28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਬਲਾਕ ਦਿੜ੍ਹਬਾ ਵਲੋਂ ਮੋਟਰਸਾਈਕਲ ਮਾਰਚ 29 ਨੂੰ

ਅਜੀਤ ਡੈਸਕ 24-12-2025
ਦਿੜ੍ਹਬਾ ਮੰਡੀ, 23 ਦਸੰਬਰ (ਜਸਵੀਰ ਸਿੰਘ ਅÏਜਲਾ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਬਲਾਕ ਦਿੜ੍ਹਬਾ ਦੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ ਗੁਰਦੁਆਰਾ ਬੈਸੀਆਣਾ ਸਾਹਿਬ ਵਿਖੇ ਹੋਈ, ਮੀਟਿੰਗ ਦੀ ਪ੍ਰਧਾਨਗੀ ਭਾਰਤੀ ਕਿਸਾਨ ਏਕਤਾ ਉਗਰਾਹਾਂ ਦਿੜ੍ਹਬਾ ਬਲਾਕ ਦੇ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਅਤੇ ਬਲਦੇਵ ਸਿੰਘ ਨਿਹਾਲਗੜ੍ਹ ਕੁੱਲ ਹਿੰਦ ਕਿਸਾਨ ਸਭਾ ਵਲੋਂ ਕੀਤੀ ਗਈ | ਆਗੂਆਂ ਦੱਸਿਆ ਕਿ ਸੈਂਟਰ ਦੀ ਸਰਕਾਰ ਵਲੋਂ ਬਿਜਲੀ ਬਿੱਲ 2025, ਸੀਡ ਬਿਲ, ਮਨਰੇਗਾ ਬਿੱਲ, ਲੇਬਰ ਕੋਡ ਅਤੇ ਟੈਕਸ ਮੁਕਤ ਵਪਾਰ ਵਰਗੇ ਕਾਲੇ ਕਾਨੂੰਨ, ਕਾਰਪੋਰੇਟਾਂ ਨੂੰ ਮੁਨਾਫ਼ੇ ਦੇਣ ਵਾਸਤੇ ਲੋਕਾਂ ਉੱਤੇ ਧੱਕੇ ਨਾਲ ਥੋਪੇ ਜਾ ਰਹੇ ਹਨ ਦੇ ਸਬੰਧ ਵਿਚ 29 ਦਸੰਬਰ ਨੂੰ ਮੋਟਰਸਾਈਕਲ ਮਾਰਚ ਕੀਤਾ ਜਾਵੇਗਾ ਜਿਸ ਵਿਚ ਲੋਕਾਂ ਨੂੰ ਇੱਕ ਜੁੱਟ ਹੋ ਕੇ ਇਨ੍ਹਾਂ ਕਾਲੇ ਕਾਨੂੰਨਾਂ ਦੇ ਬਰਿਖ਼ਲਾਫ਼ ਲੜਨ ਦਾ ਸੱਦਾ ਦਿੱਤਾ ਜਾਵੇਗਾ ਮੀਟਿੰਗ ਵਿਚ ਹਾਜ਼ਰ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਅਮਰਜੀਤ ਸਿੰਘ ਖਨਾਲ ਕਲਾਂ, ਭੁਪਿੰਦਰ ਸਿੰਘ ਠੇਕਾ ਮੁਲਾਜ਼ਮ ਆਗੂ, ਗੁਰਧੀਰ ਸਿੰਘ ਪੀ.ਐਸ.ਪੀ.ਸੀ.ਐਲ. ਜੁਆਇੰਟ ਫੋਰਮ, ਵਿਜੇ ਸ਼ਰਮਾ ਪੀ.ਐਸ.ਈ.ਬੀ. ਏਟਕ, ਹਰਬੰਸ ਸਿੰਘ ਦਿੜ੍ਹਬਾ, ਜਗਦੀਪ ਸਿੰਘ ਮਹਿਲਾ ਹਾਜ਼ਰ ਸਨ |

ਪਿਛਲੀ ਖ਼ਬਰ ਸਲਾਇਟ ਵਿਖੇ ਫੈਕਲਟੀ ਵਿਕਾਸ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਆਜ਼ਾਦ ਉਮੀਦਵਾਰ ਕਰਮਜੀਤ ਕੌਰ ਨੇ ਵੋਟਰਾਂ ਦਾ ਕੀਤਾ ਧੰਨਵਾਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।