10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਵਿਸ਼ਵਕਰਮਾ ਦਿਵਸ

ਅਜੀਤ ਡੈਸਕ 23-10-2025

ਸ਼ੇਰਪੁਰ, (ਦਰਸ਼ਨ ਸਿੰਘ ਖੇੜੀ) - ਕਲਾ ਤੇ ਕਿਰਤ ਦੇ ਦਾਤੇ ਬਾਬਾ ਵਿਸ਼ਵਕਰਮਾ ਦਾ ਦਿਹਾੜਾ ਗੁਰਦੁਆਰਾ ਰਾਮਗੜ੍ਹੀਆ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਬਾਬਾ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲਿਆਂ ਨੇ ਬਾਬਾ ਵਿਸ਼ਵਕਰਮਾ ਦੀਆਂ ਕਲਾ ਕਿ੍ਤਾਂ ਬਾਰੇ, ਗੁਰੂ ਨਾਨਕ ਦੇਵ ਜੀ ਅਤੇ ਭਾਈ ਲਾਲੋ ਦੀਆਂ ਸਾਖੀਆਂ ਬਾਰੇ ਕੀਰਤਨ ਵਿਖਿਆਨ ਕਰਦਿਆਂ ਚਾਨਣਾ ਪਾਇਆ | ਇਸ ਮੌਕੇ ਮਨਜੀਤ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਇਤਿਹਾਸ ਵਿਚ ਰਾਮਗੜ੍ਹੀਆ ਭਾਈਚਾਰੇ ਦੀਆਂ ਮਹਾਨ ਕੁਰਬਾਨੀਆਂ ਦਾ ਵਿਸ਼ੇਸ਼ ਥਾਂ ਹੈ | ਇਸ ਮੌਕੇ ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਦਿਉਸੀ, ਰਣਜੀਤ ਸਿੰਘ, 'ਆਪ' ਆਗੂ ਸੁਖਮਿੰਦਰ ਸਿੰਘ ਧਾਲੀਵਾਲ, ਨਰਿੰਦਰ ਸਿੰਘ ਕਾਲਾਬੂਲਾ, ਮਨਦੀਪ ਸਿੰਘ ਧਾਮੀ, ਭੋਲਾ ਸਿੰਘ, ਅਮਰਜੀਤ ਸਿੰਘ ਰੁਪਾਲ, ਬਾਬਾ ਰਣਜੀਤ ਸਿੰਘ ਮੁੱਖ ਗ੍ਰੰਥੀ, ਮਿਸਤਰੀ ਅਮਰੀਕ ਸਿੰਘ ਧਾਮੀ, ਜਸਕੀਰਤ ਸਿੰਘ ਜੋਨੀ, ਮਨਜੀਤ ਸਿੰਘ ਚੀਮਾਂ, ਭੁਪਿੰਦਰ ਸਿੰਘ, ਅਮਨਦੀਪ ਸਿੰਘ ਧਾਮੀ ਆਦਿ ਆਗੂ ਮੌਜੂਦ ਸਨ |
• ਅਹਿਮਦਗੜ੍ਹ, (ਰਵਿੰਦਰ ਪੁਰੀ, ਰਣਧੀਰ ਸਿੰਘ ਮਹੋਲੀ) - ਬਾਬਾ ਵਿਸ਼ਵਕਰਮਾ ਮੰਦਿਰ ਪ੍ਰਬੰਧਕ ਕਮੇਟੀ ਵਲੋਂ ਮਨਾਏ ਬਾਬਾ ਵਿਸ਼ਵਕਰਮਾ ਦਿਵਸ ਦੌਰਾਨ ਪੁੱਜੇ ਧਾਰਮਿਕ, ਰਾਜਨੀਤਿਕ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਸਨਮਾਨ ਕੀਤਾ ਗਿਆ | ਪ੍ਰਧਾਨ ਤਰਲੋਚਨ ਸਿੰਘ ਚਾਪੜਾ ਅਤੇ ਮੈਂਬਰਾਂ ਦੀ ਅਗਵਾਈ ਵਿਚ ਹੋਏ ਸਮਾਗਮ ਦੌਰਾਨ ਵਿਸ਼ਵਾਜੀਤ ਨੇ ਭਜਨ ਗਾਏ | ਮੁੱਖ ਮਹਿਮਾਨ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ, ਨਗਰ ਕੌਂਸਲ ਸੀ ਮੀਤ ਪ੍ਰਧਾਨ ਜਗਵੰਤ ਸਿੰਘ ਜੱਗੀ, ਚੇਅਰਮੈਨ ਕਮਲਜੀਤ ਸਿੰਘ ਉੱਭੀ, ਸਾਬਕਾ ਪ੍ਰਧਾਨ ਵਿੱਕੀ ਟੰਡਨ, ਰਵਿੰਦਰ ਪੁਰੀ, ਜਤਿੰਦਰ ਭੋਲਾ, ਅਕਾਲੀ ਪ੍ਰਧਾਨ ਕੁਲਵੰਤ ਸਿੰਘ ਸੋਹਲ, ਕੌਮੀ ਸਲਾਹਕਾਰ ਅਵਤਾਰ ਸਿੰਘ ਜੱਸਲ, ਅਮਰ ਸਿੰਘ ਸਰਾਉ, ਟਰੱਕ ਯੂਨੀਅਨ ਪ੍ਰਧਾਨ ਮਨਿੰਦਰਪਾਲ ਸਿੰਘ, ਆੜ੍ਹਤੀ ਪ੍ਰਧਾਨ ਮਨੋਜ ਸ਼ਰਮਾ, ਮੰੁਡੇ ਕਲੱਬ ਪ੍ਰਧਾਨ ਰਕੇਸ਼ ਗਰਗ, ਸੋਸ਼ਲ ਵੈੱਲਫ਼ੇਅਰ ਆਰਗਨਾਈਜ਼ੇਸ਼ਨ ਤੋਂ ਤਰਸੇਮ ਗਰਗ, ਪਾਲੀ ਛੰਨਾ, ਅਮਨ ਗੁਪਤਾ, ਯੂਥ ਕਾਂਗਰਸ ਆਗੂ ਜੱਸੀ ਬੌੜਹਾਈ, ਕਾਂਗਰਸ ਪ੍ਰਧਾਨ ਦੀਪਕ ਸ਼ਰਮਾ, ਦਿਹਾਤੀ ਪ੍ਰਧਾਨ ਰੁਪਿੰਦਰ ਸਿੰਘ ਕੰਗਣਵਾਲ, ਯੂਥ ਆਗੂ ਜਗਮੇਲ ਸਿੰਘ ਜਿਤਵਾਲ, ਬਲਵੀਰ ਸਿੰਘ ਧਲੇਰ, ਪਰਮਜੀਤ ਸਿੰਘ ਜਵੰਦਾ, ਨਿਰਭੈ ਸਿੰਘ ਅਮਰਪੁਰਾ, ਪ੍ਰਧਾਨ ਰਿਕੀ ਸੂਦ, ਹਰਿ ਦੱਤ, ਆਤਮਾ ਭੁੱਟਾ, ਅਮਨ ਅਫਰੀਦੀ, ਰਕੇਸ਼ ਸ਼ਾਹੀ, ਸੰਦੀਪ ਬੱਧਣ, ਹਰਵਿੰਦਰ ਸਿੰਘ ਖ਼ਾਲਸਾ ਆਦਿ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ ਅਤੇ ਕਿਰਤੀਆਂ ਨੂੰ ਬਾਬਾ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੱਤੀ | ਪ੍ਰਬੰਧਕਾਂ ਨੇ ਅਹਿਮ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ | ਇਸ ਮੌਕੇ ਤੇ ਪ੍ਰਧਾਨ ਤਿ੍ਲੋਚਨ ਸਿੰਘ ਚਾਪੜਾ, ਸੈਕਟਰੀ ਜਗਦੇਵ ਸਿੰਘ ਹੂੰਝਣ, ਖ਼ਜ਼ਾਨਚੀ ਸਤਵੰਤ ਸਿੰਘ ਹੂੰਝਣ, ਦਰਸ਼ਨ ਸਿੰਘ ਲੋਟੇ, ਜੋਗਿੰਦਰ ਸਿੰਘ ਜੋਗਾ, ਗੁਰਮੀਤ ਸਿੰਘ ਉੱਭੀ, ਇੰਦਰ ਸਿੰਘ ਘਟੌੜਾ, ਰਣਧੀਰ ਸਿੰਘ ਹੂੰਝਣ, ਜਸਵਿੰਦਰ ਸਿੰਘ ਜੱਸੀ, ਜਸਵੰਤ ਸਿੰਘ ਗੋਗਾ, ਰਵਿੰਦਰ ਬੱਬੂ, ਪਿ੍ਤਪਾਲ ਸਿੰਘ ਲੋਟੇ, ਸ਼ਿਆਮ ਸਿੰਘ ਗਹੀਰ, ਰਿੰਪਾ ਬੋੜਹਾਈ, ਅਮਰਜੀਤ ਸਿੰਘ ਉੱਭੀ, ਕਾਲਾ ਟਾਇਰ, ਸੁਖਜਿੰਦਰ ਸਿੰਘ ਰਾਜੜ ਮਿੰਟੂ ਲੋਟੇ, ਅਮਰਜੀਤ ਲਾਡੀ, ਕਾਲਾ ਦੁਲਮਾ, ਜਸਵਿੰਦਰ ਸਿੰਘ ਲੁਧਿਆਣਾ, ਰਾਜੂ ਲੋਟੇ, ਵਰਿੰਦਰ ਸਿੰਘ, ਜਸਦੀਪ ਸਿੰਘ, ਭਗਵੰਤ ਸਿੰਘ, ਤਰਸੇਮ ਸਿੰਘ, ਰਵਿੰਦਰ ਬੱਲੋਵਾਲ ਆਦਿ ਮੌਜੂਦ ਸਨ |
• ਲਹਿਰਾਗਾਗਾ, (ਅਸ਼ੋਕ ਗਰਗ) - ਗੁਰਦੁਆਰਾ ਰਾਮਗੜ੍ਹੀਆ ਵਿਸ਼ਵਕਰਮਾ ਭਵਨ ਬਾਈਪਾਸ ਰੋਡ ਲਹਿਰਾਗਾਗਾ ਵਿਖੇ ਵਿਸ਼ਵਕਰਮਾ ਕਮੇਟੀ ਵਲੋਂ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਬੜੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਖ਼ੁਸ਼ੀ ਵਜੋਂ ਸ਼੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਸੰਗਤਾਂ ਵੱਡੀ ਗਿਣਤੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈਆਂ ਅਤੇ ਹਵਨਯੱਗ ਵੀ ਕਰਵਾਇਆ ਗਿਆ | ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਤੋਂ ਇਲਾਵਾ ਨਗਰ ਕੌਂਸਲ ਲਹਿਰਾਗਾਗਾ ਦੇ ਪ੍ਰਧਾਨ ਮੈਡਮ ਕਾਂਤਾ ਗੋਇਲ, ਮਾਰਕੀਟ ਕਮੇਟੀ ਲਹਿਰਾਗਾਗਾ ਦੇ ਚੇਅਰਮੈਨ ਸੀਸਪਾਲ ਆਨੰਦ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਗੁਰਲਾਲ ਸਿੰਘ, ਫ਼ਰਨੀਚਰ ਮਾਰਕੀਟ ਦੇ ਪ੍ਰਧਾਨ ਗੁਰਮੀਤ ਸਿੰਘ ਖਾਈ ਵਿਸ਼ੇਸ਼ ਤੌਰ 'ਤੇ ਪਹੁੰਚੇ | ਸ੍ਰੀ ਗੋਇਲ ਨੇ ਸੰਬੋਧਨ ਕਰਦਿਆਂ ਸੰਗਤਾਂ ਨੂੰ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਵਲੋਂ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਆ | ਉਨ੍ਹਾਂ ਬਾਈਪਾਸ ਤਿਕੋਣੀ ਦਾ ਨਾਂਅ ਬਾਬਾ ਵਿਸ਼ਵਕਰਮਾ ਦੇ ਨਾਂਅ ਉੱਪਰ ਰੱਖਣ ਅਤੇ ਉਸਾਰੀ ਅਧੀਨ ਪਈ ਧਰਮਸ਼ਾਲਾ ਦਾ ਕੰਮ ਮੁਕੰਮਲ ਕਰਵਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਕਾਲੀ ਮਾਤਾ ਮੰਦਰ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ ਸ਼ਰਮਾ, ਰਾਮਗੜ੍ਹੀਆ ਭਵਨ ਕਮੇਟੀ ਦੇ ਸਰਪ੍ਰਸਤ ਗੁਰਦੇਵ ਸਿੰਘ ਮਠਾੜੂ, ਚੇਅਰਮੈਨ ਜਸਪਾਲ ਸਿੰਘ ਸਾਰੋਂ, ਪ੍ਰਧਾਨ ਭਗਵੰਤ ਸਿੰਘ ਦਿਉਸੀ, ਵਾਈਸ ਪ੍ਰਧਾਨ ਤੇ ਪੈੱ੍ਰਸ ਸਕੱਤਰ ਗੁਰਦੀਪ ਸਿੰਘ ਬੰਬਰਾਓ, ਖ਼ਜ਼ਾਨਚੀ ਪਿਆਰਾ ਸਿੰਘ, ਗੁਰਬਚਨ ਸਿੰਘ ਪਨੇਸਰ, ਮਾਸਟਰ ਕਰਨੈਲ ਸਿੰਘ ਧੰਜਲ, ਬਲਜੀਤ ਸਿੰਘ ਸੋਹਲ, ਬਲਵੰਤ ਸਿੰਘ ਪਨੇਸਰ, ਮਲਕੀਤ ਸਿੰਘ ਰੁਪਾਲ, ਰਣਧੀਰ ਸਿੰਘ ਪਨੇਸਰ, ਹੈੱਡ ਗ੍ਰੰਥੀ ਸੁਖਜਿੰਦਰ ਸਿੰਘ ਲਾਡੀ ਮੌਜੂਦ ਸਨ |
- ਪਿੰਡ ਰਾਏਧਰਾਣਾ ਵਿਖੇ ਸ਼੍ਰੀ ਵਿਸ਼ਵਕਰਮਾ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਬਾਬਾ ਸ੍ਰੀ ਵਿਸ਼ਵਕਰਮਾ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਸੰਗਤਾਂ ਵੱਡੀ ਗਿਣਤੀ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈਆਂ | ਇਸ ਮੌਕੇ ਗਗਨਦੀਪ ਕੈਨੇਡਾ ਸਪੁੱਤਰ ਸਰਪੰਚ ਗੁਰਜੀਤ ਸਿੰਘ ਫ਼ੌਜੀ, ਪੰਚਾਇਤ ਮੈਂਬਰ ਹਰਭਜਨ ਸਿੰਘ ਮੈਂਬਰ, ਪਵਨ ਕੁਮਾਰ, ਸੁਖਚੈਨ ਸਿੰਘ, ਕਾਲਾ ਸਿੰਘ, ਜੱਗੀ ਸ਼ਰਮਾ, ਰਾਮ ਸਿੰਘ, ਬੁੱਧੂ ਸਿੰਘ, ਸ਼ਿੰਗਾਰਾ ਸਿੰਘ, ਰਾਮਪਾਲ ਸਿੰਘ ਸਾਬਕਾ ਸਰਪੰਚ ਸੁਰਜਣ ਭੈਣੀ, ਹਰਦੀਪ ਸਿੰਘ, ਧਰਮਪਾਲ ਸਿੰਘ, ਨਵਜੋਤ ਜੋਸ਼ੀ, ਰਾਮਤੇਜ ਸਿੰਘ, ਅਜੈਬ ਸਿੰਘ, ਸਾਬਕਾ ਸਰਪੰਚ ਸੀਤਾ ਰਾਮ ਮੌਜੂਦ ਸਨ |
• ਮਸਤੂਆਣਾ ਸਾਹਿਬ, (ਦਮਦਮੀ) - ਭਗਵਾਨ ਵਿਸ਼ਵਕਰਮਾ ਜਯੰਤੀ ਦੇ ਪਵਿੱਤਰ ਮੌਕੇ 'ਤੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਵੱਲੋਂ ਅੱਜ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਉਭਾਵਾਲ ਅਤੇ ਦੁੱਗਾਂ ਵਿਚ ਹੋਏ ਧਾਰਮਿਕ ਸਮਾਰੋਹਾਂ ਵਿਚ ਸ਼ਿਰਕਤ ਕੀਤੀ ਅਤੇ ਭਗਵਾਨ ਵਿਸ਼ਵਕਰਮਾ ਦੇ ਚਰਨਾਂ ਵਿਚ ਨਮਨ ਕੀਤਾ | ਇਸ ਮੌਕੇ ਮੀਡੀਆ ਵੱਲੋਂ ਭਿ੍ਸ਼ਟਾਚਾਰ ਬਾਬਤ ਪੁੱਛੇ ਸਵਾਲ ਦੇ ਜਵਾਬ ਵਿਚ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਭਿ੍ਸ਼ਟਾਚਾਰ ਸਬੰਧੀ ਜ਼ੀਰੋ ਟਾਲਰੈਂਸ ਨੀਤੀ ਹੈ ਤੇ ਜਿਹੜਾ ਵੀ ਵਿਅਕਤੀ, ਚਾਹੇ ਉਹ ਕੋਈ ਵੱਡਾ ਅਧਿਕਾਰੀ ਹੋਵੇ, ਚਾਹੇ ਛੋਟਾ, ਕਿਸੇ ਵੀ ਹਾਲ ਬਖ਼ਸ਼ਿਆ ਨਹੀਂ ਜਾਵੇਗਾ | ਸ਼੍ਰੀ ਅਰੋੜਾ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਨੂੰ ਸਿ੍ਸ਼ਟੀ ਦਾ ਪਹਿਲਾ ਇੰਜੀਨੀਅਰ, ਵਿਗਿਆਨਕ ਅਤੇ ਕਾਰੀਗਰ ਮੰਨਿਆ ਜਾਂਦਾ ਹੈ | ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਮਿਹਨਤ, ਨਿਸ਼ਠਾ ਅਤੇ ਕੌਸ਼ਲ ਦੇ ਆਧਾਰ 'ਤੇ ਜੀਵਨ ਜਿਊਣ ਲਈ ਪ੍ਰੇਰਿਤ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਨੇ ਮਨੁੱਖਤਾ ਨੂੰ ਤਕਨੀਕ ਅਤੇ ਸਿਰਜਣਾਤਮਿਕਤਾ ਦੇ ਰਾਹ 'ਤੇ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ | ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਭਗਵਾਨ ਵਿਸ਼ਵਕਰਮਾ ਜੀ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋ ਕੇ ਉਦਯੋਗਿਕ ਵਿਕਾਸ ਅਤੇ ਰੋਜ਼ਗਾਰ ਦੇ ਮੌਕੇ ਸਿਰਜਣ ਲਈ ਵਚਨਬੱਧ ਹੈ | ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਕੌਸ਼ਲ ਵਿਕਾਸ ਤੇ ਤਕਨੀਕੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਦੇ ਯੁਵਕ ਸਿਰਫ਼ ਨੌਕਰੀ ਮੰਗਣ ਵਾਲੇ ਨਹੀਂ ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣ ਸਕਣ | ਉਨ੍ਹਾਂ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਦੀ ਸਿੱਖਿਆ 'ਤੇ ਚੱਲ ਕੇ ਹਰ ਵਿਅਕਤੀ ਨੂੰ ਆਪਣੇ ਕੰਮ ਨਾਲ ਸੱਚੀ ਲਗਨ ਅਤੇ ਇਮਾਨਦਾਰੀ ਨਾਲ ਜੁੜਨਾ ਚਾਹੀਦਾ ਹੈ | ਇਸ ਮੌਕੇ ਸੰਗਤਾਂ, ਮੰਦਿਰ ਕਮੇਟੀਆਂ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰਾਂ ਵੱਲੋਂ ਕੈਬਨਿਟ ਮੰਤਰੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਵੱਖ ਵੱਖ ਪਿੰਡਾਂ ਦੇ ਪੰਚ ਸਰਪੰਚ, ਸਮਾਜ ਸੇਵਕ ਅਤੇ ਵੱਡੀ ਗਿਣਤੀ ਸ਼ਰਧਾਲੂ ਮੌਜੂਦ ਸਨ |
• ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਵਿਸ਼ਵਕਰਮਾ ਮੰਦਿਰ ਸੁਸਾਇਟੀ ਵਲੋਂ ਭਗਵਾਨ ਵਿਸ਼ਵਕਰਮਾ ਦਿਵਸ ਮਨਾਉਣ ਸਬੰਧੀ ਸਮਾਗਮ ਕਰਾਇਆ ਗਿਆ, ਜਿਸ ਵਿਚ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ, ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਅਤੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਦੀ ਮਿਹਨਤ ਸਦਕਾ ਅੱਜ ਸੂਈ ਤੋਂ ਲੈ ਕੇ ਜਹਾਜ਼ ਤੱਕ ਹਰ ਚੀਜ਼ ਮਸ਼ੀਨਾਂ ਨਾਲ ਬਣ ਰਹੀ ਹੈ | ਉਕਤ ਆਗੂਆਂ ਨੇ ਕਿਹਾ ਕਿ ਹਰ ਵਿਅਕਤੀ ਨੂੰ ਮਿਹਨਤ ਕਰਕੇ ਸਮਾਜ ਹੋਰ ਵਧੀਆ ਬਣਾਉਣ ਲਈ ਹੰਭਲਾ ਮਾਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ | ਇਸ ਸਮਾਗਮ ਤੋਂ ਪਹਿਲਾਂ ਮੰਦਿਰ ਵਿਖੇ ਹਵਨ ਕਰਾਇਆ ਗਿਆ, ਜਿਸ ਦਾ ਸੇਵਾ ਰਣਜੀਤ ਸਿੰਘ ਰੁਪਾਲ ਵਲੋਂ ਕਰਦਿਆਂ ਪੂਜਾ ਕੀਤੀ ਗਈ | ਝੰਡੇ ਦੀ ਰਸਮ ਬਲਵਿੰਦਰ ਸਿੰਘ ਸੱਗੂ ਵਲੋਂ ਵਿਧਾਇਕਾ ਭਰਾਜ ਤੋਂ ਕਰਵਾਈ ਗਈ | ਸਮਾਗਮ ਦੌਰਾਨ ਕਰਮਜੀਤ ਸਿੰਘ ਚੌਹਾਨ ਤੂਰਬਨਜਾਰਾ ਅਤੇ ਪ੍ਰੀਤ ਸਿੰਘ ਭਵਾਨੀਗੜ੍ਹ ਦੇ ਕਵੀਸ਼ਰੀ ਜਥੇ ਨੇ ਸੰਗਤਾਂ ਨੂੰ ਵਿਸ਼ਵਕਰਮਾ ਜੀ ਦੀਆਂ ਵਾਰਾਂ ਸੁਣਾ ਕੇ ਨਿਹਾਲ ਕੀਤਾ | ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਜ, ਮੀਤ ਪ੍ਰਧਾਨ ਰਜਿੰਦਰ ਸਿੰਘ ਰਾਜੂ ਪਨੇਸਰ, ਦਰਸ਼ਨ ਸਿੰਘ ਦੇਵਾ, ਗੁਰਮੀਤ ਸਿੰਘ ਪਨੇਸਰ, ਰਣਜੀਤ ਸਿੰਘ ਰੁਪਾਲ, ਸੇਵਾ ਮੁਕਤ ਪੁਲਿਸ ਅਧਿਕਾਰੀ ਗੁਰਚਰਨ ਸਿੰਘ ਮਣਕੂ ਨੇ ਆਏ ਆਗੂਆਂ ਅਤੇ ਪਤਵੰਤਿਆਂ ਨੂੰ ਸਨਮਾਨਿਤ ਕੀਤਾ | ਸਮਾਗਮ ਦੌਰਾਨ ਉਕਤ ਤੋਂ ਇਲਾਵਾ ਭਗਵੰਤ ਸਿੰਘ ਖ਼ਰੇ, ਤਰਲੋਚਨ ਸਿੰਘ ਖ਼ਰੇ, ਸਤਵੰਤ ਸਿੰਘ ਖ਼ਰੇ, ਗੁਰਿੰਦਰ ਸਿੰਘ ਖ਼ਰੇ, ਭਾਜਪਾ ਆਗੂ ਅਰਵਿੰਦ ਖੰਨਾ ਦੇ ਸਿਆਸੀ ਸਕੱਤਰ ਸਰਬਜੀਤ ਸਿੰਘ, ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਰੰਧਾਵਾ, ਮਾਰਕੀਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਝਨੇੜੀ, ਟਰੱਕ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ, ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸਿੰਘ ਹਾਕੀ ਔਜਲਾ, ਕੌਂਸਲਰ ਗੁਰਵਿੰਦਰ ਸਿੰਘ ਸੱਗੂ, ਵਿਪਨ ਸ਼ਰਮਾ, ਜਗਮੀਤ ਸਿੰਘ ਭੋਲਾ, ਰਣਜੀਤ ਸਿੰਘ ਤੂਰ ਅਤੇ ਹਰਦੀਪ ਸਿੰਘ ਤੂਰ ਸਾਰੇ ਸਾਬਕਾ ਪ੍ਰਧਾਨ, ਜਗਤਾਰ ਸਿੰਘ ਨਮਾਂਦਾ, ਮੰਗਤ ਸ਼ਰਮਾ, ਗੁਰਪ੍ਰੀਤ ਸਿੰਘ ਕੰਧੋਲਾ, ਨਰਿੰਦਰ ਸਿੰਘ ਪਨੇਸਰ, ਮਹੇਸ਼ ਵਰਮਾ, ਲਖਵੀਰ ਸਿੰਘ ਲੱਖੀ ਕਾਕੜਾ, ਗੁਰਚਰਨ ਸਿੰਘ ਪਨੇਸਰ, ਗੁਰਪ੍ਰੀਤ ਸਿੰਘ ਸੱਗੂ, ਬਲਵਿੰਦਰ ਸਿੰਘ ਸੱਗੂ, ਹਰਜੀਤ ਸਿੰਘ ਮਣਕੂ, ਗੁਰਵਿੰਦਰ ਸਿੰਘ ਰਿੰਕੂ, ਵਰਿੰਦਰ ਸੱਗੂ, ਰਣਜੀਤ ਸਿੰਘ ਟਿੰਕੂ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ |
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ, ਸੱਗੂ) - ਸਥਾਨਕ ਵਿਸ਼ਵਕਰਮਾ ਮੰਦਿਰ ਕਮੇਟੀ ਵੱਲੋਂ ਸਿ੍ਸ਼ਟੀ ਦੇ ਰਚਨਹਾਰ ਭਗਵਾਨ ਵਿਸ਼ਵਕਰਮਾ ਦਾ ਅਵਤਾਰ ਪੁਰਬ ਵਿਸ਼ਵਕਰਮਾ ਭਵਨ ਸੁਨਾਮ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮੇਂ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਢਾਡੀ ਜਥੇ ਵੱਲੋਂ ਸੰਗਤਾਂ ਨੂੰ ਕਿਰਤ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ | ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿ੍ਸ਼ਟੀ ਦੇ ਰਚਨਹਾਰੇ ਭਗਵਾਨ ਸ੍ਰੀ ਵਿਸ਼ਵਕਰਮਾ ਨੇ ਲੁਕਾਈ ਨੂੰ ਕਿਰਤ ਕਰਨ ਦਾ ਸੁਨੇਹਾ ਦਿੱਤਾ | ਪੰਜਾਬ ਅਤੇ ਦੇਸ਼ ਦੀ ਤਰੱਕੀ ਅਤੇ ਵਿਕਾਸ ਵਿਚ ਰਾਮਗੜ੍ਹੀਆ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਹੈ | ਇਸ ਸਮੇਂ ਵਿਸ਼ਵਕਰਮਾ ਕਮੇਟੀ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਕੋਲ ਮੰਗੀ ਰੱਖੀ ਗਈ ਕਿ ਸ਼ਹਿਰ ਵਿਚ ਇਕ ਭਗਵਾਨ ਸ੍ਰੀ ਵਿਸ਼ਵਕਰਮਾ ਦੇ ਨਾਂਅ 'ਤੇ ਚੌਂਕ ਬਣਾਇਆ ਜਾਵੇ | ਜਿਸ 'ਤੇ ਹਾਂ-ਪੱਖੀ ਹੁੰਗਾਰਾ ਭਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਜਲਦ ਹੀ ਉਹ ਇਸ ਸਬੰਧੀ ਉਕਤ ਕਮੇਟੀ ਅਤੇ ਸਬੰਧਿਤ ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ ਬੁਲਾਉਣਗੇ | ਇਸ ਮੌਕੇ ਕਮੇਟੀ ਪ੍ਰਧਾਨ ਹਰਵਿੰਦਰ ਸਿੰਘ ਦਿਉਸੀ, ਜਥੇਦਾਰ ਮੁਖਤਿਆਰ ਸਿੰਘ,ਕੁਲਦੀਪ ਸਿੰਘ ਦਿਉਸੀ, ਜਸਵੀਰ ਸਿੰਘ ਜੱਸੀ ਦਿਉਸੀ, ਅਜੈਬ ਸਿੰਘ ਸੱਗੂ, ਸਮਸ਼ੇਰ ਸਿੰਘ ਸੌਂਦ, ਕੁਲਦੀਪ ਸਿੰਘ ਸੱਗੂ, ਬਰਮਾ ਨੰਦ ਬਿੱਟੀ, ਸੁਰਿੰਦਰ ਪਾਲ ਸਿੰਘ ਦਿਉਸੀ, ਅਮਰੀਕ ਸਿੰਘ ਧਾਲੀਵਾਲ, ਠੇਕੇਦਾਰ ਨਰਿੰਦਰ ਸਿੰਘ ਕਣਕਵਾਲ, ਸਾਹਿਬ ਸਿੰਘ ਅਤੇ ਹਰਵਿੰਦਰ ਸਿੰਘ ਨਾਮਧਾਰੀ ਆਦਿ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ) - ਸ੍ਰੀ ਵਿਸ਼ਵਕਰਮਾ ਕਾਰਪੇਂਟਰ ਐਂਡ ਇਮਾਰਤੀ ਪੇਂਟਰ ਯੂਨੀਅਨ ਸੁਨਾਮ ਊਧਮ ਸਿੰਘ ਵਾਲਾ ਦਾ ਚੋਣ ਇਜਲਾਸ ਸ਼ਹੀਦ ਊਧਮ ਸਿੰਘ ਧਰਮਸ਼ਾਲਾ ਸੁਨਾਮ ਵਿਖੇ ਕੁਲਦੀਪ ਸਿੰਘ ਚੰਦੀ ਦੀ ਪ੍ਰਧਾਨਗੀ ਹੇਠ ਹੋਇਆ | ਅਵਤਾਰ ਸਿੰਘ ਤਾਰੀ ਨੇ ਭਗਵਾਨ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੰਦਿਆਂ ਸਾਰਿਆਂ ਨੂੰ ਇੱਕਜੁੱਟ ਹੋਣ ਦਾ ਸੁਨੇਹਾ ਵੀ ਦਿੱਤਾ | ਇਸ ਸਮੇਂ ਸਾਲ 2025-2026 ਲਈ ਜਥੇਬੰਦੀ ਚੋਣ ਕੀਤੀ ਗਈ | ਜਿਸ ਅਨੁਸਾਰ ਕੁਲਦੀਪ ਸਿੰਘ ਚੰਦੀ ਨੂੰ ਚੇਅਰਮੈਨ, ਹਰਪਾਲ ਸਿੰਘ ਪਾਲਾ ਪ੍ਰਧਾਨ, ਮਲਕੀਤ ਸਿੰਘ ਮੀਤੀ ਮੀਤ ਪ੍ਰਧਾਨ, ਸਕੱਤਰ ਜਸਵੀਰ ਸਿੰਘ ਗੱਕਾ, ਮੀਤ ਸਕੱਤਰ ਰਵਿੰਦਰ ਸਿੰਘ ਰੰਮੀ, ਖਜਾਨਚੀ ਅਵਤਾਰ ਸਿੰਘ ਤਾਰੀ, ਪ੍ਰੈੱਸ ਸਕੱਤਰ ਲਖਵਿੰਦਰ ਸਿੰਘ ਨੂੰ ਚੁਣਿਆ ਗਿਆ ਜਦੋਂ ਕਿ ਸੁੰਦਰ ਲਾਲ, ਟੇਕ ਸਿੰਘ, ਸਮਸ਼ੇਰ ਸਿੰਘ, ਗੁਰਮੀਤ ਸਿੰਘ ਬਾਵਾ, ਹਰਪਾਲ ਸਿੰਘ ਲੀਲਾ ਅਤੇ ਮੱਖਣ ਸਿੰਘ ਢੈਪਈ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ | ਅੰਤ ਵਿਚ ਜਸਵੀਰ ਸਿੰਘ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ |
ਜਖੇਪਲ, (ਮੇਜਰ ਸਿੰਘ ਸਿੱਧੂ) - ਰਾਮਗੜ੍ਹੀਆ ਵਿਸ਼ਵਕਰਮਾ ਡਿਵੈਲਪਮੈਂਟ ਧਰਮਸ਼ਾਲਾ ਕਮੇਟੀ ਜਖੇਪਲ ਤੇ ਚਾਰੇ ਬਾਸਾਂ ਦੇ ਮਿਸਤਰੀ ਭਾਈਚਾਰੇ ਵੱਲੋਂ ਨਗਰ ਦੇ ਸਹਿਯੋਗ ਨਾਲ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਰਾਮਗੜ੍ਹੀਆ ਵਿਸ਼ਵਕਰਮਾ ਧਰਮਸ਼ਾਲਾ ਜਖੇਪਲ ਵਿਖੇ ਪਾਠ ਦੇ ਭੋਗ ਪਾਉਣ ਉਪਰੰਤ ਹੈੱਡ ਗ੍ਰੰਥੀ ਜਸਵਿੰਦਰ ਸਿੰਘ ਚੋਟੀਆਂ ਵਾਲਿਆਂ ਵੱਲੋਂ ਆਪਣੇ ਰਸ-ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਸਰਪੰਚ ਗੁਰਚਰਨ ਸਿੰਘ ਨੇ ਬਾਬਾ ਨਾਨਕ ਅਤੇ ਬਾਬਾ ਵਿਸ਼ਵਕਰਮਾ ਦੀਆਂ ਦਿੱਤੀਆਂ ਸਿੱਖਿਆਵਾਂ ਅਤੇ ਉਪਦੇਸ਼ਾਂ ਵਾਰੇ ਸੰਗਤਾਂ ਨੂੰ ਚਾਨਣਾ ਪਾਇਆ | ਇਸ ਮੌਕੇ 'ਤੇ ਕੈਬਨਿਟ ਮੰਤਰੀ ਬਾਬੂ ਅਮਨ ਅਰੋੜਾ ਨੇ ਸ਼ਿਰਕਤ ਕੀਤੀ, ਕਮੇਟੀ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਪਿੰਡ ਦੇ ਸਰਪੰਚ ਗੁਰਚਰਨ ਸਿੰਘ ਚਾਓਬਾਸ, ਸਰਪੰਚ ਮਨਪ੍ਰੀਤ ਸਿੰਘ ਗੱਗੀ ਧਾਲੀਵਾਲਬਾਸ ਤੇ ਸਰਪੰਚ ਜਸਪਾਲ ਸਿੰਘ ਕਾਲਾ ਜਖੇਪਲਬਾਸ ਦਾ ਸਨਮਾਨ ਕੀਤਾ ਗਿਆ | ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਜਖੇਪਲ ਦੇ ਮਿਸਤਰੀ ਭਾਈਚਾਰੇ ਅਤੇ ਸਰਪੰਚ ਗੁਰਚਰਨ ਸਿੰਘ ਵੱਲੋਂ ਬਾਬਾ ਵਿਸ਼ਵਕਰਮਾ ਧਰਮਸ਼ਾਲਾ ਦੀ ਪੁਰਾਣੀ ਇਮਾਰਤ ਨੂੰ ਨਵੀਂ ਬਣਾਉਣ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ ਜਿਸ ਤੇ ਮੰਤਰੀ ਅਰੋੜਾ ਨੇ ਇਹ ਮੰਗ ਪੂਰੀ ਕਰਨ ਦਾ ਭਰੋਸਾ ਵੀ ਦਿੱਤਾ | ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਕਮੇਟੀ ਪ੍ਰਧਾਨ ਰਾਜ ਸਿੰਘ, ਅਜੈਬ ਸਿੰਘ, ਬਲਜੀਤ ਸਿੰਘ, ਜਰਨੈਲ ਸਿੰਘ, ਰਜਿੰਦਰ ਸਿੰਘ, ਨਛੱਤਰ ਸਿੰਘ, ਭੁਪਿੰਦਰ ਸਿੰਘ, ਦਰਸ਼ਨ ਸਿੰਘ, ਅਮਰੀਕ ਸਿੰਘ, ਸਰਬਜੀਤ ਸਿੰਘ, ਗੁਰਜੀਤ ਸਿੰਘ, ਪੰਚ ਅਮਰੀਕ ਸਿੰਘ, ਮੇਵਾ ਸਿੰਘ, ਭੋਲਾ ਸਿੰਘ, ਦਰਸ਼ਨ ਸਿੰਘ, ਗੁਰਪਿਆਰ ਸਿੰਘ, ਜਗਤਾਰ ਸਿੰਘ, ਨੈਬ ਸਿੰਘ, ਸੁਖਚੈਨ ਸਿੰਘ, ਰਿਟਾ. ਐਸ.ਡੀ.ਓ. ਸਤਪਾਲ, ਹਰੀ ਸਿੰਘ, ਰਿਟਾ. ਇੰਸ: ਰਾਜ ਕੁਮਾਰ, ਸਤਨਾਮ ਸਿੰਘ (ਪੰਨੂੰ) ਹਰਪ੍ਰੀਤ ਸਿੰਘ ਸਿੱਧੂ ਮਾਨੇਕਾ, ਪੰਚ ਪਵਨ ਸ਼ਰਮਾ, ਬਲਵਿੰਦਰ ਸਿੰਘ ਧੂਲੇ ਕਾ, ਸਮਾਜਸੇਵੀ ਬਲਵੀਰ ਸਿੰਘ ਬੀਓ ਮਾਨ, ਮਾ. ਗੁਰਸੇਵਕ ਸਿੰਘ, ਬਹਾਦਰ ਸਿੰਘ, ਪੰਚ ਅਮਨਦੀਪ ਸਿੰਘ ਦੀਪ, ਪੰਚ ਗੁਰਤੇਜ ਸਿੰਘ ਮਾਂਗਟ, ਸੁਖਦੇਵ ਸਿੰਘ ਬਿਜਲੀ ਬੋਰਡ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੋਹਤਵਰ ਵਿਅਕਤੀ ਹਾਜ਼ਰ ਸਨ |

ਪਿਛਲੀ ਖ਼ਬਰ ਕਮਾਂਡੋ ਵਰਿੰਦਰ ਸਿੰਘ ਦੀ ਯਾਦ 'ਚ ਤੀਜਾ ਦੌੜ ਮੁਕਾਬਲਾ 25 ਨੂੰ <br/> ਅਗਲੀ ਖ਼ਬਰ ਭਗਵਾਨ ਵਿਸ਼ਵਕਰਮਾ ਦੀਆਂ ਸਿੱਖਿਆਵਾਂ ਸਾਨੂੰ ਮਿਹਨਤ ਵਾਲਾ ਜੀਵਨ ਜਿਊਣ ਲਈ ਪ੍ਰੇਰਿਤ ਕਰਦੀਆਂ ਹਨ- ਭਰਾਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।