ਲਹਿਰਾਗਾਗਾ, 22 ਅਕਤੂਬਰ (ਅਸ਼ੋਕ ਗਰਗ) - ਅਮਰ ਸ਼ਹੀਦ ਕਮਾਂਡੋ ਵਰਿੰਦਰ ਸਿੰਘ ਯੂਥ ਕਲੱਬ ਲਹਿਰਾਗਾਗਾ ਵੱਲੋਂ ਵਰਿੰਦਰ ਸਿੰਘ ਦੀ ਯਾਦ ਵਿਚ ਤੀਜਾ ਦੌੜ ਮੁਕਾਬਲਾ 25 ਅਕਤੂਬਰ ਨੂੰ ਡਾ. ਭੀਮ ਰਾਓ ਅੰਬੇਦਕਰ ਸਟੇਡੀਅਮ ਲਹਿਰਾਗਾਗਾ ਵਿਖੇ ਕਰਵਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਖਵਿੰਦਰ ਸਿੰਘ ਜੈਲੀ ਵੱਲੋਂ ਦੱਸਿਆ ਗਿਆ ਕਿ ਜਵਾਨ ਵਰਿੰਦਰ ਸਿੰਘ ਸਨੀ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ ਦੇ ਜੰਗਲਾਂ ਅੰਦਰ ਨਕਸਲੀਆਂ (ਅਤਿਵਾਦੀਆਂ) ਨਾਲ ਹੋਏ ਇਕ ਮੁਕਾਬਲੇ ਵਿਚ ਭਾਰਤ ਵਤਨ ਦੀ ਰੱਖਿਆ ਕਰਦਾ ਸ਼ਹੀਦੀ ਪ੍ਰਾਪਤ ਕਰ ਗਿਆ ਸੀ |ਉਨ੍ਹਾਂ ਦੀ ਯਾਦ ਵਿਚ ਹਰ ਸਾਲ ਦੌੜ ਮੁਕਾਬਲਾ ਕਰਵਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਹੈ ਕਿ ਐਥਲੈਟਿਕਸ ਅੰਡਰ-18 ਮੁੰਡੇ ਕੁੜੀਆਂ ਦੇ 100, 400 ਤੇ 800 ਮੀਟਰ, ਐਥਲੈਟਿਕਸ ਓਪਨ ਮੁੰਡਿਆਂ ਦੇ 400, 800 ਅਤੇ 1500 ਮੀਟਰ ਦੇ ਮੁਕਾਬਲੇ ਕਰਵਾਏ ਜਾਣਗੇ | ਉਨ੍ਹਾਂ ਦੱਸਿਆ ਹੈ ਕਿ ਭਾਗ ਲੈਣ ਵਾਲਾ ਹਰ ਖਿਡਾਰੀ ਆਪਣੇ 2 ਪਹਿਚਾਣ-ਪੱਤਰ ਲੈ ਕੇ ਆਵੇਗਾ ਅਤੇ ਕੋਈ ਵੀ ਖਿਡਾਰੀ ਨਸ਼ਾ ਕਰ ਕੇ ਨਹੀਂ ਆਵੇਗਾ | ਜੇਤੂ ਰਹੇ ਖਿਡਾਰੀਆਂ ਨੂੰ ਨਗਦ ਇਨਾਮ ਦੇ ਕੇ ਸਨਮਾਨ ਕੀਤਾ ਜਾਵੇਗਾ |