ਫ਼ਿਰੋਜ਼ਪੁਰ, 20 ਜੂਨ (ਰਾਕੇਸ਼ ਚਾਵਲਾ)-ਕੈਂਟ ਪੁਲਿਸ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਥਾਣਾ ਕੈਂਟ ਦੇ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਨੇ ਦੌਰਾਨੇ ਗਸ਼ਤ ਸ਼ੱਕ ਦੀ ਬਿਨਾਅ 'ਤੇ ਇਕ ਵਿਅਕਤੀ ਨੂੰ ਕਾਬੂ ਕੀਤਾ ਅਤੇ ਤਲਾਸ਼ੀ ਲੈਣ 'ਤੇ ਸਾਢੇ 6 ਗ੍ਰਾਮ ਹੈਰੋਇਨ ਬਰਾਮਦ ਹੋਈ | ਕਾਬੂ ਕੀਤੇ ਵਿਅਕਤੀ ਦੀ ਪਛਾਣ ਬਾਬੂ ਪੁੱਤਰ ਇੰਦਰਜੀਤ ਵਾਸੀ ਮਕਾਨ ਨੰਬਰ 192 ਗਵਾਲ ਮੰਡੀ ਫ਼ਿਰੋਜ਼ਪੁਰ ਕੈਂਟ ਵਜੋਂ ਹੋਈ | ਪੁਲਿਸ ਨੇ ਐਨ.ਡੀ.ਪੀ.ਐੱਸ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਹੈ |