ਭੀਖੀ, 17 ਜੂਨ (ਬਲਕਾਰ ਸਿੰਘ ਸਹੋਤਾ)- ਭਾਜਪਾ ਮੰਡਲ ਹਮੀਰਗੜ੍ਹ ਢੈਪਈ ਦੇ ਪ੍ਰਧਾਨ ਡਾ. ਗੁਰਤੇਜ ਸਿੰਘ ਚਹਿਲ ਦੀ ਅਗਵਾਈ ਵਿਚ ਲੁਧਿਆਣਾ ਪੱਛਮੀ ਤੋਂ ਪਾਰਟੀ ਉਮੀਦਵਾਰ ਜੀਵਨ ਕੁਮਾਰ ਗੁਪਤਾ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ | ਉਨ੍ਹਾਂ ਕਿਹਾ ਕਿ ਗੁਪਤਾ ਪਾਰਟੀ ਦਾ ਜ਼ਮੀਨੀ ਆਗੂ ਅਤੇ ਸਾਧਾਰਨ ਕਾਰਜਕਰਤਾ ਹੈ | ਉਨ੍ਹਾਂ ਕਿਹਾ ਕਿ ਲੁਧਿਆਣਾ ਤੋਂ ਵੋਟਰ ਕੇਂਦਰੀ ਸਰਕਾਰ ਦੀਆਂ ਨੀਤੀਆਂ ਤੋਂ ਜਿੱਥੇ ਪ੍ਰਭਾਵਿਤ ਹਨ ਉੱਥੇ ਸੂਬਾ ਸਰਕਾਰ ਵਲੋਂ ਲੋਕਾਂ ਨਾਲ ਕੀਤੀ ਜਾ ਰਹੀ ਵਾਅਦਾ ਖ਼ਿਲਾਫ਼ੀ ਤੋਂ ਵੀ ਖ਼ਫ਼ਾ ਹਨ | ਉਨ੍ਹਾਂ ਦਾਅਵਾ ਕੀਤਾ ਕਿ ਜੀਵਨ ਗੁਪਤਾ ਭਾਰੀ ਬਹੁਮਤ ਨਾ ਜਿੱਤਣਗੇ | ਇਸ ਮੌਕੇ ਦਲਬਾਰਾ ਸਿੰਘ, ਗੁਲਾਬ ਸਿੰਘ ਅਤਲਾ ਖ਼ੁਰਦ, ਰਘੁਬੀਰ ਸਿੰਘ ਸਮਾਉਂ, ਦਵਿੰਦਰ ਕੁਮਾਰ ਖੀਵਾ ਕਲਾਂ, ਕਰਨੈਲ ਸਿੰਘ, ਗੁਲਜਾਰ ਸਿੰਘ, ਜਸਵਿੰਦਰ ਸਿੰਘ, ਸੁਖਦੇਵ ਸਿੰਘ, ਮਾਹੀ ਚਹਿਲ ਆਦਿ ਹਾਜ਼ਰ ਸਨ |