27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਨੌਜਵਾਨ ਨੂੰ ਗੋਲੀ ਮਾਰ ਕੇ ਕਤਲ ਕਰਨ ਦੇ ਦੋਸ਼ਾਂ ਹੇਠ ਅਣਪਛਾਤੇ ਸਮੇਤ 4 ਨਾਮਜ਼ਦ <br/>

ਅਜੀਤ ਡੈਸਕ 19-06-2025
ਮੱਲਾਂਵਾਲਾ, 18 ਜੂਨ (ਗੁਰਦੇਵ ਸਿੰਘ)-ਨਜ਼ਦੀਕੀ ਪਿੰਡ ਭਾਗੋਕੇ ਵਿਖੇ ਵਾਪਰੇ ਗੋਲੀਕਾਂਡ 'ਚ ਨੌਜਵਾਨ ਨੂੰ ਕਤਲ ਕਰਨ ਦੇ ਦੋਸ਼ਾਂ ਹੇਠ ਅਣਪਛਾਤੇ ਸਮੇਤ 4 ਖ਼ਿਲਾਫ਼ ਥਾਣਾ ਮੱਲਾਂਵਾਲਾ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੱਲਾਂਵਾਲਾ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਬਸਤੀ ਗੁਰੂ ਤੇਗ ਬਹਾਦਰ ਦਾਖਲੀ ਭਾਗੋਕੇ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹਾਂ ਅਤੇ 16 ਜੂਨ ਨੂੰ ਵਕਤ ਕਰੀਬ ਰਾਤ 10.30 ਵਜੇ ਹੋਵੇਗਾ ਕਿ ਪਰਦੀਪ ਸਿੰਘ, ਅਮਰਜੀਤ ਸਿੰਘ, ਵਰਿੰਦਰ ਪਟੇਲ ਅਤੇ ਇਕ ਅਣਪਛਾਤਾ ਵਿਅਕਤੀ ਸਮੇਤ ਅਸਲਾ ਲੈ ਕੇ ਆਪਣੀ ਜ਼ਮੀਨ ਵਿਚ ਆ ਕੇ ਪੰਚਾਇਤ ਵਲੋਂ ਛਡਾਈ ਹੋਈ ਜ਼ਮੀਨ ਨੂੰ ਆਪਣੀ-ਆਪਣੀ ਜ਼ਮੀਨ ਵਿਚ ਵਾਹੁਣ ਲੱਗ ਪਏ | ਮੁੱਦਈ ਅਨੁਸਾਰ ਉਹ ਆਪਣੇ ਲੜਕੇ ਕਰਮਨਜੋਤ ਨਾਲ ਮੌਕੇ 'ਤੇ ਗਏ | ਮੁੱਦਈ ਅਨੁਸਾਰ ਮੇਰੇ ਚਾਚੇ ਦਾ ਬੇਟਾ ਤੇ ਤਾਏ ਦਾ ਬੇਟਾ ਵੀ ਮੌਕੇ 'ਤੇ ਸਨ | ਉਕਤਾ ਵਿਅਕਤੀਆਂ ਨੇ ਸਾਡੇ ਉੱਪਰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ, ਜੋ ਮੇਰੇ ਬੇਟੇ ਕਰਮਨਜੋਤ ਦੀ ਛਾਤੀ 'ਚ ਜਾ ਕੇ ਲੱਗਾ, ਜਿਸ ਦੀ ਜ਼ੀਰਾ ਸਿਵਲ ਹਸਪਤਾਲ ਜਾ ਕੇ ਮੌਤ ਹੋ ਗਈ | ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਪ੍ਰਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਭਾਗੋਕੇ ਮੱਲਾਵਾਲਾ, ਅਮਰਜੀਤ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਭਾਗੋਕੇ ਮੱਲਾਵਾਲਾ, ਵਰਿੰਦਰ ਪਟੇਲ ਪੁੱਤਰ ਚੋਤਕ ਪਟੇਲ ਵਾਸੀ ਹਾਲ ਭਾਗੋਕੇ ਅਤੇ 1 ਅਣਪਛਾਤਾ ਵਿਅਕਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਜਾਂਦੀ ਹੈ |

ਪਿਛਲੀ ਖ਼ਬਰ ਮੁੱਦਕੀ ਮਾਈਨਰ ਅਤੇ ਗੋਲੇਵਾਲਾ ਮਾਈਨਰ ਦੀਆਂ ਟੇਲਾਂ ਤੇ ਪਾਣੀ ਦੇਣ ਦੀ ਮੰਗ ਅਗਲੀ ਖ਼ਬਰ 7 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।