21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਨਸ਼ਾ ਸਮਗਲਰਾਂ ਦੀ ਪ੍ਰਾਪਰਟੀਆਂ ਦੀ ਪੜਤਾਲ ਜਾਰੀ - ਡੀ.ਐੱਸ.ਪੀ. ਰਣਬੀਰ ਸਿੰਘ

ਅਜੀਤ ਡੈਸਕ 24-10-2025
ਧੂਰੀ, 23 ਅਕਤੂਬਰ (ਲਖਵੀਰ ਸਿੰਘ ਧਾਂਦਰਾ) - ਡੀ.ਐੱਸ.ਪੀ. ਧੂਰੀ ਰਣਬੀਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਸਰਤਾਜ ਸਿੰਘ ਚਹਿਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ੇ ਦਾ ਖ਼ਾਤਮਾ ਕਰਨ ਲਈ ਯੁੱਧ ਨਸਿਆ ਵਿਰੁੱਧ ਮੁਹਿੰਮ ਤਹਿਤ ਸਮਗਲਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦੇ ਹੋਏ ਸਬ ਡਵੀਜ਼ਨ ਧੂਰੀ ਦੇ ਥਾਣਾ ਸਦਰ ਧੂਰੀ, ਸਿਟੀ ਧੂਰੀ ਤੇ ਥਾਣਾ ਸ਼ੇਰਪੁਰ ਦੇ ਏਰੀਆ ਵਿਚ ਸਮਗਲਰਾਂ ਵਿਰੁੱਧ ਐਨ.ਡੀ.ਪੀ.ਐਸ ਤੇ ਆਬਕਾਰੀ ਐਕਟ ਤਹਿਤ 13 ਅਕਤੂਬਰ ਤੋਂ 19 ਅਕਤੂਬਰ ਤੱਕ 07 ਮੁਕੱਦਮੇ ਦਰਜ ਕਰ ਕੇ 10 ਮੁਲਜ਼ਮਾਂ ਨੂੰ ਕਾਬੂ ਕਰ ਕੇ ਇਹਨਾਂ ਪਾਸੋਂ 10 ਗ੍ਰਾਮ ਚਿੱਟਾ/ਹੈਰੋਇਨ, 62 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਹਰਿਆਣਾ, 66 ਬੋਤਲਾਂ ਸ਼ਰਾਬ ਠੇਕਾ ਦੇਸੀ ਜਿਸ ਵਿਚ 24 ਬੋਤਲਾਂ ਸ਼ਰਾਬ ਠੇਕਾ ਦੇਸੀ ਨਕਲੀ ਤਿਆਰ ਕੀਤੀ ਹੋਈ ਬਰਾਮਦ ਕਰਵਾਈ ਗਈ ਹੈ | ਇਸ ਹਫ਼ਤੇ ਦੌਰਾਨ ਪਬਲਿਕ ਨਾਲ ਤਾਲਮੇਲ ਕਰ ਕੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿਚ ਵਿਲੇਜ ਡਿਫੈਂਸ ਕਮੇਟੀ ਅਤੇ ਸ਼ਹਿਰ ਧੂਰੀ ਵਿਚ ਵਾਰਡ ਡਿਫੈਂਸ ਕਮੇਟੀ ਨਾਲ ਮੀਟਿੰਗਾਂ ਕੀਤੀਆ ਗਈਆਂ ਹਨ | ਉਨ੍ਹਾਂ ਅੱਗੇ ਦੱਸਿਆ ਕਿ ਨਸ਼ਾ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਸ਼ਨਾਖ਼ਤ ਨੂੰ ਗੁਪਤ ਰੱਖਦੇ ਹੋਏ ਉਨ੍ਹਾਂ ਨੂੰ ਨਸ਼ੇ ਦੀ ਦਲਦਲ ਵਿਚੋਂ ਬਾਹਰ ਕੱਢਣ ਲਈ ਇਸ ਹਫ਼ਤੇ ਦੌਰਾਨ 10 ਵਿਅਕਤੀਆਂ ਦੀ ਰਜਿਸਟਰੇਸ਼ਨ ਕਰਵਾ ਕੇ ਇਲਾਜ ਕਰਵਾਇਆ ਗਿਆ ਹੈ | ਸਬ-ਡਵੀਜ਼ਨ ਧੂਰੀ ਦੇ ਏਰੀਆ ਵਿਚ ਨਸਾ ਤਸਕਰੀ ਕਰਨ ਵਾਲੇ ਸਮਗਲਰਾਂ ਵਲੋਂ ਨਸਾ ਵੇਚ ਕੇ ਜੋ ਗੈਰ-ਕਾਨੂੰਨੀ ਢੰਗ ਨਾਲ ਬਣਾਈ ਜ਼ਮੀਨ ਜਾਇਦਾਦ ਬਾਰੇ ਜਾਂਚ ਪੜਤਾਲ ਜਾਰੀ ਹੈ |
ਪਿਛਲੀ ਖ਼ਬਰ ਬਾਬਾ ਵਿਸ਼ਵਕਰਮਾ ਨੇ ਹੁਨਰ ਕਲਾ ਤੇ ਵਿਗਿਆਨ ਨੂੰ ਵਿਕਸਿਤ ਕੀਤਾ-ਅਮਨ ਅਰੋੜਾ <br/> ਅਗਲੀ ਖ਼ਬਰ ਪਰਾਲੀ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਦੀ ਖਹਿਬਾਜ਼ੀ ਦਾ ਕਾਰਨ ਪ੍ਰਦੂਸ਼ਣ ਨਹੀਂ - ਤੋਲਾਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।