ਮੁੱਦਕੀ, 16 ਜੂਨ (ਭਾਰਤ ਭੂਸ਼ਨ ਅਗਰਵਾਲ)-ਸਥਾਨਕ ਕਸਬਾ ਮੁੱਦਕੀ ਦੇ ਬੈਂਕ ਆਫ਼ ਇੰਡੀਆ ਦੀ ਮੁੱਦਕੀ ਸ਼ਾਖਾ ਦਾ ਸ੍ਰੀ ਅਕਸ਼ੇ ਜਵਕੇ ਨੇ ਬਤੌਰ ਸ਼ਾਖਾ ਪ੍ਰਬੰਧਕ ਦਾ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ 'ਤੇ ਸ਼ਾਖਾ ਪ੍ਰਬੰਧਕ ਅਕਸ਼ੇ ਜਵਕੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੈਂਕ ਵਿਚ ਆਉਣ ਵਾਲੇ ਹਰ ਇਕ ਗ੍ਰਾਹਕ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ | ਜੇਕਰ ਕਿਸੇ ਨੂੰ ਕੰਮ ਵਿਚ ਕੋਈ ਰੁਕਾਵਟ ਆਉਂਦੀ ਹੈ ਤਾਂ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ | ਇਸ ਮੌਕੇ ਸਮਾਜ ਸੇਵਕ ਫਕੀਰ ਚੰਦ ਅਗਰਵਾਲ ਆੜ੍ਹਤੀਆ, ਪਾਰਸ ਕਾਲੀਆ, ਬਲਵਿੰਦਰ ਸਿੰਘ, ਅਨਿਲ ਕੁਮਾਰ ਤੇ ਗੰਨਮੈਨ ਸੁਖਮੰਦਰ ਸਿੰਘ ਮੌਜੂਦ ਸਨ |