ਮੁਦਕੀ, 17 ਜੂਨ (ਭਾਰਤ ਭੂਸ਼ਨ ਅਗਰਵਾਲ)- ਦੁਰਗਾ ਭਜਨ ਮੰਡਲੀ ਮੁਦਕੀ ਦੀ ਸਾਲਾਨਾ ਮੇਲੇ 'ਤੇ ਮਾਤਾ ਚਿੰਤਪੁਰਨੀ ਦਰਬਾਰ ਤੋਂ ਜੋਤ ਲਿਆਉਣ ਸਬੰਧੀ ਇਕ ਮੀਟਿੰਗ ਮੰਡਲੀ ਦੇ ਪ੍ਰਧਾਨ ਜਸਪ੍ਰੀਤ ਸਿੰਘ (ਰਾਜੂ) ਦੀ ਰਹਿਨੁਮਾਈ ਹੇਠ ਸ਼ਿਵ ਮੰਦਰ ਕਮੇਟੀ ਦੇ ਪ੍ਰਧਾਨ ਰਵਿੰਦਰ ਕੁਮਾਰ ਗਰਗ ਦੀ ਦੁਕਾਨ 'ਤੇ ਹੋਈ | ਜਿਸ ਵਿਚ ਦੁਰਗਾ ਭਜਨ ਮੰਡਲੀ ਮੁਦਕੀ ਦੇ ਸਮੂਹ ਅਹੁਦੇਦਾਰਾਂ ਤੇ ਦੁਕਾਨਦਾਰਾਂ ਨਾਲ ਇਕ ਮੀਟਿੰਗ ਹੋਈ | ਜਿਸ ਵਿਚ ਮੰਡਲੀ ਦੇ ਸਾਬਕਾ ਪ੍ਰਧਾਨ ਲੱਕੀ ਸ਼ਰਮਾ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ | ਜਿਸ ਵਿਚ ਮੰਡਲੀ ਦੇ ਸਮੂਹ ਅਹੁਦੇਦਾਰਾਂ ਤੇ ਦੁਕਾਨਦਾਰਾਂ ਨੇ ਭਰਪੂਰ ਸਹਿਯੋਗ ਦੇਣ ਦਾ ਵਾਅਦਾ ਕੀਤਾ | ਇਸ ਮੌਕੇ ਮੰਡਲੀ ਵਲੋਂ ਮੇਲੇ 'ਤੇ ਜੋਤ ਸਬੰਧੀ ਪੋਸਟਰ ਵੀ ਜਾਰੀ ਕੀਤੇ | ਲੱਕੀ ਸ਼ਰਮਾ ਨੇ ਦੱਸਿਆ ਕਿ 16 ਜੁਲਾਈ ਨੂੰ ਮਹਾਂ ਮਾਈ ਦੀ ਪਵਿੱਤਰ ਜੋਤ ਮਾਂ ਚਿੰਤਪੁਰਨੀ ਦਰਬਾਰ ਤੋਂ ਮੁਦਕੀ ਨਗਰ ਵਿਖੇ ਲਿਆਂਦੀ ਜਾਵੇਗੀ ਅਤੇ ਇਸੇ ਦਿਨ ਹੀ 24 ਘੰਟੇ ਲਈ ਭੰਡਾਰਾ ਲਗਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ 13 ਅਗਸਤ ਦਿਨ ਬੁੱਧਵਾਰ ਨੂੰ ਸਾਰੇ ਨਗਰ ਵਿਚ ਧੂਮਧਾਮ ਨਾਲ ਮਹਾਂ ਮਾਈ ਦੀ ਪਵਿੱਤਰ ਅਖੰਡ ਜੋਤ ਦੀ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ 15 ਅਗਸਤ ਦਿਨ ਸ਼ੁੱਕਰਵਾਰ ਨੂੰ 25ਵਾਂ ਸਾਲਾਨਾ ਭੰਡਾਰਾ ਤੇ ਵਿਸ਼ਾਲ ਭਗਵਤੀ ਜਾਗਰਨ ਕਰਵਾਇਆ ਜਾਵੇਗਾ | ਇਸ ਮੌਕੇ ਮਨਜੀਤ ਰਖੇਜਾ, ਲੱਕੀ ਸ਼ਰਮਾ, ਜੱਸਾ, ਜਸਪ੍ਰੀਤ ਸਿੰਘ, ਕੇਵਲ ਕਟਾਰੀਆ, ਜੱਸੀ ਮਨਚੰਦਾ, ਸੰਜੀਵ ਬਾਂਸਲ, ਬਲਜੀਤ, ਤਾਰੀ ਮਨਚੰਦਾ, ਅਸ਼ੋਕ ਕਟਾਰੀਆ, ਪਵਨ ਕੁਮਾਰ, ਪ੍ਰਦੀਪ ਕੁਮਾਰ, ਨਿਤਿਸ਼ ਕੁਮਾਰ, ਕੁਲਦੀਪ ਸਿੰਘ, ਜਸਵੰਤ ਨਰੂਲਾ, ਮੋਹਿਤ ਗਰਗ, ਰਮਨਦੀਪ ਸ਼ਰਮਾ, ਨਰੇਸ਼ ਕਟਾਰੀਆ, ਪ੍ਰੀਤ ਮਨਚੰਦਾ, ਰਵਿੰਦਰ ਗਰਗ, ਨਰੇਸ਼ ਅਗਰਵਾਲ, ਰਾਮ ਅਗਰਵਾਲ, ਨੀਤੂ ਗੁਪਤਾ, ਤਰਸੇਮ ਗਰਗ, ਜਨਪਾਲ ਗਰੋਵਰ, ਦੀਪ ਮੈਡੀਕਲ, ਸਟੀਸ਼ ਅਗਰਵਾਲ, ਸਮਾਜ ਸੇਵਕ ਬਲਵਿੰਦਰ ਸਿੰਘ ਖੁਰਮੀ, ਪ੍ਰੀਤਮ ਕਲਾਥ, ਭੂਸ਼ਨ ਗੁਪਤਾ, ਰਾਜਦੀਪ ਜੱਸ, ਸੁਸ਼ੀਲ ਗੁਪਤਾ, ਨਰਿੰਦਰ ਕੁਮਾਰ, ਵਰਿੰਦਰ ਸ਼ਰਮਾ, ਵਰਿੰਦਰ ਸ਼ਰਮਾ, ਜਰਨੈਲ ਪੀ.ਐੱਸ.ਈ.ਬੀ., ਦਵਿੰਦਰ ਸ਼ਰਮਾ, ਜਗਰੂਪ ਜੌਹਲ, ਪਿੰਕੀ ਕਪੂਰ, ਮੋਹਿੰਦਰ ਪਾਲ ਗਰਗ, ਗਗਨਦੀਪ ਗਰਗ, ਨੋਨੀ ਅਗਰਵਾਲ, ਮੁਕੇਸ਼ ਅਗਰਵਾਲ, ਮਨੀ ਗਰਗ, ਬਿੱਟੂ ਚਾਵਲਾ, ਬੱਬੂ ਮਨਚੰਦਾ, ਮਹੇਸ਼ ਗਰਗ, ਅਨਿਲ ਕੁਮਾਰ ਅਗਰਵਾਲ, ਰਾਕੇਸ਼ ਅਗਰਵਾਲ, ਦਰਸ਼ਨ ਲਾਲ ਗਰਗ, ਅਮਰਜੀਤ ਸਿੰਘ ਖ਼ਾਲਸਾ, ਸ਼ੀਤਲ ਅਗਰਵਾਲ, ਪਰਬਤ ਗਰਗ, ਕਮਲ ਅਗਰਵਾਲ, ਲਵੀ ਪ੍ਰਜਾਪਤ, ਕਾਕਾ ਨੂੰ ਰਾ, ਵੰਸ਼ ਸ਼ਰਮਾ, ਤਾਰਾ ਚੰਦ ਹਲਵਾਈ, ਤਾਰਾ ਚੰਦ ਸ਼ਰਮਾ, ਦੀਪੂ ਮਨਚੰਦਾ, ਅਸੀਮ ਚਾਵਲਾ, ਰਾਮਪਾਲ ਸੋਢੀ, ਹਰੀ ਚੰਦ ਗਰਗ, ਹਰੀ ਫਰੂਟ, ਵਿਸ਼ਾਲ ਕਟਾਰੀਆ, ਅੰਮਿ੍ਤ ਲਾਲ ਮੰਗਾ, ਤੇਜਿੰਦਰ ਸ਼ਰਮਾ, ਡਾ: ਨਾਟੀ ਗੁਪਤਾ ਆਦਿ ਹਾਜ਼ਰ ਸਨ |