ਗੁਰੂਹਰਸਹਾਏ, 20 ਜੂਨ (ਕਪਿਲ ਕੰਧਾਰੀ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ 2025 ਦੇ ਮੌਕੇ 'ਤੇ ਆਪਣੇ ਸਹਿਤ ਜਾਗਰੂਕਤਾ ਪ੍ਰੋਗਰਾਮ ਆਰੋਗਿਆ ਪ੍ਰੋਜੈਕਟ ਦੇ ਤਹਿਤ ਸਥਾਨਕ ਰੇਲਵੇ ਪਾਰਕ ਵਿਚ ਵਿਲਕਣ ਯੋਗ ਅਤੇ ਧਿਆਨ ਸਾਧਨਾ ਸ਼ਿਵਿਰ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਸੰਸਥਾਨ ਤੋਂ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ ਯੋਗਾਚਾਰੀਆਂ ਸਵਾਮੀ ਵਿਗਿਆਨਾਨੰਦ ਜੀ ਪਹੁੰਚੇ | ਇਸ ਮੌਕੇ ਪ੍ਰੋਗਰਾਮ ਦੀ ਸ਼ੁਰੂਆਤ ਵੈਦਿਕ ਮੰਤਰਾ ਦੇ ਜਾਪ ਦੇ ਨਾਲ ਕੀਤੀ | ਇਸ ਮੌਕੇ ਸਵਾਮੀ ਵਿਗਿਆਨਾਨੰਦ ਜੀ ਵਲੋਂ ਪਾਰਕ ਪਹੁੰਚੇ ਸ਼ਹਿਰ ਵਾਸੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਆਸਣ ਜਿਵੇਂ ਕਿ ਤਾਡਾਮਨ, ਤਿਰਯਕ ਤਾਡਾਮਨ, ਵੀਰ ਭਦ੍ਰਾਮਨ, ਕਰਤਲ ਧਵਨੀ ਯੋਗ, ਨਿ੍ਤਯ ਯੋਗ, ਨਾੜੀ ਸੋਧਨ ਪ੍ਰਾਣਾਯਾਮ, ਭ੍ਰਾਮਰੀ ਪ੍ਰਾਣਾਯਾਮ, ਉਜਯੀ ਪ੍ਰਾਣਾਯਾਮ, ਸਕੰਧ ਚਲਣ, ਪਦਚਲਣ, ਸਰਵਾਈਕਲ ਦਰਦ ਨਾਲ ਸਬੰਧਤ ਸੂਖਮ ਕਸਰਤ ਆਦਿ ਦਾ ਅਭਿਆਸ ਕਰਵਾਇਆ ਗਿਆ ਅਤੇ ਯੋਗ ਕਰ ਕੇ ਲੋਕਾਂ ਨੂੰ ਸਰੀਰਕ ਅਤੇ ਵਿਗਿਆਨਕ ਲਾਭਾਂ ਤੋਂ ਜਾਣੂ ਕਰਵਾਇਆ | ਇਸ ਮੌਕੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਸਵਾਮੀ ਵਿਗਿਆਨਾਨੰਦ ਜੀ ਨੇ ਕਿਹਾ ਕਿ ਵਧਦੇ ਸ਼ਹਿਰੀਕਰਨ, ਪ੍ਰਦੂਸ਼ਣ, ਅਨਿਯਮਿਤ ਖ਼ੁਰਾਕ ਅਤੇ ਉਦਯੋਗੀਕਰਨ ਕਾਰਨ ਰੁੱਖਾਂ ਦੀ ਕਟਾਈ ਨੇ ਕੁਦਰਤੀ ਅਸੰਤੁਲਨ ਦੀ ਸਥਿਤੀ ਪੈਦਾ ਕਰ ਦਿੱਤੀ ਹੈ ਜਦੋਂ ਕਿ ਪ੍ਰਦੂਸ਼ਿਤ ਹਵਾ ਵਿਚ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ ਹੈ | ਜਿਸ ਕਾਰਨ ਦਿਲ ਨਾਲ ਸਬੰਧਿਤ ਬਿਮਾਰੀਆਂ ਦੇ ਨਾਲ-ਨਾਲ ਸ਼ੂਗਰ, ਟੀ.ਬੀ, ਕੈਂਸਰ, ਡੇਂਗੂ, ਚਿਕਨਗੂੁਨੀਆ ਅਤੇ ਵੱਖ-ਵੱਖ ਵਾਇਰਲ ਬੁਖ਼ਾਰ ਵੱਧ ਰਹੇ ਹਨ | ਸਵਾਮੀ ਜੀ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਡਬਲਿਊ.ਐੱਚ.ਓ ਦੇ ਅਨੁਸਾਰ ਆਧੁਨਿਕ ਡਾਕਟਰੀ ਪ੍ਰਣਾਲੀ ਵਿਗਿਆਨ ਦੀ ਮਦਦ ਨਾਲ ਆਪਣੇ ਸਿਖਰ 'ਤੇ ਪਹੁੰਚ ਗਈ ਹੈ ਪਰ ਅਜੇ ਵੀ ਬਹੁਤ ਸਾਰੀਆਂ ਅਜਿਹੀਆਂ ਬਿਮਾਰੀਆਂ ਹਨ ਜਿਨ੍ਹਾਂ ਦਾ ਹੱਲ ਆਧੁਨਿਕ ਡਾਕਟਰੀ ਪ੍ਰਣਾਲੀ ਵਿਚ ਨਹੀਂ ਬਲਕਿ ਭਾਰਤੀ ਵੈਦਿਕ ਯੋਗ ਦਰਸ਼ਨ ਵਿਚ ਹੈ | ਦਰਅਸਲ ਯੋਗ ਦੀ ਸਹਾਇਤਾ ਲੈ ਕੇ ਜੀਵੇਮ ਸ਼ਾਰਦਾਹ ਸ਼ਤਮ ਦੀ ਧਾਰਨਾ ਅਨੁਸਾਰ ਜੇਕਰ ਕੋਈ ਵਿਅਕਤੀ ਚਾਹੇ ਤਾਂ ਉਹ 100 ਸਾਲ ਤੱਕ ਸਿਹਤਮੰਦ ਜੀਵਨ ਜੀਅ ਸਕਦਾ ਹੈ | ਇਸ ਮੌਕੇ ਜੋਨੀ ਆਵਲਾ, ਵਰੁਣ ਗਾਵੜੀ, ਕਪਿਲ ਕੰਧਾਰੀ, ਪ੍ਰੇਮ ਸਚਦੇਵਾ, ਮਦਨ ਮੋਹਨ, ਵਿਕਾਸ ਗਲਹੋਤਰਾ, ਰੋਬਿਨ ਜਸੂਜਾ, ਡਾ. ਅਜੀਤ ਰਾਜ, ਦੀਪਕ ਸ਼ਰਮਾ, ਜੈਸ ਰਾਜ, ਅਜਮੇਰ ਸੋਢੀ, ਬੱਬੂ ਕੰਧਾਰੀ ਆਦਿ ਹਾਜ਼ਰ ਸਨ |