ਗੋਲੂ ਕਾ ਮੋੜ, 17 ਜੂਨ (ਸੁਰਿੰਦਰ ਸਿੰਘ ਪੁਪਨੇਜਾ)-ਲੈਕਚਰਾਰ ਪਿਆਰਾ ਸਿੰਘ, ਅੰਗਰੇਜ਼ ਸਿੰਘ, ਪਰਵਿੰਦਰ ਸਿੰਘ ਸੈਕਟਰੀ ਦੇ ਸਤਿਕਾਰਯੋਗ ਪਿਤਾ ਕੁਲਵੰਤ ਸਿੰਘ ਨੰਬਰਦਾਰ ਅਤੇ ਸਰਪੰਚ ਪਿੰਡ ਬੂਲਾ ਰਾਏ ਉਤਾੜ ਜੋ ਬੀਤੀ ਦਿਨੀਂ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਸਵਰਗ ਸਿਧਾਰ ਗਏ ਸਨ | ਉਹਨਾਂ ਦੇ ਨਮਿੱਤ ਉਨ੍ਹਾਂ ਦੇ ਗ੍ਰਹਿ ਢਾਣੀ ਨੰਬਰਦਾਰ ਪਿੰਡ ਬੂਲਾ ਰਾਏ ਉਤਾੜ ਵਿਖੇ ਸਮੂਹ ਪਰਿਵਾਰ ਵੱਲੋਂ ਵਿੱਛੜੀ ਰੂਹ ਦੇ ਭਲੇ ਲਈ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਅੰਤਿਮ ਅਰਦਾਸ ਸਮਾਰੋਹ ਹੋਇਆ | ਜਿਸ ਵਿਚ ਭਾਈ ਅਮਰੀਕ ਸਿੰਘ ਗੁਰਦੁਆਰਾ ਬਾਬਾ ਵਿਸ਼ਵਕਰਮਾ ਗੁਰੂਹਰਸਹਾਏ ਵਾਲਿਆਂ ਦੇ ਰਾਗੀ ਜਥੇ ਵਲੋਂ ਗੁਰਬਾਣੀ ਦਾ ਵੈਰਾਗਮਈ ਕੀਰਤਨ ਕੀਤਾ ਅਤੇ ਕਥਾ-ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ | ਇਸ ਮੌਕੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਆਗੂਆਂ, ਦੋਸਤਾਂ-ਮਿੱਤਰਾ ਅਤੇ ਸਾਕ ਸੰਬੰਧੀਆਂ ਵਲੋਂ ਪਹੁੰਚ ਕੇ ਹਾਜ਼ਰੀ ਭਰੀ ਅਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ | ਇਸ ਦੌਰਾਨ ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵਲੋਂ ਭੀਮ ਕੰਬੋਜ ਪ੍ਰਧਾਨ ਬਲਾਕ ਕਾਂਗਰਸ ਕਮੇਟੀ, ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਸਿਆਸੀ ਸਕੱਤਰ ਨਸੀਬ ਸਿੰਘ ਸੰਧੂ, ਸਾਬਕਾ ਸਾਂਸਦ ਮੋਹਨ ਸਿੰਘ ਫਲੀਆਂ ਵਾਲਾ, ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ ਬਲਵਿੰਦਰ ਸਿੰਘ ਸੈਦੇ ਕੇ ਨੌਲ਼, ਪਲਵਿੰਦਰ ਸਿੰਘ ਨੰਬਰਦਾਰ, ਹੰਸਾ ਸਿੰਘ ਕਾਮਰੇਡ ਪੰਜਾਬ ਪ੍ਰਧਾਨ ਰਾਏ ਸਿੱਖ ਸਮਾਜ ਸੁਧਾਰ ਸਭਾ, ਤੇਜਾ ਸਿੰਘ ਟੱਪਰੀ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਸਾਬਕਾ ਸਰਪੰਚ ਮੱਤੜ, ਹਰਦੀਪ ਸਿੰਘ ਪ੍ਰਧਾਨ ਰਾਏ ਸਿੱਖ ਸ਼੍ਰੋਮਣੀ ਪੰਚਾਇਤ, ਧਰਮ ਸਿੰਘ ਖੰਬਾ, ਜੋਗਿੰਦਰ ਸਿੰਘ ਪੈੱ੍ਰਸ ਸਕੱਤਰ ਰਾਏ ਸਿੱਖ ਸਮਾਜ ਸੁਧਾਰ ਸਭਾ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ, ਰੁਸਤਮ ਮਜੈਦੀਆ ਜ਼ਿਲ੍ਹਾ ਵਾਈਸ ਪ੍ਰਧਾਨ ਕਾਂਗਰਸ ਕਮੇਟੀ, ਰਾਣਾ ਰਾਏ ਚੇਅਰਮੈਨ, ਬਚਨ ਸਿੰਘ ਮੈਂਬਰ ਪੰਚਾਇਤ ਸੰਮਤੀ, ਬਗ਼ੀਚਾ ਸਿੰਘ ਬੋਹੜੀਆਂ, ਮਾਸਟਰ ਗੁਰਬਚਨ ਸਿੰਘ, ਐਡਵੋਕੇਟ ਪਰਮਜੀਤ ਢਾਬਾ, ਸਾਬਕਾ ਸਰਪੰਚ ਸੁਰਜੀਤ ਸਿੰਘ ਨਾਨਕਪੁਰਾ, ਆਪ ਆਗੂ ਸਵਰਨ ਸਿੰਘ ਆਦਿ ਇਲਾਕੇ ਦੇ ਪੰਚਾਂ-ਸਰਪੰਚਾਂ ਨੇ ਪਹੁੰਚ ਕੇ ਸ਼ਰਧਾ ਦੇ ਫ਼ੁਲ ਭੇਟ ਕੀਤੇ | ਇਸ ਮੌਕੇ ਆਗੂਆਂ ਨੇ ਬੋਲਦਿਆਂ ਕਿਹਾ ਸਵਰਗੀ ਕੁਲਵੰਤ ਸਿੰਘ ਨੰਬਰਦਾਰ ਬਹੁਤ ਹੀ ਨੇਕ ਦਿਲ ਦੇ ਮਾਲਕ ਸਨ ਅਤੇ ਕਿਸੇ ਨਾਲ ਵੀ ਵੈਰ ਵਿਰੋਧ ਨਹੀਂ ਰੱਖਦੇ ਸਨ | ਉਨ੍ਹਾਂ ਦੀਆ ਸਿੱਖਿਆਵਾਂ ਅਤੇ ਯਾਦ ਸਾਡੇ ਮਨਾਂ ਵਿਚ ਸਦਾ ਵਸੀ ਰਹੇਗੀ | ਉਹਨਾਂ ਨੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਅਤੇ ਵਿਛੋੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਦੀ ਅਰਦਾਸ ਕੀਤੀ |