ਅਹਿਮਦਗੜ੍ਹ, 23 ਅਕਤੂਬਰ (ਸੁਖਜੀਤ ਸਿੰਘ ਖੇੜਾ) - ਸਥਾਨਕ ਅਹਿਮਦਗੜ੍ਹ ਦੇ ਗਊਸ਼ਾਲਾ ਰੇਲਵੇ ਫਾਟਕ ਜ਼ਰੂਰੀ ਮੁਰੰਮਤ ਲਈ 24 ਅਕਤੂਬਰ ਤੋਂ 26 ਅਕਤੂਬਰ 2025 ਤੱਕ 2 ਦਿਨ ਲਈ ਬੰਦ ਰਹਿਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਸੈਕਸ਼ਨ ਇੰਜੀਨੀਅਰ ਅਭਿਸ਼ੇਕ ਕੁਮਾਰ ਨੇ ਦੱਸਿਆ ਕਿ ਮਿਤੀ 24 ਅਕਤੂਬਰ 2025 ਨੂੰ ਸਵੇਰੇ 8 ਵਜੇ ਤੋਂ 26 ਅਕਤੂਬਰ 2025 ਸ਼ਾਮ 6 ਵਜੇ ਤੱਕ 26 ਐਸ.ਪੀ.ਐਲ. ਗਊਸ਼ਾਲਾ ਰੋਡ ਰੇਲਵੇ ਗੇਟ ਦੀ ਰਿਪੇਅਰ, ਰੋਡ ਆਦਿ ਦੀ ਰਿਪੇਅਰ ਲਈ 2 ਦਿਨ ਤੱਕ ਫਾਟਕ ਬੰਦ ਰਹਿਣਗੇ | ਇਸ ਸਬੰਧੀ ਅਗਾਊਾ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਸ਼ਹਿਰ ਵਾਸੀ ਅਤੇ ਫਾਟਕਾਂ ਤੋਂ ਗੁਜ਼ਰਨ ਵਾਲੇ ਲੋਕ ਕੋਈ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨ ਅਤੇ ਇਸ ਸਮੇਂ ਦੌਰਾਨ ਦੂਸਰੇ ਬਦਲਵੇਂ ਰਸਤੇ ਦੀ ਵਰਤੋਂ ਕਰਨ | ਉਨ੍ਹਾਂ ਕਿਹਾ ਕਿ ਫਾਟਕ ਬੰਦ ਕਰਨ ਸਬੰਧੀ ਸਾਰੇ ਦਫ਼ਤਰਾਂ ਨੂੰ ਪੱਤਰ ਰਾਹੀਂ ਸੂਚਿਤ ਕੀਤਾ ਜਾ ਚੁੱਕਾ ਹੈ |