ਸੰਗਰੂਰ, 3 ਦਸੰਬਰ (ਸੁਖਵਿੰਦਰ ਸਿੰਘ ਫੁੱਲ)-ਦੇਸ ਭਰ ਦੇ ਪ੍ਰਾਈਵੇਟ ਸਕੂਲਾਂ ਵਿਚ ਸਿੱਖਿਆ, ਖੇਡ ਅਤੇ ਸੰਸਕਿ੍ਤੀ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕਰਵਾਏ ਗਏ 'ਫੈਪ ਨੈਸ਼ਨਲ ਐਵਾਰਡਜ਼ 2025' ਵਿਚ ਕੈਂਬਿ੍ਜ ਇੰਟਰਨੈਸ਼ਨਲ ਸਕੂਲ, ਸੰਗਰੂਰ-ਸੁਨਾਮ ਰੋਡ ਸੰਗਰੂਰ ਸਥਿਤ ਲਈ ਇੱਕ ਹੋਰ ਮਾਣ ਵਾਲੀ ਉਪਲਬਧੀ ਹਾਸਲ ਕਰਦਿਆਂ ਇਹ ਸਾਬਤ ਕੀਤਾ ਹੈ ਕਿ ਇਹ ਸੰਸਥਾ ਸਿਰਫ਼ ਵਿਦਿਆਰਥੀਆਂ ਦੀ ਨਹੀਂ, ਸਗੋਂ ਅਧਿਆਪਕਾਂ ਦੀ ਗੁਣਵੱਤਾ ਲਈ ਵੀ ਪ੍ਰਸਿੱਧ ਹੈ | ਸਕੂਲ ਦੇ ਸਮਰਪਿਤ ਅਤੇ ਮਿਹਨਤੀ ਅਧਿਆਪਕ ਪਾਰਸ ਢੀਂਗਰਾ ਨੂੰ 'ਬੈਸਟ ਅਧਿਆਪਕ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ | ਇਹ ਸਨਮਾਨ ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦੀ ਨਿਸ਼ਠਾ, ਨਵੀਨ ਸੋਚ ਅਤੇ ਵਿਦਿਆਰਥੀਆਂ ਪ੍ਰਤੀ ਸਮਰਪਣ ਦਾ ਪ੍ਰਮਾਣ ਹੈ | ਸਕੂਲ ਪਿ੍ੰਸੀਪਲ ਮਨਦੀਪ ਕੌਰ ਛੰਨਾ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ,Tਪਾਰਸ ਢੀਂਗਰਾ ਹਰ ਸਮੇਂ ਸਿੱਖਿਆ ਵਿਚ ਨਵੀਆਂ ਤਕਨੀਕਾਂ, ਦਿਲਚਸਪ ਢੰਗ ਅਤੇ ਵਿਦਿਆਰਥੀ-ਕੇਂਦਰਿਤ ਸਿਖਲਾਈ ਨੂੰ ਤਰਜੀਹ ਦਿੰਦੇ ਹਨ | ਉਨ੍ਹਾਂ ਨੇ ਕਈ ਮੁਕਾਬਲਿਆਂ ਵਿਚ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਬੱਚਿਆਂ ਨੂੰ ਉੱਚੇ ਮਿਆਰ ਦੀ ਸਿੱਖਿਆ ਦੇਣ ਲਈ ਹਮੇਸ਼ਾ ਅੱਗੇ ਰਹਿੰਦੇ ਹਨ | 'ਬੈਸਟ ਅਧਿਆਪਕ ਐਵਾਰਡ' ਹਾਸਲ ਕਰਨਾ ਸਾਡੇ ਸਕੂਲ ਲਈ ਮਾਣ ਅਤੇ ਪੇ੍ਰਰਨਾ ਦਾ ਸਰੋਤ ਹੈ | ਅਸੀਂ ਉਨ੍ਹਾਂ ਦੇ ਹੋਰ ਚਮਕਦਾਰ ਭਵਿੱਖ ਦੀ ਕਾਮਨਾ ਕਰਦੇ ਹਾਂ | ਜਿਸ ਤੋਂ ਬਾਅਦ ਸਕੂਲ ਚੇਅਰਮੈਨ ਇੰਜੀਨੀਅਰ ਸ਼ਿਵ ਆਰੀਆ ਨੇ ਪਾਰਸ ਢੀਂਗਰਾ ਨੂੰ ਵਧਾਈ ਦਿੰਦਿਆਂ ਕਿਹਾ,Tਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਸਕੂਲ ਦੇ ਅਧਿਆਪਕ ਸਿੱਖਿਆ ਦੇ ਹਰ ਖੇਤਰ ਵਿਚ ਆਪਣੀ ਕਾਬਲੀਅਤ ਸਾਬਤ ਕਰ ਰਹੇ ਹਨ | ਪਾਰਸ ਢੀਂਗਰਾ ਦੀ ਇਹ ਜਿੱਤ ਸਾਡੇ ਸਕੂਲ ਦੇ ਮਜ਼ਬੂਤ ਸਿੱਖਿਅਕ ਢਾਂਚੇ ਅਤੇ ਉਸ ਦੀ ਵਿਦਵਤਾ ਨੂੰ ਦਰਸਾਉਂਦੀ ਹੈ | ਉਨ੍ਹਾਂ ਨੇ ਕਈ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਸੰਵਾਰਿਆ ਹੈ ਅਤੇ ਇਹ ਐਵਾਰਡ ਉਨ੍ਹਾਂ ਦੀ ਲਗਨ ਅਤੇ ਅਟੁੱਟ ਮਿਹਨਤ ਦਾ ਨਤੀਜਾ ਹੈ | ਜਿਸ ਤੋਂ ਬਾਅਦ ਸਕੂਲ ਪੈ੍ਰਜ਼ੀਡੈਂਟ ਡਾਕਟਰ ਸੀਮਾ ਅਰੋੜਾ ਅਤੇ ਸੀ.ਈ.ਓ ਭਾਵਨਾ ਪੋਲ ਅਤੇ ਸਮੂਹ ਅਧਿਆਪਕ ਸਾਹਿਬਾਨ ਵਲੋਂ ਵੀ ਪਾਰਸ ਢੀਂਗਰਾ ਨੂੰ ਇਸ ਵਿਸ਼ੇਸ਼ ਸਨਮਾਨਿਤ ਐਵਾਰਡ ਲਈ ਵਧਾਈ ਦਿੱਤੀ ਗਈ |