22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਕੈਂਬਿ੍ਜ਼ ਸਕੂਲ ਦੇ ਅਧਿਆਪਕਾਂ ਵਲੋਂ ਸਹੋਦਯਾ ਕਲੱਸਟਰ ਸਮਾਗਮ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 04-12-2025
ਸੰਗਰੂਰ, 3 ਦਸੰਬਰ (ਸੁਖਵਿੰਦਰ ਸਿੰਘ ਫੁੱਲ) - ਕੈਂਬਿ੍ਜ਼ ਇੰਟਰਨੈਸ਼ਨਲ ਸਕੂਲ, ਸੰਗਰੂਰ ਸੁਨਾਮ ਰੋਡ ਸੰਗਰੂਰ ਵਿਖੇ ਆਯੋਜਿਤ ਸਹੋਦਯਾ ਸਕੂਲਜ਼ ਕਲੱਸਟਰ ਦੇ ਸ਼ਾਨਦਾਰ ਐਵਾਰਡ ਸਮਾਰੋਹ ਵਿਚ ਸਕੂਲ ਦੀਆਂ ਦੋ ਸਮਰਪਿਤ ਅਤੇ ਯੋਗ ਅਧਿਆਪਕਾਵਾਂ ਸਵੀਰਾ ਅੰਜੁਮ ਅਤੇ ਕਮਲਜੀਤ ਕੌਰ ਨੇ ਸਕੂਲ ਦਾ ਨਾਮ ਰੌਸ਼ਨ ਕੀਤਾ | ਸਮਾਰੋਹ ਵਿਚ ਸਵੀਰਾ ਅੰਜੁਮ ਨੂੰ ਸਰਵਉਤਮ ਅਧਿਆਪਨ, ਵਿਦਿਆਰਥੀਆਂ ਪ੍ਰਤੀ ਸਮਰਪਣ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ 'ਬੈੱਸਟ ਟੀਚਰ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ | ਦੂਜੇ ਪਾਸੇ, ਕਮਲਜੀਤ ਕੌਰ ਨੂੰ ਸਕੂਲ ਦੇ ਅਕਾਦਮਿਕ ਅਤੇ ਸਹਿਕਾਰੀ ਵਾਤਾਵਰਨ ਵਿਚ ਮਹੱਤਵਪੂਰਨ ਯੋਗਦਾਨ ਦੇਣ ਲਈ 'ਐਪਰਿਸੀਏਸ਼ਨ ਐਵਾਰਡ' ਨਾਲ ਨਿਵਾਜਿਆ ਗਿਆ | ਉਨ੍ਹਾਂ ਦੀ ਮਿਹਨਤ, ਸਮਰਪਣ ਅਤੇ ਸਕਾਰਾਤਮਿਕ ਨੇਤਿਰਤਵ ਨੇ ਉਨ੍ਹਾਂ ਨੂੰ ਇਹ ਵਿਸ਼ੇਸ਼ ਮਾਣ ਹਾਸਲ ਕਰਵਾਇਆ | ਸਕੂਲ ਪਿ੍ੰਸ: ਸ੍ਰੀਮਤੀ ਮਨਦੀਪ ਕੌਰ ਛੰਨਾ ਨੇ ਦੋਵਾਂ ਅਧਿਆਪਕਾਵਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਵੀਰਾ ਅੰਜੁਮ ਅਤੇ ਕਮਲਜੀਤ ਕੌਰ ਦੋਵੇਂ ਸਾਡੇ ਸਕੂਲ ਦੀ ਸ਼ਾਨ ਹਨ | ਉਨ੍ਹਾਂ ਦੀ ਮਿਹਨਤ, ਸਮਰਪਣ ਅਤੇ ਵਿਦਿਆਰਥੀਆਂ ਲਈ ਕੀਤੇ ਜਾ ਰਹੇ ਯਤਨ ਸਾਡੇ ਪੂਰੇ ਪ੍ਰਬੰਧਕੀ ਤੰਤਰ ਨੂੰ ਪ੍ਰੇਰਿਤ ਕਰਦੇ ਹਨ | ਸਕੂਲ ਦੇ ਚੇਅਰਮੈਨ ਇੰਜੀਨੀਅਰ ਸ਼ਿਵ ਆਰੀਆ ਨੇ ਵੀ ਦੋਵਾਂ ਅਧਿਆਪਕਾਵਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਨਮਾਨ ਨਾ ਸਿਰਫ਼ ਉਨ੍ਹਾਂ ਦੀ ਨਿੱਜੀ ਉਪਲਬਧੀ ਹੈ, ਸਗੋਂ ਪੂਰੇ ਕੈਂਬਿ੍ਜ਼ ਇੰਟਰਨੈਸ਼ਨਲ ਸਕੂਲ ਲਈ ਮਾਣ ਦੀ ਗੱਲ ਹੈ | ਸਕੂਲ ਪੈ੍ਰਜ਼ੀਡੈਂਟ ਡਾਕਟਰ ਸੀਮਾ ਅਰੋੜਾ, ਸੀ.ਈ.ਓ.ਭਾਵਨਾ ਪੌਲ ਨੇ ਦੋਵਾਂ ਅਧਿਆਪਕਾਵਾਂ ਦੀ ਪ੍ਰਤਿਭਾ ਅਤੇ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਵਧਾਈ ਦਿੱਤੀ |
ਪਿਛਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਠੇਕਾ ਬਿਜਲੀ ਕਾਮਿਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।