16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਦੀਵਾਲੀ ਉਪਰੰਤ ਇਸਤਰੀ ਅਕਾਲੀ ਦਲ ਦਾ ਵੱਡਾ ਜੱਥਾ ਤਰਨ ਤਾਰਨ ਲਈ ਹੋਵੇਗਾ ਰਵਾਨਾ - ਬੀਬੀ ਵਿਰਕ <br/>

ਅਜੀਤ ਡੈਸਕ 18-10-2025
ਸੰਗਰੂਰ, 17 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਸ਼ੋ੍ਰਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਤੇ ਪਾਰਟੀ ਦੀ ਵਰਕਿੰਗ ਕਮੇਟੀ ਦੇ ਮੈਂਬਰ ਬੀਬੀ ਪਰਮਜੀਤ ਕੌਰ ਵਿਰਕ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਤਰਨਤਾਰਨ ਜ਼ਿਮਨੀ ਚੋਣ ਸ਼ਾਨਦਾਰ ਢੰਗ ਨਾਲ ਜਿੱਤਾਂਗੇ | ਉਨ੍ਹਾਂ ਕਿਹਾ ਕਿ ਸੰਗਰੂਰ ਤੋਂ ਇਸਤਰੀ ਅਕਾਲੀ ਵਰਕਰਾਂ ਦਾ ਇੱਕ ਵੱਡਾ ਜੱਥਾ ਦੀਵਾਲੀ ਉਪਰੰਤ ਤਰਨਤਾਰਨ ਲਈ ਰਵਾਨਾ ਹੋਵੇਗਾ ਅਤੇ ਹਲਕੇ 'ਚ ਜਿੱਥੇ ਉਨ੍ਹਾਂ ਦੀ ਡਿਊਟੀ ਲਗਾਈ ਜਾਵੇਗੀ ਉਸ ਨੂੰ ਪੂਰੀ ਮੁਸਤੈਦੀ ਨਾਲ ਨੇਪਰੇ ਚਾੜ੍ਹਨਗੇ | ਬੀਬੀ ਵਿਰਕ ਨੇ ਕਿਹਾ ਕਿ ਇਸ ਵੇਲੇ ਪੂਰੇ ਪੰਜਾਬ ਵਿਚ ਆਪ ਸਰਕਾਰ ਤੋਂ ਨਿਰਾਸ਼ ਲੋਕ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਵੱਲ ਦੇਖ ਰਹੇ ਹਨ ਕਿਉਂਕਿ ਹੜ੍ਹਾਂ ਦੌਰਾਨ ਆਪ ਸਰਕਾਰ ਦੇ ਨਾਲ-ਨਾਲ ਹੋਰ ਰਾਜਨੀਤਕ ਦਲ ਕੁਦਰਤੀ ਆਫ਼ਤ ਖ਼ਿਲਾਫ਼ ਭੱਜ ਖੜੌਤੇ ਸਨ ਪਰ ਕੇਵਲ ਅਕਾਲੀ ਦਲ ਦੇ ਹੀ ਆਗੂ ਸਨ ਜਿਨ੍ਹਾਂ ਹੜ੍ਹਾਂ ਨਾਲ ਜੂਝ ਰਹੇ ਲੋਕਾਂ ਦੀ ਬਾਂਹ ਫੜੀ | ਅਜੋਕੇ ਸਮੇਂ ਵੀ ਹਰ ਜ਼ਿਲ੍ਹੇ ਵਿਚ ਅਕਾਲੀ ਵਰਕਰ ਕਣਕ ਦਾ ਬੀਜ ਇਕੱਠਾ ਕਰ ਕੇ ਪੀੜਤ ਲੋਕਾਂ ਤੱਕ ਪਹੁੰਚਾ ਰਹੇ ਹਨ ਅਤੇ ਸੰਗਰੂਰ ਜ਼ਿਲ੍ਹੇ ਵਿਚੋਂ ਵੀ ਇਸ ਤਰ੍ਹਾਂ ਦੀ ਸਹਾਇਤਾ ਦੇ ਯਤਨ ਕੀਤੇ ਜਾ ਰਹੇ ਹਨ |

ਪਿਛਲੀ ਖ਼ਬਰ ਕਾਂਗਰਸ ਦੇ ਰਾਸ਼ਟਰੀ ਵਫ਼ਦ ਦਾ ਹਿੱਸਾ ਬਣੇ ਸਮਿਤ ਸਿੰਘ ਮਾਨ ਨੇ ਜਰਮਨੀ ਦੇ ਰਾਜਨੀਤਿਕ ਯੁਵਾ ਸੰਗਠਨ ਨਾਲ ਮੁਲਾਕਾਤ ਕੀਤੀ ਅਗਲੀ ਖ਼ਬਰ 24 ਨੂੰ ਸੰਗਰੂਰ ਅਤੇ 2 ਨਵੰਬਰ ਨੂੰ ਬਿਜਲੀ ਮੰਤਰੀ ਦੀ ਰਿਹਾਇਸ਼ ਲੁਧਿਆਣਾ ਵਿਖੇ ਬਿਜਲੀ ਵਿਭਾਗ ਦੇ ਮੁਲਾਜ਼ਮ ਅਤੇ ਪੈਨਸ਼ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।