20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸੜਕ 'ਤੇ ਪਟਾਕੇ ਚਲਾਉਣ ਤੇ ਰੌਲਾ ਪਾਉਣ ਤੋਂ ਰੋਕਣ 'ਤੇ ਨੌਜਵਾਨਾਂ ਨੇ ਪੁਲਿਸ ਇੰਸਪੈਕਟਰ ਦੀ ਕੀਤੀ ਕੁੱਟਮਾਰ

ਅਜੀਤ ਡੈਸਕ 24-10-2025
ਸੰਗਰੂਰ, 23 ਅਕਤੂਬਰ (ਦਮਨਜੀਤ ਸਿੰਘ) - ਦੀਵਾਲੀ ਦੀ ਰਾਤ ਸੜਕ ਉੱਤੇ ਪਟਾਕੇ ਚਲਾਉਣ ਅਤੇ ਰੌਲਾ ਪਾਉਣ ਤੋਂ ਰੋਕਣ ਦੇ ਚੱਲਦਿਆਂ ਸੰਗਰੂਰ ਪੁਲਿਸ ਦੇ ਪੀ.ਸੀ.ਆਰ. ਇੰਚਾਰਜ਼ ਇੰਸ: ਜੋਗਿੰਦਰ ਸਿੰਘ ਦੀ ਕੁਝ ਨੌਜਵਾਨਾਂ ਵਲੋਂ ਕੁੱਟਮਾਰ ਕਰਨ ਅਤੇ ਸਰਕਾਰੀ ਗੱਡੀ ਦੀ ਭੰਨ੍ਹ ਤੋੜ ਕਰਨ ਦਾ ਸੰਗੀਨ ਤੇ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ | ਮਾਮਲੇ ਸੰਬੰਧੀ ਥਾਣਾ ਸਿਟੀ ਸੰਗਰੂਰ ਵਿਖੇ ਦਰਜ਼ ਕੀਤੇ ਗਏ ਮੁਕੱਦਮੇ ਮੁਤਾਬਕ ਸੰਗਰੂਰ ਪੁਲਿਸ ਦੇ ਪੀ.ਸੀ.ਆਰ. ਇੰਚਾਰਜ਼ ਇੰਸ: ਜੋਗਿੰਦਰ ਸਿੰਘ ਵਲੋਂ ਪੁਲਿਸ ਪਾਸ ਬਿਆਨ ਦਰਜ਼ ਕਰਵਾਏ ਗਏ ਕਿ ਦੀਵਾਲੀ ਦੀ ਰਾਤ 20 ਅਕਤੂਬਰ ਨੂੰ ਉਹ ਆਪਣੀ ਡਿਊਟੀ ਕਰਦਿਆਂ ਸਰਕਾਰੀ ਗੱਡੀ ਉੱਤੇ ਸਵਾਰ ਹੋ ਕੇ ਸ਼ਹਿਰ ਵਿਚ ਗਸ਼ਤ ਕਰ ਰਹੇ ਸਨ ਤੇ ਕਰੀਬ ਰਾਤ ਦੇ 10 ਵਜੇ ਜਦ ਉਹ ਸਥਾਨਕ ਭਾਲਾ ਬਸਤੀ ਗਲੀ ਨੰ: 2 ਦੇ ਸਾਹਮਣੇ ਗਸ਼ਤ ਕਰ ਰਹੇ ਸੀ ਤਾਂ ਕੁਝ ਲੜਕੇ ਦੀਵਾਲੀ ਦਾ ਤਿਉਹਾਰ ਹੋਣ ਕਾਰਨ ਕੁਝ ਲੜਕੇ ਸੜਕ ਉਪਰ ਹੀ ਪਟਾਕੇ ਚਲਾ ਰਹੇ ਸੀ ਤੇ ਪਟਾਕੇ ਚਲਾਉਣ ਵਾਲੇ ਨੌਜਵਾਨਾਂ ਦੇ ਨਾਮ ਅਰੁਣ ਕੁਮਾਰ ਤੇ ਗੈਰੀ ਵਾਸੀਆਨ ਭਾਲਾ ਬਸਤੀ ਸਨ ਜਿਨ੍ਹਾਂ ਨੂੰ ਇੰਸਪੈਕਟਰ ਜੋਗਿੰਦਰ ਸਿੰਘ ਪਹਿਲਾਂ ਤੋਂ ਹੀ ਜਾਣਦਾ ਸੀ ਤੇ ਉਨ੍ਹਾਂ ਨਾਲ ਦੋ-ਤਿੰਨ ਹੋਰ ਨਾਮਾਲੂਮ ਲੜਕੇ ਵੀ ਸਨ | ਇੰਸਪੈਕਟਰ ਮੁਤਾਬਕ ਨੇ ਉਨ੍ਹਾਂ ਲੜਕਿਆਂ ਨੂੰ ਸਮਝਾਇਆ ਕਿ ਸੜਕ ਉੱਤੇ ਪਟਾਕੇ ਚਲਾਉਣ ਕਾਰਨ ਕੋਈ ਹਾਦਸਾ ਵਾਪਰ ਸਕਦਾ ਹੈ ਤੇ ਉਨ੍ਹਾਂ ਨੂੰ ਮੁਨਾਸਬ ਹਦਾਇਤ ਕਰ ਕੇ ਮੌਕੇ ਤੋਂ ਚਲਾ ਗਿਆ | ਫਿਰ ਵਕਤ ਕਰੀਬ ਰਾਤ ਸਾਢੇ 11 ਵਜੇ ਜਦੋਂ ਇੰਸਪੈਕਟਰ ਨੇ ਮੁੜ ਭਾਲਾ ਬਸਤੀ ਦਾ ਗੇੜਾ ਕੱਢਿਆ ਤਾਂ ਉਕਤ ਨੌਜਵਾਨ ਉਸ ਸਮੇਂ ਵੀ ਸੜਕ ਉੱਤੇ ਹੀ ਪਟਾਕੇ ਚਲਾ ਰਹੇ ਸਨ ਅਤੇ ਰੌਲਾ ਪਾ ਰਹੇ ਸਨ ਫਿਰ ਜਦ ਇੰਸਪੈਕਟਰ ਆਪਣੀ ਸਰਕਾਰੀ ਗੱਡੀ ਤੋਂ ਹੇਠਾਂ ਉਤਰ ਕੇ ਉਨ੍ਹਾਂ ਨੌਜਵਾਨਾਂ ਨੂੰ ਸਮਝਾਉਣ ਲੱਗਾ ਤਾਂ ਅਰੁਣ ਕੁਮਾਰ ਤੇ ਗੈਰੀ ਉਸ ਨਾਲ ਗਾਲੀ ਗਲੋਚ ਕਰਨ ਲੱਗੇ ਤੇ ਸਰਕਾਰੀ ਗੱਡੀ ਦੇ ਸਾਹਮਣੇ ਪਟਾਕੇ ਚਲਾਉਣ ਲੱਗੇ | ਇੰਸਪੈਕਟਰ ਨੇ ਜਦ ਉਨ੍ਹਾਂ ਨਾਲ ਥੋੜ੍ਹੀ ਸਖ਼ਤੀ ਕੀਤੀ ਤਾਂ ਗੈਰੀ ਨੇ ਉਸ ਉੱਤੇ ਇਕ ਇੱਟ ਨਾਲ ਸਿੱਧਾ ਵਾਰ ਕੀਤਾ ਪਰ ਇੰਸਪੈਕਟਰ ਨੇ ਇੱਟ ਤੋਂ ਖ਼ੁਦ ਨੰੂ ਬਚਾ ਲਿਆ ਤੇ ਇੱਟ ਸਰਕਾਰੀ ਗੱਡੀ ਦੇ ਫ਼ਰੰਟ ਸ਼ੀਸ਼ੇ ਉੱਤੇ ਜਾ ਕੇ ਵੱਜੀ ਤੇ ਸ਼ੀਸ਼ਾ ਟੁੱਟ ਗਿਆ | ਅਰੁਣ ਕੁਮਾਰ ਨੇ ਇੰਸਪੈਕਟਰ ਦੇ ਮੂੰਹ ਉੱਤੇ ਮੁੱਕਾ ਮਾਰਿਆ ਤੇ ਖੱਬੇ ਡੋਲੇ ਉੱਤੇ ਵੀ ਸੱਟ ਮਾਰੀ | ਇਸ ਦੌਰਾਨ ਨਾਮਾਲੂਮ ਨੌਜਵਾਨ ਕੋਲ ਖੜ੍ਹੇ ਗਾਲੀ ਗਲੋਚ ਕਰ ਰਹੇ ਸਨ | ਇੰਸਪੈਕਟਰ ਮੁਤਾਬਕ ਜਦ ਬਾਕੀ ਪੀ.ਸੀ.ਆਰ.ਪਾਰਟੀਆਂ ਮੌਕੇ ਪਹੁੰਚਣ ਲੱਗੀਆਂ ਤਾਂ ਉਹ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ ਤੇ ਅਰੁਣ ਕੁਮਾਰ ਦੇ ਭੱਜਦੇ ਸਮੇਂ ਠੇਢਾ ਲੱਗਣ ਕਾਰਨ ਉਹ ਸੜਕ ਉੱਤੇ ਡਿੱਗ ਗਿਆ | ਸੱਟਾਂ ਲੱਗਣ ਕਾਰਨ ਇੰਸਪੈਕਟਰ ਜੋਗਿੰਦਰ ਸਿੰਘ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਦਾ ਦਾਖ਼ਲ ਹੋ ਗਏ ਤੇ ਅਰੁਣ ਕੁਮਾਰ ਵੀ ਮੌਕੇ ਤੋਂ ਆਪਣੇ ਸਾਥੀਆਂ ਸਮੇਤ ਭੱਜ ਗਿਆ | ਥਾਣਾ ਸਿਟੀ ਸੰਗਰੂਰ ਪੁਲਿਸ ਨੇ ਇੰਸਪੈਕਟਰ ਜੋਗਿੰਦਰ ਸਿੰਘ ਦੇ ਬਿਆਨਾਂ ਉੱਤੇ ਅਰੁਣ ਕੁਮਾਰ ਅਤੇ ਗੈਰੀ ਸਮੇਤ ਨਾਮਾਲੂਮ ਨੌਜਵਾਨਾਂ ਉੱਤੇ ਇਰਾਦਾ ਕਤਲ ਸਮੇਤ ਹੋਰਨਾਂ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ਼ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ |
ਪਿਛਲੀ ਖ਼ਬਰ ਕਰੋੜਾਂ ਰੁਪਏ ਦਾ ਕੰਮ ਲੈਣ ਵਾਲੇ ਠੇਕੇਦਾਰ ਦੀ ਢਿੱਲ ਦਾ ਸੰਗਰੂਰ ਵਾਸੀ ਭੋਗ ਰਹੇ ਹਨ ਸੰਤਾਪ <br/> ਅਗਲੀ ਖ਼ਬਰ ਅਹਿਮਦਗੜ੍ਹ ਗਊਸ਼ਾਲਾ ਜਗੇੜਾ ਵਾਲੇ ਰੇਲਵੇ ਫਾਟਕ 2 ਦਿਨ ਰਹਿਣਗੇ ਬੰਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।