02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਮਾਰਕੁੱਟ ਕਰਕੇ ਧਮਕੀਆਂ ਦੇਣ ਦੇ ਦੋਸ਼ 'ਚ 2 ਵਿਅਕਤੀਆਂ ਵਿਰੁੱਧ ਪਰਚਾ ਦਰਜ

ਅਜੀਤ ਡੈਸਕ 21-06-2025
ਜਲਾਲਾਬਾਦ, 20 ਜੂਨ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਵੱਲੋਂ ਪਿੰਡ ਚੱਕ ਮੰਨੇਵਾਲਾ ਵਿਖੇ ਬੀਤੇ ਦਿਨ ਕੁੱਟਮਾਰ ਕਰਕੇ ਸੱਟਾਂ ਮਾਰਨ ਦੇ ਦੋਸ਼ ਵਿਚ 2 ਵਿਅਕਤੀਆਂ ਦੇ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਐੱਚ.ਸੀ. ਸਤਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਨਿਲ ਕੁਮਾਰ ਪੁੱਤਰ ਮਿਲਖ ਰਾਜ ਵਾਸੀ ਮੰਨੇਵਾਲਾ ਨੇ ਬਿਆਨ ਦਰਜ ਕਰਵਾਏ ਗਏ ਹਨ ਕਿ ਆਕਾਸ਼ ਪੁੱਤਰ ਸੁਭਾਸ਼ ਚੰਦਰ ਅਤੇ ਕਰਨਦੀਪ ਪੁੱਤਰ ਰਾਜ ਕੁਮਾਰ ਵਾਸੀਆਨ ਚੱਕ ਮੰਨੇਵਾਲਾ ਨੇ 15 ਜੂਨ 2025 ਨੂੰ ਦੇਰ ਸ਼ਾਮ ਸਾਢੇ 5 ਵਜੇ ਉਸ ਦੀ ਕੁੱਟਮਾਰ ਕੀਤੀ | ਵਜ੍ਹਾ ਰੰਜਸ਼ ਇਹ ਸੀ ਕਿ ਮੇਰੀ ਗੱਡੀ ਨੂੰ ਅੱਗ ਲਾਉਣ ਕਾਰਨ ਮੈਨੇ ਪਹਿਲਾਂ ਹੀ ਉਨ੍ਹਾਂ ਤੇ ਮੁਕੱਦਮਾ ਦਰਜ ਕਰਵਾ ਦਿੱਤਾ ਸੀ, ਉਹ ਚਾਹੁੰਦੇ ਸੀ ਕਿ ਇਸ ਮੁਕੱਦਮੇ ਸਬੰਧੀ ਸਾਡੇ ਨਾਲ ਰਾਜ਼ੀਨਾਮਾ ਕਰ ਲੈ, ਜਿਸ ਕਾਰਨ ਧਮਕੀਆਂ ਵੀ ਦਿੰਦੇ ਸਨ | ਪੁਲਿਸ ਵੱਲੋਂ ਮੁੱਦਈ ਅਨਿਲ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਆਕਾਸ਼ ਅਤੇ ਕਰਨਦੀਪ ਦੇ ਵਿਰੁੱਧ ਥਾਣਾ ਸਿਟੀ ਜਲਾਲਾਬਾਦ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ ਨਹਿਰ ਦੀ ਸਫ਼ਾਈ ਕਰਨ ਤੋਂ ਰੋਕਣ ਅਤੇ ਹੌਦੀ ਨੂੰ ਤੋੜਨ ਦੇ ਦੋਸ਼ ਵਿਚ 3 ਲੋਕਾਂ ਵਿਰੁੱਧ ਪਰਚਾ ਦਰਜ ਅਗਲੀ ਖ਼ਬਰ ਹੈਰੋਇਨ ਸਮੇਤ ਤਿੰਨ ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।