11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਕੋਲਾ ਪਾਰਕ ਮਾਰਕੀਟ ਦੇ ਬਾਥਰੂਮ ਦੋ ਮਹੀਨਿਆਂ ਤੋਂ ਬੰਦ ਹੋਣ ਕਾਰਨ ਦੁਕਾਨਦਾਰ ਹੋ ਰਹੇ ਹਨ ਪ੍ਰੇਸ਼ਾਨ

ਤੇਜਿੰਦਰ ਸਿੰਘ ਸੰਘਰੇੜੀ, ਰਣਦੀਪ ਸਿੰਘ ਦਿਓਲ, ਐਡਵੋਕੇਟ ਸੁਰਜੀਤ ਸਿੰਘ ਗਰੇਵਾਲ, ਸੁਨੀਲ ਗੋਇਲ ਡਿੰਪਲ | ਤਸਵੀਰ: ਮੁਕੇਸ਼ ਕੁਮਾਰ
ਕੋਲਾ ਪਾਰਕ ਮਾਰਕੀਟ ਸੰਗਰੂਰ ਦੇ ਦੋ ਮਹੀਨਿਆਂ ਤੋਂ ਬੰਦ ਪਏ ਬਾਥਰੂਮਾਂ ਦਾ ਦਿ੍ਸ਼ |
28-12-2025
ਸੰਗਰੂਰ, 27 ਦਸੰਬਰ (ਧੀਰਜ ਪਸੌਰੀਆ) - ਸ਼ਹਿਰ ਦੀ ਪਾਸ਼ ਮਾਰਕੀਟ ਕਹੀ ਜਾਂਦੀ ਕੋਲਾ ਪਾਰਕ ਮਾਰਕੀਟ ਦੇ ਬਾਥਰੂਮ ਕਰੀਬ ਦੋ ਮਹੀਨਿਆਂ ਤੋਂ ਬੰਦ ਪਏ ਹਨ ਜਿਸ ਕਾਰਨ ਇੱਥੋਂ ਦੇ ਦੁਕਾਨਦਾਰਾਂ ਅਤੇ ਮਾਰਕੀਟ ਵਿਚ ਆਉਣ ਵਾਲੇ ਗਾਹਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੁਕਾਨਦਾਰਾਂ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਇੱਥੇ ਕੰਮ ਕਰਦਾ ਸਫ਼ਾਈ ਕਰਮਚਾਰੀ ਸੇਵਾ ਮੁਕਤ ਹੋ ਗਿਆ ਸੀ, ਉਸ ਤੋਂ ਬਾਅਦ ਨਗਰ ਕੌਂਸਲ ਨੇ ਇੱਥੇ ਕੋਈ ਨਵਾਂ ਕਰਮਚਾਰੀ ਨਹੀਂ ਭੇਜਿਆ | ਉਸ ਦਿਨ ਤੋਂ ਹੀ ਇਸ ਮਾਰਕੀਟ ਦੇ ਬਾਥਰੂਮਾਂ ਤੇ ਤਾਲੇ ਲਟਕੇ ਹੋਏ ਹਨ ਜਿਸ ਕਾਰਨ ਬਾਥਰੂਮ ਤਾਂ ਬੰਦ ਹਨ ਹੀ ਮਾਰਕੀਟ ਵਿਚ ਵੀ ਸਫ਼ਾਈ ਦਾ ਵੀ ਬੁਰਾ ਹਾਲ ਹੈ | ਦੁਕਾਨਦਾਰਾਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮਾਰਕਿਟ ਦੇ ਦੁਕਾਨਦਾਰ ਨਗਰ ਕੌਂਸਲ ਨੂੰ ਪ੍ਰਾਪਰਟੀ ਟੈਕਸ ਤਾਂ ਭਰਦੇ ਹੀ ਹਨ, ਨਾਲ ਹੀ ਆਪਣੇ ਕਾਰੋਬਾਰ ਤੋਂ ਹਰ ਤਿਮਾਹੀ ਜੀ.ਐਸ.ਟੀ ਵੀ ਭਰਦੇ ਹਨ ਜਿਸ ਵਿਚੋਂ ਬਾਕਾਇਦਾ ਨਗਰ ਕੌਂਸਲ ਨੂੰ ਬਣਦਾ ਹੀ ਹਿੱਸਾ ਮਿਲਦਾ ਹੈ ਪਰ ਫਿਰ ਵੀ ਨਗਰ ਕੌਂਸਲ ਵਲੋਂ ਇਸ ਮਾਰਕਿਟ ਨਾਲ ਲਗਾਤਾਰ ਵਿਤਕਰਾ ਕੀਤਾ ਜਾ ਰਿਹਾ ਹੈ | ਜ਼ਿਕਰ ਯੋਗ ਹੈ ਕੁਝ ਹਫ਼ਤੇ ਪਹਿਲਾਂ ਦੁਕਾਨਦਾਰਾਂ ਦੀ ਇਸ ਸਮੱਸਿਆ ਨੂੰ ਸੁਣਨ ਲਈ ਨਗਰ ਕੌਂਸਲਰ ਸਤਿੰਦਰ ਸੈਣੀ ਵੀ ਇੱਥੇ ਆਏ ਸਨ ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਉਹ ਬਾਥਰੂਮਾਂ ਨੂੰ ਖੁਲ੍ਹਵਾਉਣ ਲਈ ਯਤਨ ਕਰਨਗੇ ਪਰ ਅਜੇ ਤੱਕ ਇਨ੍ਹਾਂ ਯਤਨਾਂ ਨੂੰ ਬੂਰ ਨਹੀਂ ਪੈ ਸਕਿਆ ਕਿਉਂਕਿ ਨਗਰ ਕੌਂਸਲ ਦੇ ਦਰਬਾਰ ਵਿਚ ਕਿਸੇ ਦੀ ਸੁਣਵਾਈ ਹੀ ਨਹੀਂ ਹੁੰਦੀ | ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਭਾਜਪਾ ਦੇ ਸੀਨੀਅਰ ਆਗੂ ਰਣਦੀਪ ਸਿੰਘ ਦਿਓਲ, ਸਮਾਜ ਚਿੰਤਕ ਐਡਵੋਕੇਟ ਸੁਰਜੀਤ ਸਿੰਘ ਗਰੇਵਾਲ, ਭਾਜਪਾ ਸੂਬਾ ਕਾਰਜਕਾਰਨੀ ਮੈਂਬਰ ਸੁਨੀਲ ਗੋਇਲ ਡਿੰਪਲ ਨੇ ਸ਼ਹਿਰ ਦੀ ਵਿਗੜ ਰਹੀ ਸਫ਼ਾਈ ਵਿਵਸਥਾ ਦੇ ਨਾਲ ਨਾਲ ਕੋਲਾ ਪਾਰਕ ਮਾਰਕੀਟ ਦੀ ਸਮੱਸਿਆ ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਲੋਕਾਂ ਦੀ ਸਿਹਤ ਸੰਭਾਲ ਲਈ ਸਫ਼ਾਈ ਬਹੁਤ ਜ਼ਰੂਰੀ ਹੈ ਪਰ ਸੰਗਰੂਰ ਸ਼ਹਿਰ ਦੀ ਸਫ਼ਾਈ ਵਿਵਸਥਾ ਹਰ ਸਮੇਂ ਹੀ ਪਟੜੀ ਤੋਂ ਉੱਤਰੀ ਰਹਿੰਦੀ ਹੈ | ਉਨ੍ਹਾਂ ਕੋਲਾ ਮਾਰਕੀਟ ਦਾ ਖ਼ਾਸ ਜ਼ਿਕਰ ਕਰਦਿਆਂ ਕਿਹਾ ਕਿ ਮਾਰਕੀਟ ਦੇ ਬਾਥਰੂਮ ਲਗਾਤਾਰ ਬੰਦ ਰਹਿਣ ਨਾਲ ਹੁਣ ਉੱਥੇ ਚਾਰੇ ਪਾਸੇ ਗੰਦਗੀ ਅਤੇ ਬਦਬੂ ਹੀ ਬਦਬੂ ਹੈ ਜਿਸ ਵੱਲ ਜਿੰਮੇਵਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ |

ਪਿਛਲੀ ਖ਼ਬਰ ਲਾਈਫ਼ ਗਾਰਡ ਨਰਸਿੰਗ ਇੰਸਟੀਚਿਊਟ ਦੇ ਵਿਦਿਆਰਥੀ ਨੇ ਪੂਰੇ ਪੰਜਾਬ ਵਿਚੋਂ ਪਹਿਲਾ ਸਥਾਨ ਕੀਤਾ ਹਾਸਿਲ
ਅਗਲੀ ਖ਼ਬਰ ਡਾ. ਭੰਡਾਰੀ ਨੂੰ ਮਾਨਦ ਡਾਕਟਰੇਟ ਮਿਲਣ 'ਤੇ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।