14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਕਰਨਲ ਪਬਲਿਕ ਸਕੂਲ 'ਚ ਖੇਡ ਉਤਸਵ ਮਨਾਇਆ

ਅਜੀਤ ਡੈਸਕ 18-10-2025
ਲਹਿਰਾਗਾਗਾ, 17 ਅਕਤੂਬਰ (ਮਦਨ ਸ਼ਰਮਾ) - ਕਰਨਲ ਪਬਲਿਕ ਸਕੂਲ, ਚੂੜਲ ਕਲਾਂ ਵਿੱਚ ਖੇਡ ਉਤਸਵ ਮਨਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਖੇਡ ਉਤਸਵ ਵਿਚ ਵਾਲੀਬਾਲ, ਖੋ-ਖੋ ਅਤੇ ਕਿ੍ਕਟ ਦੇ ਮੈਚ ਕਰਵਾਏ ਗਏ | ਵਾਲੀਬਾਲ ਦੇ ਮੈਚ 11ਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਹੋਏ ਜਿਸ ਵਿਚ ਪੰਜ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਵਿਚੋਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀ ਅੱਵਲ ਰਹੇ | ਇਸੇ ਤਰ੍ਹਾਂ ਛੇਵੀਂ ਕਲਾਸ ਤੋਂ ਲੈ ਕੇ ਅੱਠਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਵਿੱਚ ਖੋ-ਖੋ ਦੇ ਮੈਚ ਕਰਵਾਏ ਗਏ ਜਿਸ ਵਿਚ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ | ਇਸ ਤੋਂ ਬਾਅਦ ਨੌਵੀਂ ਅਤੇ ਦਸਵੀਂ ਦੇ ਵਿਦਿਆਰਥੀਆਂ ਵਿਚਕਾਰ ਕਿ੍ਕਟ ਦੇ ਮੈਚ ਕਰਵਾਏ ਗਏ ਜਿਸ ਵਿਚ ਨੌਵੀਂ ਜਮਾਤ ਦੇ ਵਿਦਿਆਰਥੀ ਜੇਤੂ ਰਹੇ | ਜੇਤੂ ਰਹੀਆਂ ਟੀਮਾਂ ਨੂੰ ਸਕੂਲ ਦੇ ਪਿ੍ੰਸੀਪਲ ਸ੍ਰੀ ਸੰਜੀਵ ਡਬਰਾਲ ਅਤੇ ਮੈਨੇਜਮੈਂਟ ਵੱਲੋਂ ਸਨਮਾਨਿਤ ਕੀਤਾ ਗਿਆ | ਇਸ ਪੂਰੇ ਖੇਡ ਉਤਸਵ ਦੀ ਅਗਵਾਈ ਸਕੂਲ ਦੇ ਸਪੋਰਟਸ ਅਧਿਆਪਕ ਜਗਸੀਰ ਸਿੰਘ ਜੱਗੀ ਅਤੇ ਮੈਡਮ ਸਵਰਨਜੀਤ ਕੌਰ ਨੇ ਕੀਤੀ |
ਪਿਛਲੀ ਖ਼ਬਰ ਡੀ.ਐਸ.ਪੀ. ਸੁਖਦਰਸ਼ਨ ਸਿੰਘ ਨੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਰੋਕਣ ਲਈ ਸਹਿਯੋਗ ਮੰਗਿਆ ਅਗਲੀ ਖ਼ਬਰ ਦਿੱਲੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਦੀਵਾਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।