ਮਲੇਰਕੋਟਲਾ, 17 ਅਕਤੂਬਰ (ਮੁਹੰਮਦ ਹਨੀਫ਼ ਥਿੰਦ) - ਮਲੇਰਕੋਟਲਾ ਦੀ ਪ੍ਰਸਿੱਧ ਸੰਸਥਾ ਕੰਪੀਟੀਸ਼ਨ ਇਮੀਗ੍ਰੇਸ਼ਨ ਨੂੰ ਆਈ.ਡੀ.ਪੀ. ਵਲੋਂ ਬੈਸਟ ਆਈਲੈਟਸ ਇੰਸਟੀਚਿਊਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ | ਇਹ ਐਵਾਰਡ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ, ਉੱਚੇ ਨਤੀਜੇ ਅਤੇ ਵਿਦਿਆਰਥੀ ਦੀ ਸੰਤੁਸ਼ਟੀ ਦੇ ਆਧਾਰ 'ਤੇ ਦਿੱਤਾ ਗਿਆ | ਇਸ ਮੌਕੇ 'ਤੇ ਸੰਸਥਾ ਦੇ ਡਾਇਰੈਕਟਰ ਮੁਹੰਮਦ ਅਰਸ਼ਦ ਅਤੇ ਵੀਨੂੰ ਗਰਗ ਨੇ ਕਿਹਾ ਕਿ ਇਹ ਸਨਮਾਨ ਸਾਰੀ ਟੀਮ ਦੀ ਮਿਹਨਤ, ਵਿਦਿਆਰਥੀਆਂ ਦੇ ਅਟੁੱਟ ਭਰੋਸੇ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ | ਆਈ.ਡੀ.ਪੀ. ਵਲੋਂ ਦਿੱਤਾ ਗਿਆ ਇਹ ਐਵਾਰਡ ਪੰਜਾਬ ਦੇ ਵਿਦੇਸ਼ੀ ਸਿੱਖਿਆ ਖੇਤਰ ਵਿਚ ਕੰਪੀਟੀਸ਼ਨ ਇਮੀਗ੍ਰੇਸ਼ਨ ਦੀ ਭਰੋਸੇਯੋਗ ਪਛਾਣ ਨੂੰ ਹੋਰ ਵੀ ਮਜ਼ਬੂਤ ਕਰਦਾ ਹੈ | ਮੁਹੰਮਦ ਅਰਸ਼ਦ ਅਤੇ ਵੀਨੂ ਗਰਗ ਨੇ ਦੱਸਿਆ ਕਿ ਸਾਡੀ ਸੰਸਥਾ ਨੂੰ ਮਲੇਰਕੋਟਲਾ ਜ਼ਿਲ੍ਹੇ 'ਚੋਂ ਬੈਸਟ ਆਈਲੈਟਸ ਕੋਚਿੰਗ ਸੈਂਟਰ ਦਾ ਐਵਾਰਡ ਮਿਲਿਆ ਹੈ |