01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਪਿੰਡ ਆਸਿਫ਼ ਵਾਲਾ ਦੀ ਜਸਵਿੰਦਰ ਕੌਰ ਕੈਨੇਡਾ ਫੌਜ 'ਚ ਭਰਤੀ ਹੋਈ

ਅਜੀਤ ਡੈਸਕ 20-06-2025
ਮੱਲਾਂਵਾਲਾ, 19 ਜੂਨ (ਗੁਰਦੇਵ ਸਿੰਘ)-ਜ਼ਿਲ੍ਹਾ ਫ਼ਿਰੋਜ਼ਪੁਰ ਦੀ ਸਬ ਤਹਿਸੀਲ ਮੱਲਾਂਵਾਲਾ ਖ਼ਾਸ ਦੇ ਅਧੀਨ ਆਉਂਦੇ ਪਿੰਡ ਆਸਿਫ਼ ਵਾਲਾ ਦੀ ਜਸਵਿੰਦਰ ਕੌਰ ਪੁੱਤਰੀ ਰਣਜੀਤ ਸਿੰਘ ਕਾਦਰ ਵਾਲੀਆ ਦੀ ਕੈਨੇਡਾ ਆਰਮੀ 'ਚ ਭਰਤੀ ਹੋਣ 'ਤੇ ਇਲਾਕੇ ਭਰ 'ਚ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਕੌਰ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਜਸਵਿੰਦਰ ਕੌਰ ਮਾਰਚ 2020 ਵਿਚ ਸਟੱਡੀ ਵੀਜ਼ੇ 'ਤੇ ਕੈਨੇਡਾ ਗਈ ਸੀ, ਜਿੱਥੇ ਪੜ੍ਹਾਈ ਕੀਤੀ ਅਤੇ ਅਪ੍ਰੈਲ 2024 ਵਿਚ ਕੈਨੇਡਾ ਦੀ ਪੱਕੀ ਨਾਗਰਿਕ ਬਣੀ | ਹੁਣ 2025 ਵਿਚ ਉਸ ਦੀ ਕੈਨੇਡਾ ਆਰਮੀ ਵਿਚ ਚੋਣ ਹੋਈ ਹੈ | ਉਨ੍ਹਾਂ ਅੱਗੇ ਦੱਸਿਆ ਕਿ ਕੈਨੇਡਾ ਆਰਮੀ ਵਿਚ ਨੌਕਰੀ ਲੱਗਣ ਨਾਲ ਪੂਰਾ ਪਰਿਵਾਰ ਮਾਣ ਮਹਿਸੂਸ ਕਰ ਰਿਹਾ ਹੈ, ਉੱਥੇ ਨਾਲ ਹੀ ਲੋਕਾਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ | ਰਣਜੀਤ ਸਿੰਘ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਜਸਵਿੰਦਰ ਕੌਰ ਕੈਨੇਡਾ ਆਰਮੀ ਨੂੰ ਜੁਆਇਨ ਕਰਕੇ ਬਹੁਤ ਵਧੀਆ ਮਹਿਸੂਸ ਕਰ ਰਹੀ ਹੈ ਅਤੇ ਹੁਣ ਉਨ੍ਹਾਂ ਦੀ ਬੇਟੀ ਦੀ ਡਿਊਟੀ ਬਾਰਡਨ ਵਿਚ ਨਿਭਾਅ ਰਹੀ ਹੈ |
ਪਿਛਲੀ ਖ਼ਬਰ ਨਾਜਾਇਜ਼ ਕਬਜ਼ੇ ਵਾਲੀ ਤਿੰਨ ਮੰਜ਼ਿਲਾ ਇਮਾਰਤ 'ਤੇ ਚੱਲਿਆ ਪੀਲਾ ਪੰਜਾ ਅਗਲੀ ਖ਼ਬਰ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਖੇਤਾਂ 'ਚੋਂ ਮਿਲਿਆ ਡਰੋਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।