18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਬ੍ਰਹਮਕੁਮਾਰੀ ਆਸ਼ਰਮ ਜ਼ੀਰਾ 'ਚ ਪੰਜ ਦਿਨਾ ਬੱਚਿਆਂ ਦਾ ਸਮਰ ਕੈਂਪ ਸਮਾਪਤ

ਅਜੀਤ ਡੈਸਕ 17-06-2025
ਜ਼ੀਰਾ, 16 ਜੂਨ (ਪ੍ਰਤਾਪ ਸਿੰਘ ਹੀਰਾ)-ਬ੍ਰਹਮ ਕੁਮਾਰੀ ਆਸ਼ਰਮ ਜ਼ੀਰਾ ਵਿਚ ਬੱਚਿਆਂ ਦਾ ਪੰਜ ਦਿਨੀਂ ਗਰਮੀਆਂ ਦਾ ਕੈਂਪ ਮੁਕੰਮਲ ਹੋਣ ਤੱਕ ਸਫਲਤਾ ਪੂਰਵਕ ਚੱਲਿਆ ਅਤੇ ਸਮਾਪਤ ਹੋਇਆ | ਇਸ ਕੈਂਪ ਦਾ ਮੁੱਖ ਟੀਚਾ ਬੱਚਿਆਂ ਦਾ ਸਰਵਪੱਖੀ ਵਿਕਾਸ ਸੀ, ਜਿੱਥੇ ਉਹਨਾਂ ਨੂੰ ਨੈਤਿਕ ਸਿੱਖਿਆ, ਯੋਗਾ, ਧਿਆਨ, ਅਤੇ ਸਮਾਜਿਕ ਗਤੀਵਿਧੀਆਂ ਰਾਹੀਂ ਸਿਖਲਾਈ ਦਿੱਤੀ ਗਈ | ਇਸ ਕੈਂਪ ਦਾ ਆਯੋਜਨ ਬੱਚਿਆਂ ਨੂੰ ਆਤਮਿਕ ਅਤੇ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਉਣ ਲਈ ਕੀਤਾ ਗਿਆ ਸੀ | ਇੱਥੇ ਰੋਜ਼ਾਨਾ ਦੀ ਦਿਨਚਰੀਆਂ ਵਿਚ ਯੋਗਾ, ਪ੍ਰਾਰਥਨਾ, ਨੈਤਿਕ ਕਹਾਣੀਆਂ, ਕਲਾਤਮਿਕ ਗਤੀਵਿਧੀਆਂ ਅਤੇ ਸਮੂਹ ਚਰਚਾਵਾਂ ਸ਼ਾਮਲ ਸਨ | ਬੱਚਿਆਂ ਨੂੰ ਸਦਾਚਾਰ, ਸਹਿਨਸ਼ੀਲਤਾ, ਇਮਾਨਦਾਰੀ ਅਤੇ ਪਰਿਵਾਰਕ ਮੁੱਲਾਂ ਬਾਰੇ ਵੀ ਸਿਖਾਇਆ ਗਿਆ | ਇਸ ਕੈਂਪ ਵਿਚ ਕੋਟਕਪੂਰਾ ਤੋਂ ਬ੍ਰਹਮ ਕੁਮਾਰੀ ਸੰਗੀਤਾ ਦੀਦੀ, ਬ੍ਰਹਮ ਕੁਮਾਰੀ ਕਮਲਾ ਦੀਦੀ, ਬ੍ਰਹਮ ਕੁਮਾਰੀ ਚੰਦਰਕਲਾ ਦੀਦੀ, ਬ੍ਰਹਮ ਕੁਮਾਰੀ ਪ੍ਰੀਤੀ ਦੀਦੀ ਅਤੇ ਜ਼ੀਰਾ ਤੋਂ ਬ੍ਰਹਮ ਕੁਮਾਰੀ ਵੀਨਾ ਦੀਦੀ ਤੇ ਬ੍ਰਹਮ ਕੁਮਾਰੀ ਕਮਲਜੀਤ ਦੀਦੀ ਨੇ ਵਿਸ਼ੇਸ਼ ਯੋਗਦਾਨ ਪਾਇਆ | ਇਸ ਤੋਂ ਇਲਾਵਾ ਜਗਦੀਸ਼ ਸਚਦੇਵਾ, ਅਸ਼ਵਨੀ ਅਹੂਜਾ, ਹਰਜੀਤ ਕੌਰ ਸੰਧੂ, ਸੇਵਾ ਭਾਰਤੀ ਮਹਿਲਾ ਪ੍ਰਮੁੱਖ ਕਿਰਨ ਗੌੜ ਅਤੇ ਫਾਰਮਾਸਿਸਟ ਰਾਮੇਸ਼ ਚੰਦਰ ਨੇ ਵੀ ਕੈਂਪ ਦੌਰਾਨ ਬੱਚਿਆਂ ਨਾਲ ਜੁੜ ਕੇ ਕੰਮ ਕੀਤਾ | ਸੇਵਾ ਭਾਰਤੀ ਮਹਿਲਾ ਪ੍ਰਮੁੱਖ ਕਿਰਨ ਗੌੜ ਨੇ ਬੱਚਿਆਂ ਨੂੰ ਮੋਬਾਈਲ ਫ਼ੋਨ ਦੀ ਅਤਿ ਵਰਤੋਂ ਤੋਂ ਬਚਣ ਦੀ ਸਲਾਹ ਦਿੱਤੀ | ਸੇਵਾ ਭਾਰਤੀ ਦੇ ਮੈਡੀਕਲ ਪ੍ਰਮੁੱਖ ਰਾਮੇਸ਼ ਚੰਦਰ ਨੇ ਬੱਚਿਆਂ ਲਈ ਜਾਦੂ ਦੇ ਟਿ੍ਕ ਵੀ ਦਿਖਾਏ | ਪੰਜ ਦਿਨੀਂ ਕੈਂਪ ਦੇ ਅੰਤ 'ਚ ਇਕ ਸਮਾਪਨ ਸਮਾਰੋਹ ਕਰਵਾਇਆ ਗਿਆ, ਜਿੱਥੇ ਬੱਚਿਆਂ ਨੇ ਆਪਣੀ ਸਿੱਖੀ ਹੋਈ ਕਲਾਵਾਂ ਦਾ ਪ੍ਰਦਰਸ਼ਨ ਕੀਤਾ | ਬ੍ਰਹਮ ਕੁਮਾਰੀ ਸੰਗੀਤਾ ਦੀਦੀ, ਕਮਲਾ ਦੀਦੀ ਅਤੇ ਵੀਨਾ ਦੀਦੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪਾਂ ਦਾ ਟੀਚਾ ਨਵੀਂ ਪੀੜ੍ਹੀ ਨੂੰ ਸਹੀ ਮਾਰਗ ਦਿਖਾਉਣਾ ਹੈ |
ਪਿਛਲੀ ਖ਼ਬਰ ਅਕਸ਼ੇ ਜਵਕੇ ਨੇ ਪ੍ਰਬੰਧਕ ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ ਸਰਕਾਰ ਨਾ ਹੋਣ ਦੇ ਬਾਵਜੂਦ ਲਗਵਾਈਆਂ ਗਈਆਂ ਸਟਰੀਟ ਲਾਈਟਾਂ ਲੋਕ ਭਲਾਈ ਦੇ ਕੰਮਾਂ ਨੂੰ ਜਾਰੀ ਰੱਖਾਂਗੇ-ਕਸ਼ਮੀਰ ਭੁੱਲਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।