ਮਾਨਸਾ, 17 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)-ਵਾਤਾਵਰਨ ਦੀ ਸ਼ੁੱਧਤਾ ਲਈ ਜ਼ਿਲ੍ਹਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਵਲੋਂ ਗ੍ਰੀਨ ਲੈਂਡ ਟ੍ਰੀ ਕੇਅਰ ਸੁਸਾਇਟੀ ਮਾਨਸਾ ਦੇ ਸਹਿਯੋਗ ਨਾਲ ਸਥਾਨਕ ਬਾਲ ਭਵਨ ਵਿਖੇ ਪਾਰਕ 'ਚ ਛਾਂਦਾਰ, ਫਲਦਾਰ ਅਤੇ ਸਜਾਵਟੀ ਬੂਟੇ ਲਗਾਏ ਗਏ | ਉਨ੍ਹਾਂ ਕਿਹਾ ਕਿ ਦਿਨੋਂ ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਵਧੇਰੇ ਬੂਟੇ ਲਗਾਉਣਾ ਅਤੇ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ | ਉਨ੍ਹਾਂ ਅਪੀਲ ਕੀਤੀ ਕਿ ਹਰ ਨਾਗਰਿਕ 1-1 ਬੂਟਾ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਵੀ ਕਰੇ | ਸੁਸਾਇਟੀ ਮੈਂਬਰਾਂ ਦੀਆਂ ਅਹਿਮ ਮੰਗਾਂ 'ਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਚੇਅਰਮੈਨ ਅੱਕਾਂਵਾਲੀ ਨੇ ਮੰਗਾਂ ਨੂੰ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਜ਼ਿਲ੍ਹਾ ਦਫ਼ਤਰ ਇੰਚਾਰਜ 'ਆਪ' ਗੁਰਮੀਤ ਸਿੰਘ ਖੁਰਮੀ, ਆਪ ਆਗੂ ਈਸ਼ਵਰ ਦਾਸ ਤੋਂ ਇਲਾਵਾ ਸੁਸਾਇਟੀ ਮੈਂਬਰ ਚਿਮਨ ਲਾਲ, ਸੁਨੀਲ ਕੁਮਾਰ, ਮਨਜੀਤ ਸਿੰਘ, ਮਨਜੀਤ ਸਿੰਘ, ਭੋਲਾ ਸਿੰਘ, ਕਮਲਜੀਤ ਸਿੰਘ, ਅਮਰਜੀਤ ਸ਼ਰਮਾ, ਧਰਮਿੰਦਰ ਪਾਲ ਰਾਣਾ, ਰੇਸ਼ਮ ਸਿੰਘ, ਰਣਦੀਪ ਕੁਮਾਰ, ਸੁਸ਼ਾਂਤ ਰਾਜਪੂਤ, ਅਮਨਦੀਪ ਕੁਮਾਰ ਆਦਿ ਹਾਜ਼ਰ ਸਨ |