02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਨਹਿਰ ਦੀ ਸਫ਼ਾਈ ਕਰਨ ਤੋਂ ਰੋਕਣ ਅਤੇ ਹੌਦੀ ਨੂੰ ਤੋੜਨ ਦੇ ਦੋਸ਼ ਵਿਚ 3 ਲੋਕਾਂ ਵਿਰੁੱਧ ਪਰਚਾ ਦਰਜ

ਅਜੀਤ ਡੈਸਕ 21-06-2025
ਜਲਾਲਾਬਾਦ, 20 ਜੂਨ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਵੈਰੋਕੇ ਦੀ ਪੁਲਿਸ ਵੱਲੋਂ ਪਿੰਡ ਚੱਕ ਮੋਜਦੀਨ ਵਾਲਾ- ਬਾਹਮਣੀ ਵਾਲਾ ਵਿਖੇ ਨਹਿਰ ਦੀ ਸਫ਼ਾਈ ਕਰਨ ਤੋਂ ਰੋਕਣ ਅਤੇ ਪਾਈਪ ਲਾਇਨ ਦੀ ਬਣੀ ਹੌਦੀ ਨੂੰ ਤੋੜਨ ਵਾਲੇ 3 ਲੋਕਾਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਉਪ ਮੰਡਲ ਅਫ਼ਸਰ ਜਲਾਲਾਬਾਦ ਨਹਿਰੀ ਉਪ ਮੰਡਲ (ਜਲ ਸਰੋਤ ਵਿਭਾਗ ਪੰਜਾਬ) ਅਮੀਰ ਖ਼ਾਸ ਵੱਲੋਂ ਬਿਆਨ ਦਰਜ ਕਰਵਾਏ ਗਏ ਹਨ ਕਿ ਨਹਿਰੀ ਉਪ ਮੰਡਲ ਅਮੀਰ ਖ਼ਾਸ ਮੋਘਾ ਪੁਰਖੀ ਨੰਬਰ 22035 ਆਰ ਬਰਕਤਬਾਹ ਮਾਈਨਰ ਦੇ ਨਹਿਰੀ ਖਾਲ ਦੀ ਸਾਫ-ਸਫਾਈ ਕਰਨ ਤੋਂ ਜਗਸੀਰ ਸਿੰਘ ਵਗ਼ੈਰਾ ਵੱਲੋਂ ਰੋਕਿਆ ਗਿਆ ਹੈ | ਇਸ ਦੇ ਨਾਲ ਹੀ ਵੱਟ ਵੱਢ ਦਿੱਤੀ ਅਤੇ ਪਾਈਪ ਲਾਇਨ ਦੀ ਬਣੀ ਹੌਦੀ ਨੂੰ ਤੋੜ ਦਿੱਤਾ ਗਿਆ ਹੈ | ਜਿਸ ਤੇ ਥਾਣਾ ਵੈਰੋਕੇ ਵਿਖੇ ਜਗਸੀਰ ਸਿੰਘ ਪੁੱਤਰ ਜੀਤ ਸਿੰਘ, ਜਗਸੀਰ ਸਿੰਘ ਦੀ ਪਤਨਾ ਅਤੇ ਸ਼ਾਮ ਸਿੰਘ ਪੁੱਤਰ ਜੰਗਾਂ ਸਿੰਘ ਦੇ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ ਚਿੱਟੇ ਦਾ ਨਸ਼ਾ ਕਰਨ ਵਾਲਾ ਕਾਬੂ ਅਗਲੀ ਖ਼ਬਰ ਮਾਰਕੁੱਟ ਕਰਕੇ ਧਮਕੀਆਂ ਦੇਣ ਦੇ ਦੋਸ਼ 'ਚ 2 ਵਿਅਕਤੀਆਂ ਵਿਰੁੱਧ ਪਰਚਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।