ ਸਬੰਧ ਵਿਚ ਵੇਰਵੇ ਨਾਲ ਵਲੰਟੀਅਰ ਨੂੰ ਜਾਣਕਾਰੀ ਦਿੱਤੀ | ਜਦੋਂ ਵਲੰਟੀਅਰ ਟੀਮ ਅਤੇ ਲੀਡਰ ਨਾਲ ਕੰਮ ਕਰਦੇ ਹਨ ਵਲੰਟੀਅਰ ਵਿਚ ਮਿਲਵਰਤਨ ਸਹਿਯੋਗ ਅਨੁਸ਼ਾਸਨ ਅਤੇ ਰਾਸ਼ਟਰੀ ਏਕਤਾ ਵਿਕਸਿਤ ਹੁੰਦੀ ਹੈ | ਸਹਿਯੋਗੀ ਅਧਿਆਪਕ ਸਰਦਾਰ ਨਵਜੋਤ ਸਿੰਘ ਨੇ ਵਲੰਟੀਅਰ ਨੂੰ ਇਸ ਕੈਂਪ ਦੀਆਂ ਚੰਗੀਆਂ ਗੱਲਾਂ ਆਪਣੇ ਜੀਵਨ ਵਿਚ ਅਪਣਾਉਣ ਲਈ ਕਿਹਾ | ਪ੍ਰੋਗਰਾਮ ਅਫ਼ਸਰ ਸ. ਜਗਵਿੰਦਰ ਸਿੰਘ ਘੁਮਾਣ ਨੇ ਮੁਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਪਿ੍ੰਸੀਪਲ ਸਰਬਜੀਤ ਕੌਰ ਨੇ ਧੰਨਵਾਦ ਕੀਤਾ |