ਜਲਾਲਾਬਾਦ, 20 ਜੂਨ (ਜਤਿੰਦਰ ਪਾਲ ਸਿੰਘ)-ਸਿਵਲ ਸਰਜਨ ਫ਼ਾਜ਼ਿਲਕਾ ਡਾ. ਰਾਜ ਕੁਮਾਰ , ਸਹਾਇਕ ਸਿਵਲ ਸਰਜਨ ਡਾ. ਰੋਹਿਤ ਗੋਇਲ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਨੀਤਾ ਕੰਬੋਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਜਲਾਲਾਬਾਦ ਦੇ ਐੱਸ.ਐੱਮ.ਓ ਡਾ. ਸੁਮਿਤ ਲੂਣਾ, ਪੀ.ਐੱਚ.ਸੀ. ਜੰਡ ਵਾਲਾ ਭੀਮੇ ਸ਼ਾਹ ਦੇ ਐੱਸ.ਐੱਮ.ਓ. ਡਾ. ਰਵੀ ਬਾਂਸਲ ਦੀ ਯੋਗ ਅਗਵਾਈ ਹੇਠ ਐਂਟੀ ਡੇਂਗੂ ਕੰਪੇਨ 'ਹਰ ਸ਼ੁੱਕਰਵਾਰ, ਡੇਂਗੂ 'ਤੇ ਵਾਰ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਦੀ ਐਨ.ਵੀ.ਬੀ.ਡੀ.ਸੀ.ਪੀ ਬਰਾਂਚ ਅਰਬਨ ਜਲਾਲਾਬਾਦ, ਨਗਰ ਕੌਂਸਲ ਜਲਾਲਾਬਾਦ ਤੇ ਨਰਸਿੰਗ ਸਟੂਡੈਂਟਸ ਦੀ ਟੀਮ ਵਲ਼ੋਂ ਅਰਬਨ ਜਲਾਲਾਬਾਦ ਵਿਖੇ ਪਲਾਂਟ ਨਰਸਰੀਆਂ, ਕੰਸਟਰੱਕਸ਼ਨ ਸਾਈਟਾਂ, ਖ਼ਾਲੀ ਪਲਾਟਾਂ ਵਿਚ ਐਂਟੀ ਲਾਰਵਾ ਗਤੀਵਿਧੀਆਂ ਕੀਤੀਆਂ ਗਈਆਂ ¢ ਇਸ ਤਹਿਤ ਸਪਰੇਅ ਦਾ ਛਿੜਕਾਅ ਕਰਵਾਇਆ ਤੇ ਡੇਂਗੂ, ਮਲੇਰੀਆ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ¢ਜਸਪਾਲ ਸਿੰਘ ਸਿੱਧੂ ਤੇ ਲੇਖ ਰਾਜ ਐੱਮ.ਪੀ.ਐੱਚ.ਡਬਲਿਊ ਨੇ ਡੇਂਗੂ, ਮਲੇਰੀਆ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਬੁਖ਼ਾਰ ਹੋਵੇ ਤਾਂ ਉਸ ਦੀ ਜਾਂਚ ਜਲਦੀ ਤੋਂ ਜਲਦੀ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਆਯੂਸ਼ਮਾਨ ਆਰੋਗਿਆ ਕੇਂਦਰ 'ਚ ਜਾ ਕੇ ਕਰਵਾਈ ਜਾਵੇ, ਜਿੱਥੇ ਕਿ ਡੇਂਗੂ ਤੇ ਮਲੇਰੀਆ ਦੇ ਟੈੱਸਟ ਮੁਫ਼ਤ ਕੀਤੇ ਜਾਂਦੇ ਹਨ ਤੇ ਦਵਾਈਆਂ ਵੀ ਬਿਲਕੁਲ ਮੁਫ਼ਤ ਦਿੱਤੀਆਂ ਜਾਂਦੀਆਂ ਹਨ¢ ਫ਼ਰਿਜ ਟਰੇ, ਕੂਲਰ, ਫੁੱਲਾਂ ਦੇ ਗਮਲੇ , ਪਾਣੀ ਦੀਆਂ ਟੈਂਕੀਆਂ, ਟਾਇਰਾਂ ਅਤੇ ਖੜੇ ਪਾਣੀ ਦੇ ਸਰੋਤ ਨੂੰ ਹਫ਼ਤੇ ਵਿਚ ਇੱਕ ਵਾਰ ਜ਼ਰੂਰ ਸਾਫ਼ ਕੀਤਾ ਜਾਵੇ ਤੇ 'ਹਰ ਸ਼ੁੱਕਰਵਾਰ, ਡੇਂਗੂ ਅਤੇ ਵਾਰ ਦੇ ਤੌਰ 'ਤੇ ਮਨਾਇਆ ਜਾਵੇ¢ ਇਸ ਮੌਕੇ ਗਗਨਦੀਪ ਕੌਰ ਐੱਮ.ਪੀ.ਐੱਚ.ਡਬਲਯੂ, ਨਰਸਿੰਗ ਸਟੂਡੈਂਟਸ, ਸਰਬਜੀਤ ਸਿੰਘ , ਗੁਰਪ੍ਰੀਤ ਸਿੰਘ ਬ੍ਰੀਡਿੰਗ ਚੈ?ਕਰ, ਪਤਵੰਤੇ ਸੱਜਣ ਤੇ ਸਥਾਨਕ ਲੋਕ ਹਾਜ਼ਰ ਸਨ¢