14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵਲੋਂ ਵਾਤਾਵਰਨ ਦੀ ਸ਼ੱੁਧਤਾ ਲਈ ਗਰੀਨ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ

ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵਲੋਂ ਕਰਵਾਏ ਗਏ ਸਮਾਰੋਹ ਦੀ ਇਕ ਝਲਕ | ਤਸਵੀਰ: ਮੁਕੇਸ਼ ਕੁਮਾਰ <br/> 18-10-2025
ਸੰਗਰੂਰ, 17 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਸਮਾਜ ਸੇਵਾ, ਲੋਕ ਭਲਾਈ, ਬਜੁਰਗਾਂ ਦੀ ਭਲਾਈ ਅਤੇ ਪੈਨਸ਼ਨਰਾਂ ਦੇ ਸਤਿਕਾਰ ਨੂੰ ਸਮਰਪਿਤ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਪ੍ਰਦੂਸ਼ਨ ਰਹਿਤ ਗਰੀਨ ਦੀਵਾਲੀ ਮਨਾਉਣ ਸਬੰਧੀ ਇੱਕ ਵਿਸ਼ੇਸ਼ ਸਮਾਗਮ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਸੰਪਨ ਹੋਇਆ | ਪ੍ਰਧਾਨਗੀ ਮੰਡਲ ਵਿਚ ਉਨਾਂ ਦੇ ਨਾਲ ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਵਾਈਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖਾਲਸਾ, ਓ.ਪੀ. ਖਿੱਪਲ, ਕਰਨੈਲ ਸਿੰਘ ਸੇਖੋਂ, ਡਾ. ਮਨਮੋਹਨ ਸਿੰਘ, ਜਰਨਲ ਸਕੱਤਰ ਕਵਲਜੀਤ ਸਿੰਘ, ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ, ਮੁੱਖ ਸਲਾਹਕਾਰ ਆਰ ਐਲ ਪਾਧੀ, ਆਰਗੇਨਾਈਜਰਰਾਜ ਕੁਮਾਰ ਬਾਂਸਲ ਮੀਤ ਪ੍ਰਧਾਨ ਰਾਜਿੰਦਰ ਸਿੰਘ ਚੰਗਾਲ, ਜਨਕ ਰਾਜ ਜੋਸ਼ੀ, ਮਹੇਸ਼ ਜੋਹਰ, ਅਤੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਾਬਕਾ ਬੈਂਕ ਅਧਿਕਾਰੀ ਰਾਜਿੰਦਰ ਗੋਇਲ, ਦਵਿੰਦਰ ਗੁਪਤਾ ਆਦਿ ਮੌਜੂਦ ਸਨ | ਇਸ ਮੌਕੇ 'ਤੇ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੁਬਾਈ ਪੈਨਸ਼ਨਰ ਆਗੂ ਸ੍ਰੀ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਦੀਵਾਲੀ ਸਾਡੇ ਦੇਸ਼ ਦਾ ਸਭ ਤੋਂ ਮਹੱਤਵਪੂਰਨ ਪ੍ਰਕਾਸ਼ ਦਾ ਪ੍ਰਤੀਕ ਤਿਉਹਾਰ ਹੈ | ਸ੍ਰੀ ਅਰੋੜਾ ਨੇ ਇਹ ਵੀ ਕਿਹਾ ਕਿ ਵਾਤਾਵਰਨ ਦੀ ਸੁਧਤਾ ਲਈ ਸਾਨੂੰ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ ਅਤੇ ਹੱਥੀਂ ਕੰਮ ਕਰਨ ਵਾਲੇ ਕਾਰੀਗਰਾਂ ਪਾਸੋਂ ਮਿੱਟੀ ਦੇ ਦੀਵੇ ਖਰੀਦ ਕੇ ਰੋਸ਼ਨੀ ਕਰਨੀ ਚਾਹੀਦੀ ਹੈ ਤਾਂ ਜੋ ਉਨਾਂ ਨੂੰ ਵੀ ਖੁਸ਼ੀ ਨਾਲ ਦੀਵਾਲੀ ਮਨਾਉਣ ਲਈ ਉਤਸਾਹਿਤ ਕੀਤਾ ਜਾ ਸਕੇ | ਚੇਅਰਮੈਨ ਸ੍ਰੀ ਰਵਿੰਦਰ ਸਿੰਘ ਗੁੱਡੂ ਨੇ ਕਿਹਾ ਕਿ ਦੀਵਾਲੀ ਸਾਨੂੰ ਖੁਸ਼ੀ ਨਾਲ ਮਨਾਈ ਜਾਣੀ ਚਾਹੀਦੀ ਹੈ | ਪਟਾਕਿਆਂ ਦੀ ਥਾਂ ਤੇ ਦੀਵੇ ਮੋਮਬੱਤੀਆਂ ਬਾਲ ਕੇ ਅਤੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਸਾਡਾ ਵਾਤਾਵਰਨ ਸਾਫ਼ ਰੱਖਣ ਵਿਚ ਮਦਦਗਾਰ ਹੋ ਸਕੇ | ਇਸ ਸਮਾਗਮ ਦੌਰਾਨ ਹੱਥੀ ਕਿਰਤਕਰ ਰਹੇ ਮੇਹਨਤ ਨਾਲ ਮਿੱਟੀ ਦੇ ਦੀਵੇ ਬਣਾ ਕੇ ਫੁੱਟ ਪਾਥਾ ਤੇ ਵੇਚਣ ਵਾਲੇ ਕਿਰਤੀਆ ਪਾਸੋਂ ਦੀਵੇ ਖਰੀਦ ਕੇ ਵੰਡੇ ਗਏ ਅਤੇ ਸਾਰੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ | ਮੁੱਖ ਸਲਾਹਕਾਰ ਸ੍ਰੀ ਆਰ ਐਲ ਪਾਂਧੀ ਨੇ ਕਿਹਾ ਕਿ ਗਰੀਨ ਦੀਵਾਲੀ ਮਨਾਉਣ ਲਈ ਵਾਤਾਵਰਨ ਸੁੱਧ ਹੋਵੇਗਾ |
ਪਿਛਲੀ ਖ਼ਬਰ ਭਾਈ ਨੰਦ ਲਾਲ ਖ਼ਾਲਸਾ ਸਕੂਲ ਮੋਰਿੰਡਾ ਨੇ ਰੈਲੀ ਕੱਢੀ ਅਗਲੀ ਖ਼ਬਰ ਡੀ.ਐਸ.ਪੀ. ਸੁਖਦਰਸ਼ਨ ਸਿੰਘ ਨੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਰੋਕਣ ਲਈ ਸਹਿਯੋਗ ਮੰਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।