20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਕਰੋੜਾਂ ਰੁਪਏ ਦਾ ਕੰਮ ਲੈਣ ਵਾਲੇ ਠੇਕੇਦਾਰ ਦੀ ਢਿੱਲ ਦਾ ਸੰਗਰੂਰ ਵਾਸੀ ਭੋਗ ਰਹੇ ਹਨ ਸੰਤਾਪ <br/>

ਅਜੀਤ ਡੈਸਕ 24-10-2025
ਸੰਗਰੂਰ: - ਸ਼ਹਿਰ ਸੰਗਰੂਰ ਦੀਆਂ ਲਗਭਗ ਸਵਾ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੇ ਕੰਮ ਨੂੰ ਲੈ ਕੇ ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਤਾਂ ਭਾਵੇਂ ਪੱਬਾਂ ਭਾਰ ਦਿਖਾਈ ਦੇ ਰਹੇ ਹਨ ਪਰ ਨਗਰ ਕੌਂਸਲ ਵਲੋਂ ਵਿਸ਼ਵਾਸ ਬਿਲਡਰ ਮਾਨਸਾ ਨਾਮ ਦੀ ਕੰਪਨੀ ਜਿਸ ਨੂੰ ਤਿੰਨ ਵੱਖੋ ਵੱਖਰੇ ਟੈਂਡਰ ਮਿਲੇ ਹਨ, ਦੇ ਮਾਲਕ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਨੂੰ ਕੁਝ ਦਿਨ ਪਹਿਲਾਂ ਹੀ ਇਹ ਟੈਂਡਰ ਮਿਲੇ ਹਨ ਇਸ ਲਈ ਉਹ ਫਿਲਹਾਲ ਇਹ ਨਹੀਂ ਦੱਸ ਸਕਦੇ ਕਿ ਸ਼ਹਿਰ ਸੰਗਰੂਰ ਦੀਆਂ ਸੜਕਾਂ ਨੂੰ ਬਣਾਉਣ ਦਾ ਕੰਮ ਕਦੋਂ ਸ਼ੁਰੂ ਕੀਤਾ ਜਾਵੇਗਾ | ਕੰਪਨੀ ਦੇ ਮਾਲਕ ਦਾ ਸਿੱਧੇ ਤੌਰ ਉੱਤੇ ਕਹਿਣਾ ਸੀ ਕਿ ਜਦ ਨਗਰ ਕੌਂਸਲ ਉਨ੍ਹਾਂ ਨੂੰ ਲਿਖਤੀ ਰੂਪ ਵਿਚ ਪੁੱਛੇਗੀ ਤਾਂ ਉਹ ਨਗਰ ਕੌਂਸਲ ਨੂੰ ਲਿਖਤੀ ਰੂਪ ਵਿਚ ਹੀ ਇਸ ਦਾ ਜਵਾਬ ਦੇ ਦੇਣਗੇ | ਉੱਧਰ ਦੂਸਰੇ ਪਾਸੇ ਨਗਰ ਕੌਂਸਲ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਸਾਰੀ ਕਾਰਵਾਈ ਮੁਕੰਮਲ ਕਰ ਕੇ ਕੰਮ ਸ਼ੁਰੂ ਕਰਵਾਉਣ ਦੇ ਆਰਡਰ ਜਾਰੀ ਕਰ ਦਿੱਤੇ ਗਏ ਹਨ ਅਤੇ ਹੁਣ ਇਸ ਮਾਮਲੇ ਵਿਚ ਸਿਰਫ਼ ਅਤੇ ਸਿਰਫ਼ ਠੇਕੇਦਾਰ ਦੀ ਹੀ ਢਿੱਲ ਹੈ |

ਪਿਛਲੀ ਖ਼ਬਰ ਇਲਾਜ ਕਰਾਉਣ ਆਏ ਨੌਜਵਾਨਾਂ ਨੇ ਹਸਪਤਾਲ ਦੇ ਵਾਰਡ ਸਹਾਇਕ 'ਤੇ ਹਮਲਾ ਕਰਦਿਆਂ ਕੀਤਾ ਜ਼ਖ਼ਮੀ, ਪੁਲਿਸ ਵਲੋਂ ਕਾਰਵਾਈ ਸ਼ੁਰੂ... ਅਗਲੀ ਖ਼ਬਰ ਸੜਕ 'ਤੇ ਪਟਾਕੇ ਚਲਾਉਣ ਤੇ ਰੌਲਾ ਪਾਉਣ ਤੋਂ ਰੋਕਣ 'ਤੇ ਨੌਜਵਾਨਾਂ ਨੇ ਪੁਲਿਸ ਇੰਸਪੈਕਟਰ ਦੀ ਕੀਤੀ ਕੁੱਟਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।