ਸੁਨਾਮ ਊਧਮ ਸਿੰਘ ਵਾਲਾ, 23 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਤਰਨ ਤਾਰਨ ਉਪ ਚੋਣ 'ਚ ਪੰਥਕ ਸੋਚ ਇੱਕ ਵੱਡੀ ਤਾਕਤ ਵਜੋਂ ਉਭਰੇਗੀ ਕਿਉਂਕਿ ਪੰਥਕ ਉਮੀਦਵਾਰ ਮਨਦੀਪ ਸਿੰਘ ਨੂੰ ਹਲਕੇ ਦੇ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਇਹ ਉਪ ਚੋਣ ਸਿਰਫ਼ ਇੱਕ ਵਿਧਾਨ ਸਭਾ ਹਲਕੇ ਦੀ ਲੜਾਈ ਨਹੀਂ ਸਗੋਂ ਇੱਕ ਇਤਿਹਾਸਕ ਮੁਕਾਬਲਾ ਹੈ ਜੋ ਪੰਜਾਬ ਦੀ ਰਾਜਨੀਤੀ ਦੀ ਦਿਸ਼ਾ ਅਤੇ ਕਿਸਮਤ ਨਿਰਧਾਰਿਤ ਕਰੇਗਾ | ਸੁਨਾਮ ਵਿਖੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਅਮਨਵੀਰ ਸਿੰਘ ਚੈਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਅਖੌਤੀ ਲੋਕਪਿ੍ਆ ਨੀਤੀ ਤੋਂ ਤੰਗ ਆ ਚੁੱਕੇ ਹਨ ਕਿਉਂਕਿ ਸਿਰਫ਼ ਵਾਅਦੇ ਕੋਈ ਭਲਾ ਨਹੀਂ ਕਰ ਸਕਦੇ; ਨਾ ਤਾਂ ਜ਼ਮੀਨੀ ਪੱਧਰ 'ਤੇ ਕਿਸਾਨਾਂ ਦੇ ਹਾਲਾਤ ਸੁਧਰੇ ਹਨ, ਨਾ ਹੀ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ | ਆਮ ਲੋਕਾਂ ਦੀਆਂ ਸਮੱਸਿਆਵਾਂ ਦੀ ਅਣਦੇਖੀ ਨੇ ਲੋਕਾਂ ਨੂੰ ਇੱਕ ਵਾਰ ਫਿਰ ਪੰਥਕ ਅਤੇ ਖੇਤਰੀ ਪਾਰਟੀਆਂ ਵੱਲ ਮੁੜਨ ਲਈ ਮਜਬੂਰ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਪੁਨਰ ਸੁਰਜੀਤ ਗੁਰੂ ਸਿਧਾਂਤਾਂ, ਪੰਜਾਬੀ ਪਛਾਣ ਅਤੇ ਧਾਰਮਿਕ ਕਦਰਾਂ-ਕੀਮਤਾਂ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰ ਰਿਹਾ ਹੈ | Tਸਾਡਾ ਸੰਘਰਸ਼ ਸੱਤਾ ਲਈ ਨਹੀਂ ਹੈ, ਸਗੋਂ ਪੰਜਾਬ ਨੂੰ ਇਸ ਦੇ ਸ਼ਾਨਦਾਰ ਪੰਥਕ ਮਾਰਗ 'ਤੇ ਵਾਪਸ ਲਿਆਉਣ ਲਈ ਹੈ |ਚੈਰੀ ਨੇ ਕਿਹਾ ਕਿ ਲੋਕ ਹੁਣ ਸਮਝ ਗਏ ਹਨ ਕਿ ਸੂਬੇ ਦੀ ਅਸਲ ਭਲਾਈ ਸਿਰਫ਼ ਉਨ੍ਹਾਂ ਲੋਕਾਂ ਵਲੋਂ ਹੀ ਮਿਲ ਸਕਦੀ ਹੈ ਜੋ ਪੰਜਾਬੀਅਤ ਅਤੇ ਪੰਥਕ ਕਦਰਾਂ-ਕੀਮਤਾਂ ਦੀ ਭਾਵਨਾ ਨਾਲ ਜੁੜੇ ਹੋਏ ਹਨ | ਉਨ੍ਹਾਂ ਪੂਰੇ ਭਰੋਸੇ ਨਾਲ ਕਿਹਾ ਕਿ ਤਰਨਤਾਰਨ ਉਪ-ਚੋਣ ਵਿੱਚ ਜਨਤਕ ਸਮਰਥਨ ਅਕਾਲੀ ਦਲ ਪੁਨਰ ਸੁਰਜੀਤ ਦੇ ਹੱਕ ਵਿਚ ਹੋਵੇਗਾ | ਇਹ ਨਤੀਜਾ ਨਾਂ ਸਿਰਫ਼ ਸਰਕਾਰ ਦੀਆਂ ਨੀਤੀਆਂ 'ਤੇ ਜਨਤਕ ਰਾਏ ਹੋਵੇਗਾ ਬਲਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰਾਜਨੀਤਿਕ ਦਿਸ਼ਾ ਨਿਰਧਾਰਿਤ ਕਰਨ ਵੱਲ ਵੀ ਇੱਕ ਸੰਕੇਤ ਹੋਵੇਗਾ | ਇਸ ਮੌਕੇ ਸਾਬਕਾ ਕੌਂਸਲਰ ਯਾਦਵਿੰਦਰ ਸਿੰਘ ਨਿਰਮਾਣ, ਬੇਅੰਤ ਸਿੰਘ, ਅੱਛਰੂ ਗੋਇਲ, ਕੁਲਬੀਰ ਸਿੰਘ ਅਤੇ ਬਲਜਿੰਦਰ ਸਿੰਘ ਵੜੈਚ ਆਦਿ ਮੌਜੂਦ ਸਨ |