16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਮੰਡੀਆਂ ਵਿਚ ਕਿਸਾਨਾਂ ਨੂੰ ਬਿਹਤਰ ਸਹੂਲਤਾਂ ਦਿਵਾਉਣ ਲਈ ਵਫਦ ਡੀ. ਸੀ. ਨੂੰ ਮਿਲਿਆ

ਅਜੀਤ ਡੈਸਕ 18-10-2025
ਸੰਗਰੂਰ, 17 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪਰ ਦਾ ਇੱਕ ਵਫਦ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਨੂੰ ਮਿਲਿਆ | ਮੰਡੀਆਂ, ਖਰੀਦ ਕੇਂਦਰਾਂ ਵਿਚ ਸ਼ੁੱਧ ਪੀਣ ਦਾ ਪਾਣੀ, ਪਖਾਨੇ, ਲਾਈਟਾਂ, ਸਫਾਈ ਦੇ ਪ੍ਰਬੰਧ ਕਰਨ ਲਈ ਕਰੋੜਾਂ ਰੁਪਏ ਦੇ ਟੈਂਡਰ ਹੋਣ ਦੇ ਬਾਵਜੂਦ ਜਮੀਨੀ ਪੱਧਰ ਉੱਤੇ ਖਾਨਾਪੂਰਤੀ ਕਰਨ ਦੀ ਗੱਲ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਪਿਛਲੇ ਸੀਜਨ ਦੌਰਾਨ ਸੰਗਰੂਰ ਦੀ ਮਾਰਕੀਟ ਕਮੇਟੀ ਲਹਿਰਾਗਾਗਾ, ਮਨੂਕ, ਖਨੌਰੀ, ਦਿੜ੍ਹਬਾ ਸੂਲਰ-ਘਰਾਟ, ਸੁਨਾਮ, ਸੰਗਰੂਰ ਅਧੀਨ ਪੈਂਦੀਆਂ ਸ਼ਹਿਰੀ ਅਤੇ ਪੇਡੂ ਖਰੀਦ ਕੇਂਦਰਾਂ ਵਿਚ ਸਹੂਲਤਾਂ ਦੇ ਨਾਮ ਉੱਤੇ ਕੇਵਲ ਖਾਨਾਪੂਰਤੀ ਹੀ ਕੀਤੀ ਗਈ ਸੀ | ਉਨ੍ਹਾਂ ਕਿਹਾ ਕਿ ਜਿਆਦਾਤਾਰ ਖਰੀਦ ਕੇਦਰਾਂ ਉੱਤੇ ਪਾਣੀ ਪਿਆਉਣਾ ਲਈ ਇੱਕ ਬੰਦਾ ਅਤੇ ਚੌਕੀਦਾਰ ਰੱਖਿਆ ਜਾਂਦਾ ਹੈ ਜਦ ਕਿ ਕਾਗਜਾਂ ਵਿਚ ਰੱਖੇ ਗਏ ਬੰਦਿਆਂ ਦੀ ਗਿਣਤੀ ਜਿਆਦਾ ਹੁੰਦੀ ਹੈ | ਰਣ ਸਿੰਘ ਚੱਠਾ ਨੇ ਕਿਹਾ ਮੰਡੀਆਂ ਵਿਚ ਪੀਣ ਦਾ ਪਾਣੀ, ਪਖਾਨਿਆ, ਲਾਇਟਾਂ ਲਗਾਉਣ ਵਾਲੇ ਬੰਦਿਆਂ ਦੀ ਗਿਣਤੀ ਕਾਗਜਾਂ ਵਿਚ ਰੱਖੇ ਬੰਦਿਆਂ ਤੋਂ ਬਹੁਤ ਘੱਟ ਹੁੰਦੀ ਹੈ ਅਤੇ ਕਰੋੜਾਂ ਦਾ ਘਪਲਾ ਹਰ ਮਾਰਕਿਟ ਕਮੇਟੀ ਅਧੀਨ ਹੁੰਦਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮਿਲਦੀਆਂ ਸਹੂਲਤਾਂ ਲਈ ਮੰਡੀਆਂ ਵਿਚ ਬੋਰਡ ਲਗਾਏ ਜਾਣ | ਉਨ੍ਹਾਂ ਕਿਹਾ ਕਿ ਜੇ ਯੋਗ ਪ੍ਰਬੰਧ ਨਾ ਹੋਏ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ |
ਪਿਛਲੀ ਖ਼ਬਰ ਜਿੱਥੋਂ ਵਾਰਡ ਬਾਰ੍ਹਾਂ ਦੀ ਹੱਦ ਸ਼ੁਰੂ ਉੱਥੋਂ ਨਗਰ ਕੌਂਸਲ ਦੀਆਂ ਸਹੂਲਤਾਂ ਬੰਦ ਅਤੇ ਵਾਰਡ ਵਿਚ ਸਫ਼ਾਈ ਦਾ ਮਾੜਾ ਹਾਲ <... ਅਗਲੀ ਖ਼ਬਰ ਸਿਹਤ ਵਿਭਾਗ ਤਿਉਹਾਰਾਂ ਦੇ ਸੀਜਨ ਦੌਰਾਨ ਹੋਇਆ ਮੁਸਤੈਦ-ਖਾਣ ਪੀਣ ਦੀਆਂ ਵਸਤੂਆਂ ਦੇ ਲਏ ਨਮੂਨੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।