18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਮੁੱਦਕੀ 'ਚ ਸੀਵਰੇਜ ਸਿਸਟਮ ਲਈ ਪੁੱਟੇ ਟੋਏ ਵਿਚ ਮੀਂਹ ਦਾ ਪਾਣੀ ਭਰਨ ਨਾਲ ਕੱਬਰ ਵੱਛਾ ਰੋਡ ਹੋਇਆ ਬੰਦ

ਅਜੀਤ ਡੈਸਕ 18-06-2025
ਮੁੱਦਕੀ, 17 ਜੂਨ (ਭੁਪਿੰਦਰ ਸਿੰਘ)-ਸਥਾਨਕ ਕਸਬੇ ਵਿਚ ਸੀਵਰੇਜ ਦਾ ਕੰਮ ਕਾਫ਼ੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ | ਜਿਸ ਕਾਰਨ ਸੀਵਰੇਜ ਲਈ ਥਾਂ-ਥਾਂ ਤੋਂ ਪੁਟਾਈ ਕਰਨ ਨਾਲ ਰਾਹਗੀਰਾਂ, ਦੁਕਾਨਦਾਰਾਂ ਅਤੇ ਕਸਬਾ ਵਾਸੀਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕੱਬਰ ਵੱਛਾ ਰੋਡ 'ਤੇ ਸਥਿਤ ਕੁੱਝ ਦੁਕਾਨਦਾਰਾਂ ਅਤੇ ਕਸਬਾ ਵਾਸੀਆਂ ਨੇ ਆਪਣੇ ਮਕਾਨਾਂ ਅਤੇ ਦੁਕਾਨਾਂ ਵਿੱਚ ਤਰੇੜਾਂ ਆਉਣ ਦਾ ਗਿਲਾ ਵੀ ਕੀਤਾ ਹੈ | ਇਸ ਸੀਵਰੇਜ ਸਿਸਟਮ ਦੇ ਪੁਖ਼ਤਾ ਪ੍ਰਬੰਧਾਂ ਦੀ ਪੋਲ ਉਸ ਸਮੇਂ ਮੀਂਹ ਨੇ ਖੋਲ੍ਹ ਦਿੱਤੀ ਜਦੋਂ ਭਾਰੀ ਬਾਰਸ਼ ਦਾ ਪਾਣੀ ਕੱਬਰ ਵੱਛਾ ਰੋਡ ਦੇ ਟੀ-ਪੁਆਇੰਟ (ਨੇੜੇ ਬੱਸ ਅੱਡਾ) ਤੇ ਸੀਵਰੇਜ ਸਿਸਟਮ ਨੂੰ ਸੈੱਟ ਕਰਨ ਲਈ ਪਟੇ ਟੋਏ ਵਿਚ ਪਾਣੀ ਭਰ ਗਿਆ | ਜਿਸ ਕਾਰਨ ਕਬਰ ਵੱਛਾ ਰੋਡ ਤੋਂ ਆਉਣ ਜਾਣ ਵਾਲੇ ਦੁਕਾਨਦਾਰਾਂ ਅਤੇ ਰਾਹਗੀਰਾਂ ਲਈ ਮੁਸ਼ਕਿਲਾਂ ਪੈਦਾ ਹੋ ਗਈਆਂ ਅਤੇ ਕੱਬਰ ਅੱਛਾ ਰੋਡ ਜਾਮ ਹੋ ਗਿਆ | ਕੁੱਝ ਰਾਹਗੀਰਾਂ ਦੇ ਸਕੂਟਰ, ਮੋਟਰਸਾਈਕਲ ਟੋਏ ਵਿੱਚ ਫਸਦੇ ਵੀ ਦੇਖੇ ਗਏ | ਜਦੋਂ ਇਸ ਸਬੰਧੀ ਸੀਵਰੇਜ ਸਿਸਟਮ ਦੇ ਠੇਕੇਦਾਰ ਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਟਰੈਕਟਰ ਲਗਾ ਕੇ ਇਹ ਪਾਣੀ ਕਢਵਾ ਕੇ ਅਤੇ ਮਿੱਟੀ ਪਵਾ ਕੇ ਇਹ ਰਸਤਾ ਚਾਲੂ ਕਰਵਾ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਵਾਟਰ ਵਰਕਸ ਦੀ ਪਾਈਪ ਲੀਕ ਹੋਣ ਕਾਰਨ ਅਸੀਂ ਰਾਤ ਹੀ ਇਹ ਡਗ ਪੁੱਟਿਆ ਸੀ ਜੋ ਕਿ ਹਨੇਰਾ ਹੋਣ ਕਾਰਨ ਪਾਈਪਾਂ ਦਾ ਜੋੜ ਨਹੀਂ ਲੱਗ ਸਕਿਆ ਅਤੇ ਰਾਤ ਨੂੰ ਅਚਾਨਕ ਮੀਂਹ ਆ ਗਿਆ | ਜਿਸ ਕਾਰਨ ਮੀਂਹ ਦਾ ਪਾਣੀ ਇਸ ਪੁੱਟੇ ਹੋਏ ਡੂੰਘੇ ਟੋਏ ਵਿਚ ਪੈ ਗਿਆ | ਅਸੀਂ ਜਲਦੀ ਹੀ ਇਸ ਟੋਏ 'ਚੋਂ ਪਾਣੀ ਕੱਢ ਕੇ ਰਸਤਾ ਚਾਲੂ ਕਰਵਾ ਦੇਵਾਂਗੇ |
ਪਿਛਲੀ ਖ਼ਬਰ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਉਣਾ ਤੇ ਬਚਾਉਣਾ ਜ਼ਰੂਰੀ-ਚੇਅਰਮੈਨ ਅੱਕਾਂਵਾਲੀ <br/> ਅਗਲੀ ਖ਼ਬਰ ਆਬਾਦਕਾਰ ਜ਼ਮੀਨ 'ਤੇ ਜਬਰੀ ਕਬਜ਼ਾ ਕਰਨ ਕਾਰਨ ਸਦਮੇ 'ਚ ਗਈ ਮਾਤਾ ਦਾ ਕੀਤਾ ਸਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।