01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਨਾਜਾਇਜ਼ ਕਬਜ਼ੇ ਵਾਲੀ ਤਿੰਨ ਮੰਜ਼ਿਲਾ ਇਮਾਰਤ 'ਤੇ ਚੱਲਿਆ ਪੀਲਾ ਪੰਜਾ

ਅਜੀਤ ਡੈਸਕ 20-06-2025
ਕੁੱਲਗੜ੍ਹੀ, 19 ਜੂਨ (ਸੁਖਜਿੰਦਰ ਸਿੰਘ ਸੰਧੂ)-ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਲਾਕ ਘੱਲ ਖ਼ੁਰਦ ਦੇ ਅਧੀਨ ਪਿੰਡ ਸ਼ੇਰਖਾਂ ਦੇ ਵਾਸੀ ਕਰਨੈਲ ਸਿੰਘ ਪੁੱਤਰ ਸੂਬਾ ਸਿੰਘ ਦੇ ਘਰ 'ਤੇ ਪੀਲਾ ਪੰਜਾ ਚਲਾਇਆ ਗਿਆ | ਇਸ ਸੰਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਬਲਾਕ ਘੱਲ ਖ਼ੁਰਦ ਵਲੋਂ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕਰ ਘਰ ਬਣਾਉਣ ਵਾਲਿਆਂ 'ਤੇ ਕਾਰਵਾਈ ਲਈ ਪੁਲਿਸ ਮਦਦ ਮੰਗੀ ਗਈ | ਜਿਸ 'ਚ ਦੱਸਿਆ ਗਿਆ ਇਸ ਪਰਿਵਾਰ ਨੂੰ 5 ਮਰਲੇ ਜਗ੍ਹਾ ਅਲਾਟ ਹੋਈ ਸੀ ਪਰ ਇਨ੍ਹਾਂ 10 ਮਰਲੇ 'ਤੇ ਨਜਾਇਜ਼ ਕਬਜ਼ਾ ਕਰ 15 ਮਰਲੇ ਜਗ੍ਹਾ 'ਤੇ ਤਿੰਨ ਮੰਜ਼ਿਲਾ ਮਕਾਨ ਉਸਾਰਿਆਂ ਹੈ | ਉਨ੍ਹਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਘਰ 'ਚ ਰਹਿੰਦੇ ਦੋ ਲੜਕੇ ਸੁਖਦੇਵ ਸਿੰਘ ਸੁੱਖਾ 'ਤੇ 8 ਅਤੇ ਗੁਰਮੁਖ ਸਿੰਘ ਈਲੂ 'ਤੇ 7 ਮੁਕੱਦਮੇ ਦਰਜ ਹਨ | ਜਿਨ੍ਹਾਂ 'ਚ ਜ਼ਿਆਦਾ ਮੁਕੱਦਮੇ ਐਨ.ਡੀ.ਪੀ.ਐਸ ਐਕਟ ਦੇ ਹਨ | ਜਿਸ ਕਾਰਨ ਇਹ ਘਰ ਨਜਾਇਜ਼ ਕਬਜ਼ੇ ਦੇ ਨਾਲ ਨਾਜਾਇਜ਼ ਕਮਾਈ ਨਾਲ ਬਣਾਇਆ ਗਿਆ ਸੀ | ਇਸ ਸਮੇਂ ਪਰਿਵਾਰਕ ਮੈਂਬਰਾਂ ਵਲੋਂ ਘਰ ਨਾ ਢਾਉਣ ਲਈ ਅਪੀਲਾਂ ਵੀ ਕੀਤੀਆਂ ਅਤੇ ਉਨ੍ਹਾਂ ਦੇ ਵਕੀਲ ਨੇ ਮੌਕੇ 'ਤੇ ਪਹੁੰਚ ਬਲਾਕ ਦੇ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਪਰ ਅਧਿਕਾਰੀਆਂ ਵਲੋਂ ਕਾਨੂੰਨੀ ਕਾਰਵਾਈ ਜਾਰੀ ਰਹੀ | ਇਸ ਸਮੇਂ ਡਿਊਟੀ ਮੈਜਿਸਟਰੇਟ ਹਰਮਿੰਦਰ ਸਿੰਘ ਤਹਿਸੀਲਦਾਰ ਫ਼ਿਰੋਜ਼ਪੁਰ, ਲਖਬੀਰ ਸਿੰਘ ਬੁੱਟਰ ਬੀ.ਡੀ.ਓ ਘੱਲ ਖ਼ੁਰਦ, ਰਾਜ ਸਿੰਘ ਪਟਵਾਰੀ, ਖੁਸ਼ਵਿੰਦਰ ਸਿੰਘ ਪੰਚਾਇਤ ਅਫ਼ਸਰ, ਸੁਖਵਿੰਦਰ ਸਿੰਘ ਡੀ.ਐੱਸ.ਪੀ ਸਿਟੀ, ਕਰਨ ਸ਼ਰਮਾ ਡੀ.ਐੱਸ.ਪੀ ਦਿਹਾਤੀ, ਗੁਰਮੀਤ ਸਿੰਘ ਥਾਣਾ ਮੁਖੀ ਕੁੱਲਗੜ੍ਹੀ, ਗੁਰਪ੍ਰੀਤ ਸਿੰਘ ਥਾਣਾ ਮੁਖੀ ਘੱਲ ਖ਼ੁਰਦ, ਬਲਰਾਜ ਸਿੰਘ ਥਾਣਾ ਮੁਖੀ ਤਲਵੰਡੀ ਭਾਈ, ਸਹਾਇਕ ਥਾਣੇਦਾਰ ਬਲਜੀਤ ਸਿੰਘ ਅਤੇ ਭਾਰੀ ਮਾਤਰਾ ਵਿਚ ਪੁਲਿਸ ਫੋਰਸ ਤਾਇਨਾਤ ਸੀ |
ਪਿਛਲੀ ਖ਼ਬਰ ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਰੋਕੂ ਸੰਬੰਧੀ ਜ਼ਿਲ੍ਹਾ ਟਾਸਕ ਫੋਰਸ ਵਲੋਂ ਚੈਕਿੰਗ ਅਗਲੀ ਖ਼ਬਰ ਪਿੰਡ ਆਸਿਫ਼ ਵਾਲਾ ਦੀ ਜਸਵਿੰਦਰ ਕੌਰ ਕੈਨੇਡਾ ਫੌਜ 'ਚ ਭਰਤੀ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।