ਅਬੋਹਰ, 20 ਜੂਨ (ਵਿਵੇਕ ਹੂੜੀਆ)-ਅਬੋਹਰ ਦੇ ਭਗਵਾਨਪੁਰਾ ਵਿਚ ਇੰਡੀਅਨ ਬੈਂਕ ਨੇ ਇੱਥੇ ਇੱਕ ਵਿਅਕਤੀ ਦੇ ਘਰ ਨੂੰ ਸੀਲ ਕਰ ਦਿੱਤਾ ਹੈ ਅਤੇ ਬੈਂਕ ਕਰਜ਼ਾ ਨਾ ਮੋੜਨ 'ਤੇ ਨੋਟਿਸ ਲਗਾ ਦਿੱਤੇ ਹਨ | ਜ਼ਿਕਰਯੋਗ ਹੈ ਕਿ ਉਕਤ ਵਿਅਕਤੀ ਲਗਭਗ 9 ਮਹੀਨੇ ਪਹਿਲਾਂ ਲੋਕਾਂ ਦੇ ਲੱਖਾਂ ਰੁਪਏ ਦੇ ਕਮੇਟੀ ਦੇ ਪੈਸੇ ਲੈ ਕੇ ਫ਼ਰਾਰ ਹੋ ਗਿਆ ਸੀ | ਜਾਣਕਾਰੀ ਅਨੁਸਾਰ ਭਗਵਾਨਪੁਰਾ ਦੀ ਗਲੀ ਨੰਬਰ ਜ਼ੀਰੋ ਦਾ ਰਹਿਣ ਵਾਲਾ ਰਮਨ ਕੁਮਾਰ, ਜੋ ਕਿ ਲਗਭਗ 9 ਮਹੀਨੇ ਪਹਿਲਾਂ ਕਈ ਲੋਕਾਂ ਦੇ ਕਮੇਟੀ ਦੇ ਲੱਖਾਂ ਰੁਪਏ ਲੈ ਕੇ ਆਪਣੇ ਪਰਿਵਾਰ ਸਮੇਤ ਰਾਤੋ-ਰਾਤ ਗ਼ਾਇਬ ਹੋ ਗਿਆ ਸੀ, ਨੇ ਆਪਣੇ ਘਰ 'ਤੇ ਇੰਡੀਅਨ ਬੈਂਕ ਤੋਂ ਕਰਜ਼ਾ ਵੀ ਲਿਆ ਸੀ | ਜਦੋਂ ਬੈਂਕ ਦਾ ਕਰਜ਼ਾ ਨਹੀਂ ਮੋੜਿਆ ਗਿਆ ਤਾਂ ਅੱਜ ਬੈਂਕ ਅਧਿਕਾਰੀਆਂ ਨੇ ਉਕਤ ਘਰ ਨੂੰ ਸੀਲ ਕਰ ਦਿੱਤਾ ਅਤੇ ਉਸ 'ਤੇ ਨੋਟਿਸ ਵੀ ਚਿਪਕਾਏ | ਇਹ ਘਰ ਰਮਨ ਦੇ ਨਾਮ 'ਤੇ ਰਜਿਸਟਰਡ ਦੱਸਿਆ ਜਾ ਰਿਹਾ ਹੈ | ਜਿਸ ਨੰੂ ਬੈਂਕ ਦੇ ਕੰਟਰੋਲ ਹੇਠ ਲੈ ਲਿਆ ਗਿਆ ਹੈ |