22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਗੁਰਦੁਆਰਾ ਸ਼ਹੀਦ ਗੰਜ ਵੱਡਾ ਘੱਲੂਘਾਰਾ ਕੁੱਪ ਰੋਹੀੜਾ ਵਿਖੇ ਸਮੂਹਿਕ ਵਿਆਹਾਂ 'ਤੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਸਨਮਾਨ

ਅਜੀਤ ਡੈਸਕ 04-12-2025
ਅਹਿਮਦਗੜ੍ਹ, ਕੁੱਪ ਕਲਾਂ, 3 ਦਸੰਬਰ (ਸੁਖਜੀਤ ਸਿੰਘ ਖੇੜਾ, ਸੁਖਜਿੰਦਰ ਸਿੰਘ ਝੱਲ)-35 ਹਜ਼ਾਰ ਸਿੰਘ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਦੀ ਪਵਿੱਤਰ ਧਰਤੀ ਗੁਰਦੁਆਰਾ ਸ਼ਹੀਦ ਗੰਜ ਵੱਡਾ ਘੱਲੂਘਾਰਾ ਕੁੱਪ-ਰੋਹੀੜਾ ਵਿਖੇ ਵੱਡਾ ਘੱਲੂਘਾਰਾ ਕਲੱਬ ਰੋਹੀੜਾ ਵਲੋਂ ਸੰਤ ਬਾਬਾ ਜਗਤਾਰ ਸਿੰਘ ਅਤੇ ਸੰਤ ਬਾਬਾ ਕਿਰਪਾਲ ਸਿੰਘ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ 17ਵੇਂ ਸਾਲਾਨਾ ਸਮਾਰੋਹ ਤਹਿਤ 8 ਜ਼ਰੂਰਤਮੰਦ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਇਲਾਕਾ ਨਿਵਾਸੀ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਪੂਰਨ ਗੁਰ ਮਰਿਆਦਾ ਅਨੁਸਾਰ ਕਰਵਾਏ ਗਏ | ਇਸ ਮੌਕੇ ਕਲੱਬ ਪ੍ਰਧਾਨ ਬਲਵਿੰਦਰ ਸਿੰਘ ਰੋਹੀੜਾ ਅਤੇ ਸੂਰਤ ਸਿੰਘ ਫ਼ੌਜੀ ਨੇ ਬੋਲਦਿਆਂ ਜਿੱਥੇ ਸਹਿਯੋਗੀਆਂ ਅਤੇ ਕਾਰ ਸੇਵਾ ਵਾਲੇ ਮਹਾਂ ਪੁਰਖਾਂ ਦਾ ਧੰਨਵਾਦ ਕੀਤਾ ਉੱਥੇ ਆਏ ਮਹਿਮਾਨਾਂ ਸਾਬਕਾ ਅਕਾਲੀ ਵਿਧਾਇਕ ਇਕਬਾਲ ਸਿੰਘ ਝੂੰਦਾਂ, ਯੂਥ ਅਕਾਲੀ ਆਗੂ ਅਰਫਾਨ ਰੋਹੀੜਾ, ਡੀ.ਐੱਸ.ਪੀ. ਹੈੱਡਕੁਆਟਰ ਆਤਸ ਭਾਟੀਆ, ਸਾਬਕਾ ਚੇਅਰਮੈਨ ਨਿਰਮਲ ਸਿੰਘ ਚੀਮਾਂ, ਜਥੇਦਾਰ ਅਵਤਾਰ ਸਿੰਘ ਜੱਸਲ, ਅਕਾਲੀ ਆਗੂ ਕੁਲਵੰਤ ਸਿੰਘ ਸੋਹਲ, ਹਰਪ੍ਰੀਤ ਸਿੰਘ ਬੌੜਹਾਈ ਕਲਾਂ ਯੂਥ ਆਗੂ, ਦਲਵਾਰਾ ਸਿੰਘ ਮਹੇਰਨਾ ਆਦਿ ਨੂੰ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਬਾਬਾ ਕਾਲਾ ਸਿੰਘ, ਤਰਲੋਚਨ ਸਿੰਘ ਖੇੜਾ, ਸਾਬਕਾ ਸਰਪੰਚ ਹਰਚੰਦ ਸਿੰਘ ਰੋਹੀੜਾ, ਬਾਬਾ ਨਿਰਮਲ ਸਿੰਘ, ਬਾਬਾ ਗੁਰਮੇਲ ਸਿੰਘ, ਬਾਬਾ ਤਾਰੀ ਸਿੰਘ, ਮੁੱਖ ਗ੍ਰੰਥੀ ਭਾਈ ਦਵਿੰਦਰ ਸਿੰਘ ਫਲੌਂਡ, ਸਾਬਕਾ ਸਰਪੰਚ ਬਲਵੀਰ ਸਿੰਘ ਕੁੱਪ ਖ਼ੁਰਦ, ਸਾਬਕਾ ਸਰਪੰਚ ਕੁਲਵੰਤ ਸਿੰਘ ਸੰਧੂ, ਪਿ੍ੰਸੀਪਲ ਸੰਦੀਪ ਸ਼ਰਮਾ ਰੋਹੀੜਾ, ਠੇਕੇਦਾਰ ਅਬਦੁਲ ਗੱਫਾਰ, ਹੌਲਦਾਰ ਰੁਪਿੰਦਰ ਸਿੰਘ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਢੱਡੇਵਾੜੀ, ਸੁਖਦਰਸ਼ਨ ਸਿੰਘ ਸਾਬਕਾ ਸਰਪੰਚ ਪੋਹੀੜ, ਜਗਦੇਵ ਸਿੰਘ ਪੋਹੀੜ, ਥਾਣੇਦਾਰ ਚਮਕੌਰ ਸਿੰਘ, ਨੰਬਰਦਾਰ ਬਲਜਿੰਦਰ ਸਿੰਘ, ਮਾਸਟਰ ਹਰਭਜਨ ਸਿੰਘ ਟਿੰਬਰਵਾਲ, ਹਰਨੇਕ ਸਿੰਘ ਜੋਗੀਮਾਜਰਾ, ਹਰਜੀਤ ਸਿੰਘ ਭੂਦਨ, ਗੁਲਜਾਰ ਸਿੰਘ ਚੁਬਕੀ, ਬਾਬਾ ਬਘੇਲ ਸਿੰਘ, ਰਾਜੂ ਰੋਹੀੜਾ, ਸਾਬਕਾ ਸਰਪੰਚ ਬਲਜੀਤ ਸਿੰਘ ਘੁੰਗਰਾਣਾ, ਸੁਰਜੀਤ ਸਿੰਘ ਲਹਿਰਾ, ਗੁਰਜੰਟ ਸਿੰਘ ਲਹਿਰਾ, ਨਿਰਭੈ ਸਿੰਘ ਅਮਰਪੁਰਾ, ਅਮਰਜੀਤ ਸਿੰਘ ਮਾਨ, ਪ੍ਰਭਜੋਤ ਸਿੰਘ ਨੱਥੂਮਾਜਾਰਾ, ਸੰਤੋਖ ਸਿੰਘ ਕੁੱਪ ਤੇ ਹੋਰ ਵੱਡੀ ਗਿਣਤੀ ਵਿੱਚ ਪੰਤਵੰਤੇ ਸੱਜਣ ਹਾਜ਼ਰ ਸਨ |
ਪਿਛਲੀ ਖ਼ਬਰ ਮੁਹੰਮਦ ਹੱਬਾਨ ਨੇ ਮੁੜ ਕੀਤਾ ਰਾਜ ਪੱਧਰੀ ਕੁਸ਼ਤੀ 'ਚ ਚਾਂਦੀ ਤਗਮੇ 'ਤੇ ਕਬਜ਼ਾ ਅਗਲੀ ਖ਼ਬਰ ਡਾ. ਮਦਾਨ ਬਣੇ ਜ਼ਿਲ੍ਹਾ ਆਯੁਰਵੇਦਾ ਅਤੇ ਯੂਨਾਨੀ ਅਫ਼ਸਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।