ਫ਼ਿਰੋਜ਼ਪੁਰ, 19 ਜੂਨ (ਕੁਲਬੀਰ ਸਿੰਘ ਸੋਢੀ)-ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਹੈਰੋਇਨ ਸਮੇਤ ਕਾਬੂ ਕੀਤੇ ਵਿਅਕਤੀ ਵਿਰੁੱਧ ਪੁਲਿਸ ਵਲੋਂ ਕਾਰਵਾਈ ਕੀਤੀ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਫ਼ਿਰੋਜ਼ਪੁਰ ਦੇ ਐੱਸ.ਆਈ ਤਰਸੇਮ ਸ਼ਰਮਾ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੇ ਹੋਈ ਜਦ ਪੀਰ ਬਲਾਵਰ ਬਾਬੇ ਦੀ ਜਗ੍ਹਾ ਪਾਸ ਪੁੱਜੇ ਤਾਂ ਮੁਖ਼ਬਰ ਨੇ ਸੂਚਨਾ ਸਾਂਝੀ ਕੀਤੀ ਕਿ ਮੁਲਜ਼ਮ ਹਰਜਿੰਦਰ ਸਿੰਘ ਉਰਫ਼ ਲੱਡੀ ਪੁੱਤਰ ਹੰਸਾ ਸਿੰਘ ਵਾਸੀ ਹਸਤੇ ਕੇ, ਜੋ ਹੈਰੋਇਨ ਪੀਣ ਅਤੇ ਵੇਚਣ ਦਾ ਆਦੀ ਹੈ ਅਤੇ ਪਿੰਡ ਕਰੀਆ ਪਹਿਲਵਾਨ ਦੇ ਫਾਟਕ ਦੇ ਅਗਲੇ ਪਾਸੇ ਗ੍ਰਾਹਕਾਂ ਦਾ ਇੰਤਜ਼ਾਰ ਕਰ ਰਿਹਾ ਹੈ | ਜੇਕਰ ਛਾਪੇਮਾਰੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ | ਜਿਸਦੇ ਚਲਦੇ ਪੁਲਿਸ ਪਾਰਟੀ ਨੇ ਮਿਲੀ ਇਤਲਾਹ 'ਤੇ ਛਾਪੇਮਾਰੀ ਕਰਦੇ ਹੋਏ ਉਕਤ ਵਿਅਕਤ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |