01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਦਹੇਜ ਲਈ ਤੰਗ ਪ੍ਰੇਸ਼ਾਨ ਕਰਨ 'ਤੇ ਸੱਸ-ਸਹੁਰੇ ਅਤੇ ਪਤੀ ਵਿਰੁੱਧ ਮਾਮਲਾ ਦਰਜ

ਅਜੀਤ ਡੈਸਕ 20-06-2025
ਫ਼ਿਰੋਜ਼ਪੁਰ, 19 ਜੂਨ (ਰਾਕੇਸ਼ ਚਾਵਲਾ)-ਵਿਆਹੁਤਾ ਨੂੰ ਦਹੇਜ ਲਈ ਤੰਗ ਪ੍ਰੇਸ਼ਾਨ ਕਰ ਕੇ ਘਰੋਂ ਕੱਢਣ ਦੇ ਮਾਮਲੇ 'ਚ ਪੁਲਿਸ ਨੇ ਸੱਸ, ਸਹੁਰੇ ਅਤੇ ਪਤੀ ਵਿਰੁੱਧ ਮਾਮਲਾ ਦਰਜ਼ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਵਿਆਹੁਤਾ ਸੀਮਾ ਰਾਣੀ ਪੁੱਤਰੀ ਬਲਵੀਰ ਸਿੰਘ ਵਾਸੀ ਗਣੇਸ਼ ਕਾਲੋਨੀ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਐਸ.ਐਸ.ਪੀ ਫ਼ਿਰੋਜ਼ਪੁਰ ਨੂੰ ਦਿੱਤੀ ਦਰਖਾਸਤ 'ਚ ਦੱਸਿਆ ਕਿ ਉਸ ਦੀ ਸ਼ਾਦੀ ਮਿਤੀ 6 ਫਰਵਰੀ 2023 ਨੂੰ ਸੁਖਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਪੰਜੇ ਕੇ ਉਤਾੜ ਥਾਣਾ ਗੁਰੂਹਰਸਹਾਏ ਨਾਲ ਹੋਈ ਸੀ | ਮੁਦਈਆ ਦੀ ਸ਼ਾਦੀ ਸਮੇਂ ਉਸ ਦੇ ਮਾਤਾ ਪਿਤਾ ਨੇ ਹੈਸੀਅਤ ਤੋਂ ਵੱਧ ਦਾਜ ਦਹੇਜ ਦਿੱਤਾ ਸੀ ਪ੍ਰੰਤੂ ਦਰਖਾਸਤੀ ਸੀਮਾ ਰਾਣੀ ਦਾ ਪਤੀ ਅਤੇ ਉਸ ਦੇ ਪਰਿਵਾਰਿਕ ਮੈਂਬਰ ਹੋਰ ਦਹੇਜ ਦੀ ਮੰਗ ਕਰਨ ਲੱਗ ਪਏ ਅਤੇ ਮੰਗ ਪੂਰੀ ਨਾ ਹੋਣ 'ਤੇ ਕੁੱਟਮਾਰ ਕਰ ਘਰੋਂ ਕੱਢ ਦਿੱਤਾ | ਇਸ ਮਾਮਲੇ ਦੀ ਪੜਤਾਲ ਉਪ ਕਪਤਾਨ ਵਲੋਂ ਕਰਨ ਉਪਰੰਤ ਮਹਿਲਾ ਥਾਣਾ ਪੁਲਿਸ ਨੇ ਸੁਖਵਿੰਦਰ ਸਿੰਘ (ਪਤੀ), ਕਸ਼ਮੀਰ ਸਿੰਘ (ਸਹੁਰਾ) ਅਤੇ ਪ੍ਰਕਾਸ਼ ਕੌਰ (ਸੱਸ) ਵਾਸੀਆਂ ਮੰਡੀ ਪੰਜੇ ਕੇ ਉਤਾੜ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ |
ਪਿਛਲੀ ਖ਼ਬਰ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਖੇਤਾਂ 'ਚੋਂ ਮਿਲਿਆ ਡਰੋਨ ਅਗਲੀ ਖ਼ਬਰ ਹੈਰੋਇਨ ਸਮੇਤ ਵਿਅਕਤੀ ਕਾਬੂ, ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।