ਸ਼ੇਰਪੁਰ, 23 ਅਕਤੂਬਰ (ਮੇਘ ਰਾਜ ਜੋਸ਼ੀ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਤਰੋਂ ਵਿਖੇ ਸਕੂਲ ਮੁਖੀ ਅਮਨਦੀਪ ਸਿੰਘ ਪਾਠਕ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਟੇਟ ਪੱਧਰ ਤੇ ਸਕੂਲ ਦਾ ਨਾਮ ਰੌਸ਼ਨ ਕਰਨ ਵਾਲੇ 11 ਖਿਡਾਰੀਆਂ ਨੂੰ ਖੇਡ ਕਿੱਟਾਂ ਭੇਟ ਕੀਤੀਆਂ ਗਈਆਂ ਅਤੇ ਨੈਸ਼ਨਲ ਪੱਧਰ ਦੇ ਕੈਂਪ ਵਿਚ ਸਿਲੈੱਕਟ ਹੋਈ ਖਿਡਾਰਨ ਬੇਅੰਤ ਕੌਰ ਨੂੰ ਟਰੈਕ ਸੂਟ ਅਤੇ ਬੂਟ ਦਿੱਤੇ ਗਏ, ਇਸ ਮੌਕੇ ਸਕੂਲ ਮੁਖੀ ਅਮਨਦੀਪ ਸਿੰਘ ਪਾਠਕ ਅਤੇ ਸਕੂਲ ਸਟਾਫ਼ ਵਲੋਂ ਗੁਰਵਿੰਦਰ ਸਿੰਘ ਡੀ.ਪੀ.ਈ., ਬਾਬਾ ਬੂਟਾ ਸਿੰਘ, ਫੁੱਟਬਾਲ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ, ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਗੁਰਸੇਵਕ ਸਿੰਘ, ਕੈਪਟਨ ਜਤਿੰਦਰ ਸਿੰਘ, ਕੋਚ ਰੋਸ਼ਨਦੀਪ ਸਿੰਘ, ਬਲਵੀਰ ਸਿੰਘ ਟੈਨੀ ਦਾ ਸਨਮਾਨ ਇਸ ਪ੍ਰਾਪਤੀ ਲਈ ਕੀਤਾ ਗਿਆ | ਇਸ ਮੌਕੇ ਬਾਬਾ ਬੂਟਾ ਸਿੰਘ (ਡੇਰਾ ਸਾਹਿਬ ਕਾਤਰੋਂ) ਵਲੋ ਖਿਡਾਰੀਆਂ ਨੂੰ ਘਿਉ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਲੈਕਚਰਾਰ ਬਲਜਿੰਦਰ ਸਿੰਘ, ਕੈਪਟਨ ਜਤਿੰਦਰ ਸਿੰਘ, ਜਸਵਿੰਦਰ ਕੌਰ, ਮਾਲਵਿੰਦਰ ਕੌਰ, ਰਮਿੰਦਰਜੀਤ ਕੌਰ, ਰਣਜੀਤ ਕੌਰ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਪ੍ਰੀਤ ਕੌਰ, ਗੁਰਵਿੰਦਰ ਸਿੰਘ ਡੀ.ਪੀ.ਈ., ਅਮਨਦੀਪ ਕੌਰ, ਅਮਰਜੀਤ ਸਿੰਘ, ਹਰੀਸ਼ ਬਾਲਾ, ਗੁਰਜਿੰਦਰ ਕੌਰ, ਰਾਜਿੰਦਰ ਕੌਰ, ਅਮਨਦੀਪ ਧੀਮਾਨ, ਈਨਾ ਗਰਗ, ਸ਼ਿਵਾਂਗੀ ਸ਼ਰਮਾ, ਅੰਮਿ੍ਤਪਾਲ ਸਿੰਘ, ਮੀਨਾ ਗੋਇਲ ਸਮੇਤ ਸਮੂਹ ਸਟਾਫ਼ ਹਾਜ਼ਰ ਸੀ |