ਮੁੱਦਕੀ, 18 ਜੂਨ (ਭਾਰਤ ਭੂਸ਼ਨ ਅਗਰਵਾਲ)-ਸਥਾਨਕ ਸ੍ਰੀ ਦੁਰਗਾ ਭਜਨ ਮੰਡਲੀ ਮੁੱਦਕੀ ਵਲੋਂ ਸਾਲਾਨਾ ਲੰਗਰਾਂ ਲਈ ਉਗਰਾਹੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਚੱਲਦਿਆਂ ਸੁਰਜੀਤ ਕੁਮਾਰ ਮਨਚੰਦਾ, ਉਨ੍ਹਾਂ ਦੀ ਪਤਨੀ ਸ੍ਰੀਮਤੀ ਉਰਮਿਲਾ ਮਨਚੰਦਾ ਤੇ ਸਮੂਹ ਪਰਿਵਾਰ ਵਲੋਂ ਰਾਸ਼ੀ ਭੇਟ ਕੀਤੀ ਗਈ | ਇਹ ਸੇਵਾ ਉਨ੍ਹਾਂ ਵਲੋਂ ਲੱਕੀ ਸ਼ਰਮਾ ਸਾਬਕਾ ਪ੍ਰਧਾਨ ਨੂੰ ਸਪੁਰਦ ਕੀਤੀ ਗਈ | ਇਸ ਮੌਕੇ ਸੁਰਜੀਤ ਕੁਮਾਰ ਮਨਚੰਦਾ ਨੇ ਕਿਹਾ ਕਿ ਲੰਗਰ ਇਕ ਅਜਿਹੀ ਪ੍ਰਥਾ ਹੈ, ਜਿਸ ਵਿਚ ਹਰ ਇਕ ਇਨਸਾਨ ਬਿਨਾਂ ਕਿਸੇ ਜਾਤ-ਪਾਤ ਦੇ ਲੰਗਰ ਛਕਦਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਲੰਗਰਾਂ 'ਚ ਆਪਣੀ ਸਮਰੱਥਾ ਅਨੁਸਾਰ ਵੱਧ ਤੋਂ ਵੱਧ ਦਾਨ ਦੇਣਾ ਚਾਹੀਦਾ ਹੈ | ਮਨਚੰਦਾ ਨੇ ਦੁਰਗਾ ਭਜਨ ਮੰਡਲੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਸਾਬਕਾ ਪ੍ਰਧਾਨ ਲੱਕੀ ਸ਼ਰਮਾ ਨੇ ਸਮੂਹ ਮਨਚੰਦਾ ਪਰਿਵਾਰ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸਾਬਕਾ ਪ੍ਰਧਾਨ ਜਸਪਾਲ ਸਿੰਘ, ਕੈਸ਼ੀਅਰ ਸੰਜੀਵ, ਬਲਜੀਤ ਮੀਤ ਪ੍ਰਧਾਨ, ਕੇਵਲ ਕਟਾਰੀਆ, ਬਾਵਾ ਮਨਚੰਦਾ, ਨਿਤਿਸ਼ ਬਾਂਸਲ, ਦੁਰਗਾ ਭਜਨ ਮੰਡਲੀ ਦੇ ਸਮੂਹ ਮੈਂਬਰਾਂ ਵਲੋਂ ਧੰਨਵਾਦ ਕੀਤਾ ਗਿਆ |