ਸੀ.ਐਮ. ਦੀ ਯੋਗਸ਼ਾਲਾ ਤਹਿਤ ਫ਼ਿਰੋਜ਼ਪੁਰ 'ਚ ਕੰਟੋਨਮੈਂਟ ਸਟੇਡੀਅਮ ਵਿਖੇ ਮਨਾਇਆ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ
ਅਜੀਤ ਡੈਸਕ
22-06-2025
ਇਕ ਧਰਤੀ ਲਈ ਯੋਗਾ, ਇਕ ਸਿਹਤ ਤਹਿਤ ਹੁਸੈਨੀਵਾਲਾ ਚੈੱਕ ਪੋਸਟ 'ਤੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ
ਫ਼ਿਰੋਜ਼ਪੁਰ, 21 ਜੂਨ (ਗੁਰਿੰਦਰ ਸਿੰਘ)-ਸੀਮਾ ਸੁਰੱਖਿਆ ਬਲ, ਸੈਕਟਰ ਹੈੱਡਕੁਆਟਰ ਫ਼ਿਰੋਜ਼ਪੁਰ ਨੇ ਆਪਣੀਆਂ ਅੰਡਰ-ਕਮਾਂਡ ਬਟਾਲੀਅਨਾਂ ਦੇ ਨਾਲ, ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ ਇਤਿਹਾਸਕ ਸੰਯੁਕਤ ਚੈੱਕ ਪੋਸਟ (ਜੇ.ਸੀ.ਪੀ) ਹੁਸੈਨੀਵਾਲਾ, ਸਟੇਸ਼ਨ ਹੈੱਡਕੁਆਟਰ ਅਤੇ ਹੋਰ ਚੈੱਕ ਪੋਸਟਾਂ 'ਤੇ ਇਕ ਧਰਤੀ ਲਈ ਯੋਗਾ, ਇਕ ਸਿਹਤ ਥੀਮ 'ਤੇ 11ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਬੜੇ ਉਤਸ਼ਾਹ ਅਤੇ ਏਕਤਾ ਦੀ ਭਾਵਨਾ ਨਾਲ ਮਨਾਇਆ | ਇਸ ਸਮਾਗਮ ਵਿਚ ਬੀ.ਐੱਸ.ਐੱਫ ਅਧਿਕਾਰੀਆਂ, ਅਧੀਨ ਅਧਿਕਾਰੀਆਂ, ਜਵਾਨਾਂ ਅਤੇ ਸਰਹੱਦੀ ਪਿੰਡਾਂ ਦੇ ਨੌਜਵਾਨਾਂ ਦੀ ਭਾਗੀਦਾਰੀ ਦੇਖਣ ਨੂੰ ਮਿਲੀ | ਭਾਗੀਦਾਰਾਂ ਨੇ ਸਰੀਰਕ ਤੰਦਰੁਸਤੀ, ਮਾਨਸਿਕ ਤੰਦਰੁਸਤੀ ਅਤੇ ਅਧਿਆਤਮਿਕ ਸਦਭਾਵਨਾ ਨੂੰ ਵਧਾਉਣ ਲਈ ਵੱਖ-ਵੱਖ ਆਸਣ, ਸਾਹ ਲੈਣ ਦੀਆਂ ਕਸਰਤਾਂ ਅਤੇ ਧਿਆਨ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ | ਬੀ.ਐੱਸ.ਐੱਫ ਦੇ ਬੁਲਾਰੇ ਨੇ ਦੱਸਿਆ ਕਿ ਸਥਾਨਕ ਨੌਜਵਾਨਾਂ ਨੂੰ ਸ਼ਾਮਲ ਕਰਨ ਦਾ ਉਦੇਸ਼ ਇਕ ਸਿਹਤਮੰਦ ਜੀਵਨ ਸ਼ੈਲੀ ਦੀ ਮਹੱਤਤਾ ਨੂੰ ਸਮਝਾਉਣਾ ਅਤੇ ਉਨਾਂ ਨੂੰ ਨਸ਼ਿਆਂ ਦੀ ਦੁਰਵਰਤੋਂ ਦੇ ਖ਼ਤਰੇ ਤੋਂ ਦੂਰ ਕਰਨਾ ਸੀ | ਬੀ.ਐੱਸ.ਐੱਫ਼ ਦੇ ਸੀਨੀਅਰ ਅਧਿਕਾਰੀਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਰੋਜ਼ਾਨਾ ਜੀਵਨ ਵਿਚ ਯੋਗ ਦੀ ਪਰਿਵਰਤਨਸ਼ੀਲ ਸ਼ਕਤੀ 'ਤੇ ਜ਼ੋਰ ਦਿੱਤਾ | ਉਨਾਂ ਕਿਹਾ ਕਿ ਪਰਿਵਾਰਾਂ ਅਤੇ ਸਥਾਨਕ ਨਾਗਰਿਕਾਂ ਦੀ ਉਤਸ਼ਾਹੀ ਸ਼ਮੂਲੀਅਤ ਨੇ ਇਸ ਸਮਾਗਮ ਨੂੰ ਭਾਈਚਾਰੇ ਦੀ ਇਕ ਮਜ਼ਬੂਤ ਭਾਵਨਾ ਨਾਲ ਭਰ ਦਿੱਤਾ, ਯੋਗ ਦੀ ਵਿਸ਼ਵ-ਵਿਆਪੀ ਅਪੀਲ ਅਤੇ ਸਮਾਜ ਦੇ ਸਾਰੇ ਵਰਗਾਂ ਵਿਚ ਏਕਤਾ, ਸਦਭਾਵਨਾ ਅਤੇ ਸਮੂਹਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਦੀ ਇਸਦੀ ਵਿਲੱਖਣ ਯੋਗਤਾ ਨੂੰ ਉਜਾਗਰ ਕੀਤਾ | ਇਹ ਜਸ਼ਨ ਸਿਰਫ਼ ਇਕ ਸਰੀਰਕ ਤੰਦਰੁਸਤੀ ਗਤੀਵਿਧੀ ਨਹੀਂ ਸੀ, ਸਗੋਂ ਫ਼ੌਜੀਆਂ ਅਤੇ ਉਨਾਂ ਦੇ ਪਰਿਵਾਰਾਂ ਵਿਚ ਇਕ ਸਿਹਤਮੰਦ ਅਤੇ ਅਨੁਸ਼ਾਸਿਤ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਬੀ.ਐੱਸ.ਐੱਫ ਦੀ ਵਚਨਬੱਧਤਾ ਦੀ ਪੁਸ਼ਟੀ ਵੀ ਸੀ | ਇਸਦਾ ਉਦੇਸ਼ ਤੰਦਰੁਸਤੀ ਅਤੇ ਸ਼ਾਂਤੀ ਦੇ ਸਰੋਤ ਵਜੋਂ ਭਾਰਤ ਦੀ ਪ੍ਰਾਚੀਨ ਪਰੰਪਰਾ ਯੋਗਾ ਦੇ ਵਿਸ਼ਵ-ਵਿਆਪੀ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ |
ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਸੁਮੀਤ ਮਲਹੋਤਰਾ ਦੀ ਅਗਵਾਈ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਫ਼ਿਰੋਜ਼ਪੁਰ , 21 ਜੂਨ (ਰਾਕੇਸ਼ ਚਾਵਲਾ)-ਕੌਮੀ ਲੀਗਲ ਸਰਵਿਸਿਜ਼ ਅਥਾਰਿਟੀ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਐੱਸ.ਏ.ਐੱਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਨਾ ਕਰਦੇ ਹੋਏ ਮਾਨਯੋਗ ਸੁਮੀਤ ਮਲਹੋਤਰਾ ਜ਼ਿਲਾ ਅਤੇ ਸੈਸ਼ਨ ਜੱਜ ਸਹਿਤ ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਦੀ ਰਹਿਨੁਮਾਈ ਹੇਠ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਵਲੋਂ ਜ਼ਿਲਾ ਯੂਨਾਨੀ ਅਤੇ ਆਯੁਰਵੇਦ ਵਿਭਾਗ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਜ਼ਿਲਾ ਕੋਰਟ ਕੰਪਲੈਕਸ ਫ਼ਿਰੋਜ਼ਪੁਰ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਜਿਸ ਵਿਚ ਸ੍ਰੀਮਤੀ ਲਖਵਿੰਦਰ ਕੌਰ ਦੁੱਗਲ ਮਾਨਯੋਗ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਅਤੇ ਸ੍ਰੀਮਤੀ ਨੇਹਾ ਗੋਇਲ ਮਾਨਯੋਗ ਸਿਵਲ ਜੱਜ (ਸੀਨੀਅਰ ਡਵੀਜ਼ਨ) ਫ਼ਿਰੋਜ਼ਪੁਰ ਵਲੋਂ ਭਾਗ ਲਿਆ ਗਿਆ | ਇਸ ਤੋਂ ਇਲਾਵਾ ਜੁਡੀਸ਼ੀਅਲ ਸਟਾਫ਼ , ਵਕੀਲਾਂ ਆਦਿ ਨੇ ਵੀ ਯੋਗ ਕੀਤਾ | ਸ੍ਰੀਮਤੀ ਪਿ੍ਅੰਕਾ ਯੋਗਾ ਟਰੇਨਰ ਸੀ.ਐੱਮ ਯੋਗਸ਼ਾਲਾ ਫ਼ਿਰੋਜ਼ਪੁਰ ਵਲੋਂ ਪ੍ਰੋਗਰਾਮ ਵਿਚ ਆਏ ਸਾਰੇ ਭਾਗੀਦਾਰਾਂ ਨੂੰ ਮਨੁੱਖੀ ਜੀਵਨ ਵਿਚ ਯੋਗਾ ਕਰਨ ਦੇ ਮਹੱਤਵ ਬਾਰੇ ਦੱਸਿਆ ਗਿਆ ਅਤੇ ਉਨਾਂ ਨੂੰ ਯੋਗਾ ਵੀ ਕਰਵਾਇਆ ਗਿਆ | ਉਕਤ ਮੌਕੇ ਤੇ ਸੁਖਪ੍ਰੀਤ, ਉਪਵੈਦ ਆਯੁਰਵੈਦ ਵਿਭਾਗ ਫ਼ਿਰੋਜ਼ਪੁਰ ਵੀ ਮੌਜੂਦ ਸਨ | ਇਸ ਤੋ ਇਲਾਵਾ, ਉਪਮੰਡਲ ਜ਼ੀਰਾ ਅਤੇ ਗੁਰੂਹਰਸਹਾਏ ਦੇ ਕੋਰਟ ਕੰਪਲੈਕਸ ਵਿਚ ਵੀ ਯੋਗ ਦਿਵਸ ਮਨਾਇਆ ਗਿਆ |
ਗੋਲਡਨ ਐਰੋ ਡਵੀਜ਼ਨ ਨੇ ਫ਼ਿਰੋਜ਼ਪੁਰ ਅਤੇ ਸਰਹੱਦੀ ਖੇਤਰਾਂ 'ਚ ਹਫ਼ਤਾ ਭਰ ਯੋਗ ਦਿਵਸ ਸਮਾਰੋਹਾਂ ਦੀ ਕੀਤੀ ਮੇਜ਼ਬਾਨੀ
ਫ਼ਿਰੋਜ਼ਪੁਰ, 21 ਜੂਨ (ਗੁਰਿੰਦਰ ਸਿੰਘ)-ਭਾਰਤੀ ਫੌਜ ਦੇ ਗੋਲਡਨ ਐਰੋ ਡਵੀਜ਼ਨ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿਚ ਫ਼ਿਰੋਜ਼ਪੁਰ ਤੇ ਸਰਹੱਦੀ ਖੇਤਰਾਂ 'ਚ ਹਫ਼ਤਾ ਭਰ ਪ੍ਰੋਗਰਾਮਾਂ ਦੀ ਲੜੀ ਚਲਾਈ | ਇਹਨਾਂ ਪਹਿਲਕਦਮੀਆਂ ਦਾ ਉਦੇਸ਼ ਫ਼ਿਰੋਜ਼ਪੁਰ ਅਤੇ ਪੰਜਾਬ ਦੇ ਮਹੱਤਵਪੂਰਨ ਸਰਹੱਦੀ ਖੇਤਰਾਂ ਵਿਚ ਸਿਹਤ, ਤੰਦਰੁਸਤੀ ਅਤੇ ਭਾਈਚਾਰਕ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ, ਜਿਸ ਵਿਚ ਖੇਮ ਕਰਨ, ਹੁਸੈਨੀਵਾਲਾ ਵਰਗੇ ਪਿੰਡ ਅਤੇ ਫ਼ਿਰੋਜ਼ਪੁਰ ਕਿਲਾ ਵਰਗੇ ਇਤਿਹਾਸਕ ਸਥਾਨ ਸ਼ਾਮਲ ਹਨ | ਇਸ ਦੌਰਾਨ ਧੌਲਾਧਰ ਰੇਂਜਾਂ ਵਿਚ ਗੋਲਡਨ ਐਰੋ ਪਰਬਤਾਰੋਹੀਆਂ ਦੁਆਰਾ ਵੀ ਯੋਗ ਗਤੀਵਿਧੀਆਂ ਕੀਤੀਆਂ ਗਈਆਂ | ਇਹਨਾਂ ਪ੍ਰੋਗਰਾਮਾਂ ਨੇ ਗੋਲਡਨ ਐਰੋ ਡਵੀਜ਼ਨ ਦੀ ਆਪਣੇ ਕਰਮਚਾਰੀਆਂ ਅਤੇ ਸਥਾਨਕ ਆਬਾਦੀ ਦੋਵਾਂ ਦੇ ਸੰਪੂਰਨ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕੀਤਾ | ਹਫ਼ਤੇ ਦੌਰਾਨ, ਵੱਖ-ਵੱਖ ਯੋਗਾ ਸੈਸ਼ਨ, ਵਰਕਸ਼ਾਪਾਂ ਅਤੇ ਪ੍ਰਦਰਸ਼ਨ ਕੀਤੇ ਗਏ, ਜੋ ਸਾਰੇ ਉਮਰ ਸਮੂਹਾਂ ਅਤੇ ਅਨੁਭਵ ਦੇ ਪੱਧਰਾਂ ਨੂੰ ਪੂਰਾ ਕਰਦੇ ਹਨ | ਹਫ਼ਤੇ ਭਰ ਚੱਲਣ ਵਾਲੇ ਜਸ਼ਨਾਂ ਦੀਆਂ ਵਿਚ ਭਾਈਚਾਰਕ ਯੋਗਾ ਸੈਸ਼ਨ, ਇਤਿਹਾਸਕ ਸਥਾਨਾਂ 'ਤੇ ਵਿਸ਼ੇਸ਼ ਸੈਸ਼ਨ, ਰੁਝੇਵੇਂ ਵਾਲੀਆਂ ਵਰਕਸ਼ਾਪਾਂ, ਯੋਗਾ ਦੇ ਲਾਭਾਂ ਅਤੇ ਸਿਹਤਮੰਦ ਜੀਵਨ ਬਾਰੇ ਜਾਗਰੂਕਤਾ ਮੁਹਿੰਮਾਂ ਸ਼ਾਮਲ ਸਨ |
ਮੱਖੂ ਵਿਖੇ ਵੱਡੀ ਗਿਣਤੀ 'ਚ ਲੋਕਾਂ ਨੇ ਉਤਸ਼ਾਹ ਨਾਲ ਮਨਾਇਆ ਯੋਗਾ ਦਿਵਸ
ਮੱਖੂ, 21 ਜੂਨ (ਵਰਿੰਦਰ ਮਨਚੰਦਾ)- ਅੰਤਰਰਾਸ਼ਟਰੀ ਯੋਗ ਦਿਵਸ ਹਰ ਸਾਲ 21 ਜੂਨ ਨੂੰ ਇਕ ਸਿਹਤਮੰਦ ਸਰੀਰ ਅਤੇ ਮਨ ਲਈ ਯੋਗਾ ਅਭਿਆਸ ਦੇ ਲਾਭਾਂ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ | ਇਸੇ ਲੜੀ ਤਹਿਤ ਲਗਾਤਾਰ 11ਵੀਂ ਵਾਰ ਵਿਸ਼ਾ 'ਇੱਕ ਧਰਤੀ, ਇਕ ਸਿਹਤ' ਤਹਿਤ ਮੱਖੂ ਵਿਖੇ ਨਗਰ ਕੌਂਸਲ ਦੇ ਪਾਰਕ 'ਚ ਯੋਗਾ ਦਿਵਸ ਮਨਾਇਆ ਗਿਆ |
ਇਸ ਮੌਕੇ ਵੱਡੀ ਗਿਣਤੀ 'ਚ ਸ਼ਹਿਰ ਵਾਸੀਆਂ ਨੇ ਇਸ ਯੋਗਾ 'ਚ ਉਤਸ਼ਾਹ ਨਾਲ ਭਾਗ ਲਿਆ | ਸੰਯੁਕਤ ਰਾਸ਼ਟਰ ਨੇ 2014 ਵਿਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਵਜੋਂ ਘੋਸ਼ਿਤ ਕੀਤਾ ਹੈ | ਇਸ ਮੌਕੇ ਇਕਬਾਲ ਸਿੰਘ ਸੋਨੂੰ, ਗਨੇਸ਼ ਕੁਮਾਰ, ਸ਼ੁਭਵਮ ਕੁਮਾਰ, ਜਗਦੀਸ਼ ਬੁੱਲਾ, ਸੱਤਪਾਲ ਦੂਆ, ਰਾਜੀਵ ਕਪੂਰ, ਹਰਦਵਿੰਦਰ ਸਿੰਘ, ਵਿਜੇ ਕਟਾਰੀਆ, ਮੁਕੇਸ਼ ਚੋਪੜਾ, ਲੋਕੇਸ਼ ਗਰੋਵਰ ਲੱਕੀ, ਰਵੀ ਗਰੋਵਰ, ਮੋਨਿਕਾ ਕਾਲੜਾ, ਇੰਦੂ ਬਾਲਾ, ਨੀਰੂ ਬਾਲਾ, ਰੀਤਿਕਾ ਗਰੋਵਰ ਆਦਿ ਨੇ ਯੋਗਾ ਅਭਿਆਸ ਕਰਦਿਆਂ ਕਿਹਾ ਕਿ ਯੋਗ ਸਿਰਫ਼ ਇਕ ਕਸਰਤ ਨਹੀਂ ਹੈ, ਸਗੋਂ ਜੀਵਨ ਦਾ ਇਕ ਤਰੀਕਾ ਹੈ | ਇਹ ਸਰੀਰ ਅਤੇ ਮਨ ਦੋਵਾਂ ਨੂੰ ਸਿਹਤਮੰਦ ਰੱਖਦਾ ਹੈ | ਯੋਗ ਸਾਨੂੰ ਸਵੈ-ਨਿਯੰਤਰਣ, ਅਨੁਸ਼ਾਸਨ ਅਤੇ ਸਕਾਰਾਤਮਕਤਾ ਸਿਖਾਉਂਦਾ ਹੈ | ਹਰ ਨਾਗਰਿਕ ਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ | ਯੋਗਾ ਤੁਹਾਡੇ ਜੀਵਨ ਅਤੇ ਤੁਹਾਡੇ ਆਲੇ ਦੁਆਲੇ ਦੀ ਦੁਨੀਆ ਨੂੰ ਬਦਲ ਸਕਦਾ ਹੈ |
ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਫ਼ਿਰੋਜ਼ਪੁਰ ਵਿਚ ਯੋਗ ਦਿਵਸ ਮਨਾਇਆ ਗਿਆ
ਫ਼ਿਰੋਜ਼ਪੁਰ, 21 ਜੂਨ (ਅਜੀਤ ਬਿਊਰੋ)-ਜ਼ਿਲਾ ਸਿੱਖਿਆ ਅਤੇ ਸਿਖਲਾਈ ਸੰਸਥਾ ਫ਼ਿਰੋਜਪੁਰ ਵਿਖੇ ਮਿਤੀ 21 ਜੂਨ ਨੂੰ ਪਿ੍ੰਸੀਪਲ ਸ਼੍ਰੀਮਤੀ ਸੀਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਯੋਗ ਦਿਵਸ ਮਨਾਇਆ ਗਿਆ | ਇਸ ਵਿਚ ਡੀ.ਐਲ.ਐਡ ਦੇ ਸਿੱਖਿਆਰਥੀਆਂ ਅਤੇ ਡਾਈਟ ਸਟਾਫ਼ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਸ਼੍ਰੀਮਤੀ ਆਰਤੀ ਸਚਦੇਵਾ ਲੈਕਚਆਰ ਕੈਮਿਸਟਰੀ ਦੀ ਅਗਵਾਈ ਹੇਠ ਸਿੱਖਿਆਰਥੀਆਂ ਨੇ ਅਲੱਗ-ਅਲੱਗ ਗਤੀਵਿਧੀਆਂ ਜਿਵੇਂ ਕਿ ਭਾਸ਼ਣ, ਗੀਤ, ਪੋਸਟਰ ਮੇਕਿੰਗ ਅਤੇ ਰੰਗੋਲੀ ਆਦਿ ਗਤੀਵਿਧੀਆਂ ਵਿਚ ਹਿੱਸਾ ਲਿਆ | ਸ਼੍ਰੀਮਤੀ ਸੁਮਨ ਕੁਮਾਰੀ ਸੀਨੀਅਰ ਅਸਿਸਟੈਂਟ ਨੇ ਸਭ ਨੂੰ ਸਰੀਰ ਅਤੇ ਦਿਮਾਗ਼ ਦੀ ਤੰਦਰੁਸਤੀ ਲਈ ਜ਼ਰੂਰੀ ਯੋਗ ਆਸਣ ਕਰਵਾਏ | ਇਹ ਦਿਵਸ ਹਰ ਸਾਲ 21 ਜੂਨ ਨੂੰ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਸਿਹਤ ਪ੍ਰਤੀ ਜਾਗਰੂਕ ਕੀਤਾ ਜਾ ਸਕੇ | ਇਸ ਮੌਕੇ 'ਤੇ ਸਾਰਾ ਡਾਈਟ ਸਟਾਫ਼ ਸਰਵ ਸ਼ਕਤੀਮਾਨ ਸਿੰਘ, ਗਗਨਦੀਪ ਗੱਖੜ, ਗੌਰਵ ਮੁਜਾਲ, ਆਕਾਸ਼ਵੀਰ, ਡਾ. ਹਰਿੰਦਰ ਸਿੰਘ, ਪਰਮਜੀਤ ਕੌਰ, ਕਮਲ ਸ਼ਰਮਾ, ਡਾ. ਅਮਰਜੋਤੀ ਮਾਂਗਟ, ਰਾਜੀਵ ਜਿੰਦਲ ਅਤੇ ਗੌਰਵ ਤਿੱਖਾ ਆਦਿ ਸਟਾਫ਼ ਮੈਂਬਰ ਵੀ ਸ਼ਾਮਿਲ ਸਨ | ਪ੍ਰੋਗਰਾਮ ਦੇ ਅੰਤ ਵਿਚ ਸਿੱਖਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ |
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹਨਗੜਵਿਖੇ ਯੋਗ ਦਿਵਸ ਮਨਾਇਆ
ਗੁਰੂਹਰਸਹਾਏ, 21 ਜੂਨ (ਹਰਚਰਨ ਸਿੰਘ ਸੰਧੂ)-ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹਨਗੜਵਿਖੇ ਯੋਗ ਦਿਵਸ ਮਨਾਇਆ ਗਿਆ | ਸਕੂਲ ਵਿਚ ਹਾਜ਼ਰ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਯੋਗ ਆਸਣ ਕੀਤੇ ਗਏ | ਸਕੂਲ ਦੇ ਡੀ.ਪੀ.ਈ. ਮੈਡਮ ਰੇਖਾ ਰਾਣੀ ਨੇ ਵਿਦਿਆਰਥੀਆਂ ਨੂੰ ਯੋਗ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਦੇ ਲਾਭਾਂ ਬਾਰੇ ਜਾਣੂ ਕਰਵਾਇਆ | ਵਿਦਿਆਰਥੀਆਂ ਨੇ ਇਸ ਵਿਚ ਖ਼ੂਬ ਦਿਲਚਸਪੀ ਦਿਖਾਈ ਅਤੇ ਸਰੀਰਕ ਤੰਦਰੁਸਤੀ ਲਈ ਯੋਗ ਕਰਦੇ ਰਹਿਣ ਦਾ ਪ੍ਰਣ ਲਿਆ | ਸਕੂਲ ਮੁਖੀ ਜਨਕ ਰਾਜ ਨੇ ਵੀ ਵਿਦਿਆਰਥੀਆਂ ਨੂੰ ਯੋਗ ਪ੍ਰਤੀ ਉਤਸ਼ਾਹਿਤ ਕੀਤਾ | ਇਸ ਮੌਕੇ ਅਧਿਆਪਕ ਪ੍ਰਵੀਨ ਕੁਮਾਰ, ਅਸ਼ੋਕ ਕੁਮਾਰ ਸਿੰਘ, ਹੀਰਾ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ |
ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਕਰਵਾਏ ਵੱਖ-ਵੱਖ ਯੋਗ ਆਸਣ
ਮੁੱਦਕੀ, 21 ਜੂਨ (ਭਾਰਤ ਭੂਸ਼ਨ ਅਗਰਵਾਲ)-ਕਸਬਾ ਮੁੱਦਕੀ ਵਿਖੇ ਨਗਰ ਪੰਚਾਇਤ ਦੇ ਪਾਰਕ 'ਚ ਸਥਾਨਕ ਵਾਸੀਆਂ ਵਲੋਂ ਯੋਗਾ ਕਰਕੇ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਟਰੇਨਰਾਂ ਵਲੋਂ ਵੱਖ-ਵੱਖ ਯੋਗ ਆਸਣ ਕਰਵਾਏ ਗਏ | ਇਸ ਦੌਰਾਨ ਟਰੇਨਰਾਂ ਨੇ ਕਿਹਾ ਕਿ ਯੋਗ ਰਾਹੀਂ ਧਿਆਨ ਕਰਨ ਨਾਲ ਨਾ ਸਿਰਫ਼ ਆਪਣੀਆਂ ਬਿਮਾਰੀਆਂ ਨੂੰ ਕਾਬੂ ਕੀਤਾ ਜਾ ਸਕਦਾ ਹੈ, ਬਲਕਿ ਭਵਿੱਖ ਵਿਚ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ | ਯੋਗ ਰਾਹੀਂ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਅਤੇ ਸਿਹਤਮੰਦ ਰੱਖ ਸਕਦੇ ਹਾਂ | ਉਨਾਂ ਕਿਹਾ ਕਿ ਇਸ ਵਾਰ ਭਾਰਤ ਸਰਕਾਰ ਵਲੋਂ ਦਿੱਤਾ ਗਿਆ ਅੰਤਰਰਾਸ਼ਟਰੀ ਯੋਗ ਦਿਵਸ ਦਾ ਥੀਮ 'ਵਨ ਨੇਸ਼ਨ, ਵਨ ਅਰੀ, ਵਨ ਯੋਗ, ਵਨ ਹੈਲਥ' ਹੈ | ਉਨਾਂ ਕਿਹਾ ਕਿ ਸਿਹਤਮੰਦ ਪਰਿਵਾਰ, ਨਰੋਏ ਸਮਾਜ, ਸਿਹਤਮੰਦ ਦੇਸ਼ ਤੇ ਸਿਹਤਮੰਦ ਸੰਸਾਰ ਦੀ ਉਸਾਰੀ ਲਈ ਯੋਗਾ ਨੂੰ ਜੀਵਨ ਦਾ ਆਧਾਰ ਬਣਾਓ, ਕਿਉਂਕਿ ਇਹ ਤਨ, ਮਨ ਤੇ ਆਤਮਾ ਨੂੰ ਜੋੜਨ ਦਾ ਤਰੀਕਾ ਹੈ | ਇਸ ਮੌਕੇ ਵੱਡੀ ਗਿਣਤੀ 'ਚ ਲੋਕਾਂ ਨੇ ਭਾਗ ਲੈ ਕੇ ਯੋਗ ਆਸਣ ਕੀਤੇ |
ਸਰਵਹਿੱਤਕਾਰੀ ਵਿੱਦਿਆ ਮੰਦਿਰ ਜ਼ੀਰਾ ਵਿਖੇ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਇਆ
ਜ਼ੀਰਾ, 21 ਜੂਨ (ਰਜਨੀਸ਼ ਕਥੂਰੀਆ)-ਸਵਾਮੀ ਸਵਤੇ ਪ੍ਰਕਾਸ਼ ਸਰਵਹਿੱਤਕਾਰੀ ਵਿੱਦਿਆ ਮੰਦਰ ਜ਼ੀਰਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਯੋਗ ਦਿਵਸ ਦੇ ਚੱਲਦਿਆਂ ਸਕੂਲ ਦੇ ਪ੍ਰਧਾਨ ਸੁਖਦੇਵ ਵਿੱਜ (ਬਿੱਟੂ ਵਿੱਜ), ਪ੍ਰਬੰਧਕ ਜਨਕ ਰਾਜ ਗੌਤਮ, ਲੁਧਿਆਣਾ ਵਿਭਾਗ ਦੇ ਸੈਕਟਰੀ ਸੱਤਪਾਲ ਨਰੂਲਾ, ਸਰਪ੍ਰਸਤ ਸੁਭਾਸ਼ ਗੁਪਤਾ, ਮੈਂਬਰ ਨਰਿੰਦਰ ਸਿੰਘ, ਮੈਂਬਰ ਕੇ. ਕੇ ਗੁਪਤਾ, ਤਰਸੇਮ ਲਾਲ, ਰਮੇਸ਼ ਕੁਮਾਰ, ਮਹਿੰਦਰ ਪਾਲ , ਪਿ੍ੰਸੀਪਲ ਗੁਰਬਰਿੰਦਰ ਸਿੰਘ, ਪਿ੍ੰਸੀਪਲ ਪ੍ਰਵੀਨ ਬਾਲਾ, ਯੋਗ ਮਾਹਿਰ ਸਤਨਾਮ ਸਿੰਘ, ਯੋਗ ਮਾਹਿਰ ਗੁਰਦੀਪ ਸਿੰਘ (ਰਿਟਾਇਰਡ ਕਾਨੂੰਗੋ) ਟੀਮ ਦੇ ਮੈਂਬਰ ਬਾਜ ਸਿੰਘ, ਰਾਜ ਕੁਮਾਰ ਅਤੇ ਸਮੂਹ ਸਟਾਫ ਤੋਂ ਇਲਾਵਾ ਸ਼ਹਿਰ ਦੇ ਕਾਫੀ ਗਿਣਤੀ ਵਿਚ ਲੋਕਾਂ ਨੇ ਹਿੱਸਾ ਲਿਆ | ਇਸ ਮੌਕੇ ਯੋਗ ਮਾਹਿਰ ਟੀਮ ਵਲੋਂ ਹਾਜ਼ਰ ਲੋਕਾਂ ਨੂੰ ਯੋਗ ਕਿਰਿਆਵਾਂ ਦਾ ਅਭਿਆਸ ਕਰਵਾਇਆ ਗਿਆ | ਇਸ ਮੌਕੇ 'ਤੇ ਯੋਗ ਮਾਹਿਰ ਸਤਨਾਮ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਯੋਗ 'ਚ ਵੱਡੇ ਪੱਧਰ 'ਤੇ ਵਿਅਕਤੀ, ਸਮਾਜ ਦੇਸ਼ ਅਤੇ ਵਿਸ਼ਵ ਨੂੰ ਇਕਜੁੱਟ ਕਰਨ ਦੀ ਤਾਕਤ ਹੈ | ਉਨਾਂ ਕਿਹਾ ਕਿ ਯੋਗ ਨੇ ਦੁਨੀਆ ਨੂੰ ਰੋਗ ਤੋਂ ਨਿਰੋਗ ਦਾ ਰਸਤਾ ਦਿਖਾਇਆ ਹੈ ਅਤੇ ਦੁਨੀਆ ਭਰ 'ਚ ਲੋਕਾਂ ਦੇ ਜੀਵਨ ਨੂੰ ਖ਼ੁਸ਼ਹਾਲ ਬਣਾ ਰਿਹਾ ਹੈ | ਇਸ ਮੌਕੇ 'ਤੇ ਸਤਨਾਮ ਸਿੰਘ ਦੀ ਟੀਮ ਨੂੰ ਪਿ੍ੰਸੀਪਲ ਗੁਰਬਰਿੰਦਰ ਸਿੰਘ ਵਲੋਂ ਸਨਮਾਨਿਤ ਵੀ ਕੀਤਾ ਗਿਆ |
ਜੀਵਨ ਮੱਲ ਸਕੂਲ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਜ਼ੀਰਾ, 21 ਜੂਨ (ਰਜਨੀਸ਼ ਕਥੂਰੀਆ)-ਜੀਵਨ ਮੱਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫ਼ਿਰੋਜ਼ਪੁਰ ਰੋਡ ਜ਼ੀਰਾ ਵਿਖੇ ਪਤੰਜਲੀ ਯੋਗ ਸਮਿਤੀ ਜ਼ੀਰਾ ਦੇ ਪ੍ਰਧਾਨ ਕਾਨੂੰਗੋ ਗੁਰਦੀਪ ਸਿੰਘ ਦੀ ਅਗਵਾਈ ਵਿਚ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਭਾਰਤ ਵਿਕਾਸ ਪ੍ਰੀਸ਼ਦ ਬਰਾਂਚ ਜ਼ੀਰਾ ਦੇ ਪ੍ਰਧਾਨ ਸੁਖਦੇਵ ਬਿੱਟੂ ਵਿੱਜ, ਸਟੇਟ ਕੋਆਰਡੀਨੇਟਰ ਸਤਿੰਦਰ ਸਚਦੇਵਾ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਸ਼ਹਿਰ ਵਾਸੀਆਂ ਅਤੇ ਵੱਡੀ ਗਿਣਤੀ ਵਿਚ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਆਪਣੀ ਹਾਜ਼ਰੀ ਲਗਵਾਈ | ਇਸ ਤੋਂ ਇਲਾਵਾ ਸਤਿੰਦਰ ਸਿੰਘ ਤਹਿਸੀਲਦਾਰ ਜ਼ੀਰਾ ਵੀ ਇਸ ਮੌਕੇ 'ਤੇ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ 'ਤੇ ਯੋਗ ਗੁਰੂ ਗੁਰਦੀਪ ਸਿੰਘ ਅਤੇ ਸੁਰਿੰਦਰ ਕਪੂਰ ਨੇ ਕੈਂਪ ਵਿਚ ਪਹੁੰਚੇ ਲੋਕਾਂ ਨੂੰ ਵੱਖ-ਵੱਖ ਤਰਾਂ ਦੀਆਂ ਯੋਗ ਕਿਰਿਆਵਾਂ ਕਰਵਾਈਆਂ ਅਤੇ ਦੱਸਿਆ ਕਿ ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਵਿਚ ਦਿਮਾਗ਼ੀ ਤਣਾਓ ਅਤੇ ਵੱਖ-ਵੱਖ ਸਰੀਰਕ ਬਿਮਾਰੀਆਂ ਤੋਂ ਬਚਣ ਲਈ ਸਾਨੂੰ 24 ਘੰਟਿਆਂ ਵਿਚੋਂ ਸਵੇਰ ਸਮੇਂ ਆਪਣੀ ਸਿਹਤ ਦੇ ਲਈ ਇਕ ਘੰਟਾ ਕੱਢ ਕੇ ਯੋਗ ਜ਼ਰੂਰ ਕਰਨਾ ਚਾਹੀਦਾ ਹੈ | ਉਨਾਂ ਕਿਹਾ ਕਿ ਸਵੇਰ ਵੇਲੇ ਮੌਸਮ ਵੀ ਸ਼ਾਂਤ ਹੁੰਦਾ ਹੈ ਅਤੇ ਵਾਤਾਵਰਨ ਵਿਚ ਭਰਪੂਰ ਮਾਤਰਾ ਵਿਚ ਆਕਸੀਜਨ ਹੁੰਦੀ ਹੈ ਅਤੇ ਜੇਕਰ ਅਸੀਂ ਇਸ ਸਮੇਂ ਯੋਗ ਕਰਦੇ ਹਾਂ ਤਾਂ ਸਾਰਾ ਦਿਨ ਮਨ ਖ਼ੁਸ਼ ਅਤੇ ਸਰੀਰ ਊਰਜਾ ਨਾਲ ਭਰਿਆ ਰਹਿੰਦਾ ਹੈ | ਉਨਾਂ ਦੱਸਿਆ ਕਿ ਸਾਡੇ ਰਿਸ਼ੀਆਂ ਮੁਨੀਆਂ ਵਲੋਂ ਯੋਗ ਕਿਰਿਆਵਾਂ ਦੇ ਦਿਖਾਏ ਰਸਤੇ 'ਤੇ ਚੱਲ ਕੇ ਅਸੀਂ ਨਿਰੋਗ ਅਤੇ ਲੰਮੀ ਉਮਰ ਜੀਵਨ ਜਿਉਂ ਸਕਦੇ ਹਾਂ | ਇਸ ਮੌਕੇ 'ਤੇ ਚੰਦ ਸਿੰਘ ਗਿੱਲ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਫ਼ਿਰੋਜ਼ਪੁਰ ਅਤੇ ਤਹਿਸੀਲਦਾਰ ਜ਼ੀਰਾ ਸਤਿੰਦਰ ਸਿੰਘ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਪਤੰਜਲੀ ਯੋਗ ਸਮਿਤੀ ਜ਼ੀਰਾ ਵਲੋਂ ਸਿਰੋਪੇ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ | ਇਸ ਦੌਰਾਨ ਸੁਖਦੇਵ ਬਿੱਟੂ ਵਿੱਜ ਨੇ ਕਿਹਾ ਕਿ ਸਾਨੂੰ ਨਿਰੋਗ ਰਹਿਣ ਲਈ ਯੋਗ ਕਿਰਿਆਵਾਂ ਸਿੱਖ ਕੇ ਇਸ ਨੂੰ ਆਪਣੇ ਜੀਵਨ ਦਾ ਇਕ ਹਿੱਸਾ ਬਣਾਉਣਾ ਚਾਹੀਦਾ ਹੈ ਤਾਂ ਜੋ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਡਾਕਟਰੀ ਇਲਾਜ ਤੋਂ ਬਚਿਆ ਜਾ ਸਕੇ | ਇਸ ਮੌਕੇ 'ਤੇ ਭਾਰਤ ਵਿਕਾਸ ਪ੍ਰੀਸ਼ਦ ਬਰਾਂਚ ਜ਼ੀਰਾ ਦੇ ਪ੍ਰਧਾਨ ਸੁਖਦੇਵ ਬਿੱਟੂ ਵਿੱਜ, ਸਟੇਟ ਕੋਆਰਡੀਨੇਟਰ ਸਤਿੰਦਰ ਸਚਦੇਵਾ, ਚਰਨਜੀਤ ਸਿੰਘ ਸਿੱਕੀ ਪ੍ਰਧਾਨ ਅਰੋੜ ਵੰਸ਼ ਮਹਾਂ ਸਭਾ, ਅਮਨਦੀਪ ਛਾਬੜਾ, ਡਾ. ਪ੍ਰਦੀਪ ਵਰਮਾ, ਭੂਸ਼ਨ ਜੁਨੇਜਾ, ਹਰਜੀਤ ਸਿੰਘ ਸੰਧੂ ਇੰਚਾਰਜ ਸੀ.ਆਈ.ਡੀ., ਰਜਿੰਦਰ ਵਿਜ, ਜੌਂਟੀ ਵਿਜ, ਐਡਵੋਕੇਟ ਵਿਜੇ ਬਾਂਸਲ, ਚਰਨਪ੍ਰੀਤ ਸਿੰਘ ਸੋਨੂੰ, ਮਹਿੰਦਰਪਾਲ ਚੇਅਰਮੈਨ, ਗੁਰਪਾਲ ਜੀਰਵੀ, ਵਿਜੇ ਮੌਂਗਾ, ਗੁਰਤੇਜ ਸਿੰਘ ਸੇਵਾਮੁਕਤ ਤਹਿਸੀਲਦਾਰ, ਜਰਨੈਲ ਸਿੰਘ ਅਮਰੀਕ ਸਿੰਘ ਅਹੂਜਾ, ਸੁਰਿੰਦਰ ਸ਼ਰਮਾ, ਸੋਹਣ ਸਿੰਘ ਗੁਲਾਟੀ, ਜਸਵੰਤ ਸਿੰਘ ਨਾਮਦੇਵ, ਤਜਿੰਦਰ ਸਿੰਘ, ਮਲੂਕ ਸਿੰਘ ਅਤੇ ਡਾਕਟਰ ਰਣਜੀਤ ਸਿੰਘ ਆਦਿ ਹਾਜ਼ਰ ਸਨ | ਇਸ ਕੈਂਪ ਨੂੰ ਨੇਪਰੇ ਚਾੜਨ ਲਈ ਤਰਸੇਮ ਜੁਨੇਜਾ ਅਤੇ ਭੂਸ਼ਨ ਜਨੇਜਾ ਨੇ ਅਹਿਮ ਯੋਗਦਾਨ ਦਿੱਤਾ |
ਵਿਸ਼ਵ ਯੋਗਾ ਦਿਵਸ ਮੌਕੇ ਰੇਲਵੇ ਆਫ਼ੀਸਰਜ਼ ਕਲੱਬ ਫ਼ਿਰੋਜ਼ਪੁਰ ਵਿਖੇ ਵਿਸ਼ੇਸ਼ ਯੋਗ ਕੈਂਪ ਲਗਾਇਆ
ਫ਼ਿਰੋਜ਼ਪੁਰ, 21 ਜੂਨ (ਕੁਲਬੀਰ ਸਿੰਘ ਸੋਢੀ)-11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸਵੇਰੇ ਰੇਲਵੇ ਆਫ਼ੀਸਰਜ਼ ਕਲੱਬ ਫ਼ਿਰੋਜ਼ਪੁਰ ਵਿਖੇ ਇਕ ਵਿਸ਼ੇਸ਼ ਯੋਗ ਕੈਂਪ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਫ਼ਿਰੋਜ਼ਪੁਰ ਡਿਵੀਜ਼ਨ ਦੇ ਵਧੀਕ ਡਵੀਜ਼ਨਲ ਰੇਲਵੇ ਮੈਨੇਜਰ ਰਾਜਿੰਦਰ ਕੁਮਾਰ ਕਾਲੜਾ ਸਮੇਤ ਲਗਭਗ 155 ਰੇਲਵੇ ਅਧਿਕਾਰੀਆਂ, ਕਰਮਚਾਰੀਆਂ ਅਤੇ ਉਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਹਿੱਸਾ ਲਿਆ | ਕੈਂਪ ਵਿਚ ਪਤੰਜਲੀ ਯੋਗ ਪੀਠ (ਹਰਿਦੁਆਰ), ਭਾਰਤ ਸਵਾਭਿਮਾਨ ਟਰੱਸਟ ਅਤੇ ਜੀਵਨ ਕਲਾ ਯੋਗ ਸਮਿਤੀ, ਫ਼ਿਰੋਜ਼ਪੁਰ ਦੇ ਤਜਰਬੇਕਾਰ ਯੋਗ ਮਾਹਿਰ ਡਾ. ਗੁਰਨਾਮ ਸਿੰਘ, ਕੁਲਜੀਤ ਸਿੰਘ, ਮਨੋਜ ਆਰੀਆ ਅਤੇ ਹੋਰ ਮਾਹਿਰਾਂ ਦੀ ਅਗਵਾਈ ਹੇਠ ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਦੁਆਰਾ ਜਾਰੀ ਸਾਂਝੇ ਯੋਗ ਪੋ੍ਰਟੋਕਾਲ ਅਨੁਸਾਰ, ਪ੍ਰਾਣਾਯਾਮ ਅਤੇ ਯੋਗ ਆਸਣਾਂ ਰਾਹੀਂ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਗਈ | ਇਹ ਵਿਸ਼ੇਸ਼ ਯੋਗਾ ਕੈਂਪ ਰਾਸ਼ਟਰੀ ਗੀਤ ਨਾਲ ਸਮਾਪਤ ਹੋਇਆ | ਮਿਲੀ ਜਾਣਕਾਰੀ ਅਨੁਸਾਰ ਰੇਲਵੇ ਯਾਤਰੀਆਂ ਦੀ ਜਾਗਰੂਕਤਾ ਲਈ ਡਿਵੀਜ਼ਨ ਦੇ ਸਾਰੇ ਦਫ਼ਤਰਾਂ ਅਤੇ ਰੇਲਵੇ ਸਟੇਸ਼ਨਾਂ 'ਤੇ ਵੀ ਯੋਗ ਦਿਵਸ ਵੱਡੇ ਪੱਧਰ 'ਤੇ ਮਨਾਇਆ ਗਿਆ ਅਤੇ ਲੋਕਾਂ ਵਿਚ ਯੋਗ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵੰਦੇ ਭਾਰਤ ਐਕਸਪੈੱ੍ਰਸ 22488 (ਅੰਮਿ੍ਤਸਰ-ਦਿੱਲੀ) ਅਤੇ ਹੋਰ ਰੇਲਗੱਡੀਆਂ ਵਿਚ ਯੋਗ ਨਾਲ ਸਬੰਧਿਤ ਆਡੀਓ ਕਲਿੱਪ/ਜਿੰਗਲ ਵਜਾਏ ਗਏ | ਇਸਦੇ ਨਾਲ ਅੰਮਿ੍ਤਸਰ, ਬਿਆਸ, ਫ਼ਿਰੋਜ਼ਪੁਰ ਛਾਉਣੀ ਅਤੇ ਫਗਵਾੜਾ ਰੇਲਵੇ ਸਟੇਸ਼ਨਾਂ ਦੀਆਂ ਐੱਲ.ਸੀ.ਡੀ ਸਕਰੀਨਾਂ 'ਤੇ ਯੋਗਾ ਵੀਡੀਓ ਦਿਖਾਏ ਗਏ ਅਤੇ ਰੇਲ ਯਾਤਰੀਆਂ ਨੂੰ ਯੋਗਾ ਅਤੇ ਰੋਜ਼ਾਨਾ ਜੀਵਨ ਵਿਚ ਇਸਦੇ ਫ਼ਾਇਦਿਆਂ ਬਾਰੇ ਜਾਗਰੂਕਤਾ ਕੀਤਾ ਗਿਆ |
ਆਯੂਸ਼ਮਾਨ ਅਰੋਗਿਆ ਕੇਂਦਰਾਂ ਵਿਚ ਮਨਾਇਆ ਗਿਆ ਵਿਸ਼ਵ ਅੰਤਰਰਾਸ਼ਟਰੀ ਯੋਗ ਦਿਵਸ
ਫ਼ਿਰੋਜ਼ਪੁਰ, 21 ਜੂਨ (ਕੁਲਬੀਰ ਸਿੰਘ ਸੋਢੀ)-ਹਰ ਸਾਲ 21 ਜੂਨ ਨੂੰ ਵਿਸ਼ਵ ਭਰ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ, ਜੋ ਯੋਗਾ ਦੇ ਅਭਿਆਸ ਅਤੇ ਮਹੱਤਵ ਨੂੰ ਸਮਰਪਿਤ ਹੈ | ਇਸੇ ਲੜੀ ਦੇ ਚੱਲਦੇ ਜ਼ਿਲੇ ਭਰ ਦੇ ਸਾਰੇ ਹੀ ਆਯੂਸ਼ਮਾਨ ਅਰੋਗਿਆ ਕੇਂਦਰਾਂ ਵਿਚ ਯੋਗਾ ਦਾ ਅਭਿਆਸ ਅਤੇ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਜਾਣਕਾਰੀ ਦਿੰਦਿਆਂ ਕਮਿਊਨਿਟੀ ਹੈਲਥ ਅਫ਼ਸਰ ਨਰਿੰਦਰ ਸਿੰਘ ਨੇ ਦੱਸਿਆ ਕਿ ਸਿਵਲ ਸਰਜਨ ਡਾਕਟਰ ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫ਼ਿਰੋਜ਼ਪੁਰ ਦੇ ਅੰਦਰ ਸਾਰੇ ਹੀ ਆਯੂਸ਼ਮਾਨ ਅਰੋਗਿਆ ਕੇਂਦਰਾਂ ਵਿਚ ਸਮੂਹ ਸਟਾਫ ਵਲੋਂ ਵਿਸ਼ਵ ਯੋਗ ਦਿਵਸ ਮਨਾਇਆ ਗਿਆ | ਉਨਾਂ ਦੱਸਿਆ ਕਿ ਯੋਗਾ ਸਿਰਫ਼ ਇਕ ਸਰੀਰਕ ਕਸਰਤ ਨਹੀਂ ਹੈ, ਬਲਕਿ ਇਹ ਸਾਡੇ ਮਨ, ਸਰੀਰ ਅਤੇ ਆਤਮਾ ਨੂੰ ਤੰਦਰੁਸਤ ਅਤੇ ਸ਼ਾਂਤ ਰੱਖਦਾ ਹੈ | ਇਸ ਦੇ ਨਾਲ ਹੀ ਯੋਗਾ ਤਣਾਅ ਨੂੰ ਘੱਟ ਕਰਨ ਅਤੇ ਮਾਨਸਿਕ ਸਪਸ਼ਟਤਾ ਨੂੰ ਵਧਾਉਣ ਦਾ ਵੀ ਕੰਮ ਕਰਦਾ ਹੈ | ਜਿਸ ਲਈ ਵਿਸ਼ਵ ਭਰ ਵਿਚ ਇਕ ਦਿਨ ਯੋਗ ਨੂੰ ਸਮਰਪਿਤ ਕੀਤਾ ਗਿਆ ਹੈ, ਜੋ 21 ਜੂਨ ਹੈ | ਉਨਾਂ ਦੱਸਿਆ ਕਿ ਇਸ ਦਿਨ ਦਾ ਉਦੇਸ਼ ਲੋਕਾਂ ਨੂੰ ਯੋਗ ਅਭਿਆਸ ਦੇ ਬਾਰੇ ਜਾਗਰੂਕ ਕਰਨਾ ਹੈ ਅਤੇ ਲੋਕਾਂ ਤੱਕ ਇਹ ਗੱਲ ਪਹੁੰਚਾਉਣਾ ਹੈ ਕਿ ਯੋਗਾ ਨਾ ਸਿਰਫ਼ ਸਾਡੀ ਸਿਹਤ ਅਤੇ ਤੰਦਰੁਸਤੀ ਲਈ ਜ਼ਰੂਰੀ ਹੈ, ਸਗੋਂ ਇਹ ਸਾਡੇ ਮਨ ਨੂੰ ਸ਼ਾਂਤ ਕਰਕੇ ਸਮਾਜ ਵਿਚ ਬਦਲਾਅ ਲਿਆਉਣ ਦਾ ਕੰਮ ਵੀ ਕਰਦਾ ਹੈ | ਉਨਾਂ ਨੇ ਦੱਸਿਆ ਕਿ ਅੱਜ ਕੱਲਬਲੱਡ ਪੈ੍ਰਸ਼ਰ ਵਧਣਾ, ਸ਼ੂਗਰ, ਕੈਂਸਰ ਆਦਿ ਵਰਗੀਆਂ ਬਿਮਾਰੀਆਂ ਪੂਰੇ ਸਮਾਜ ਵਿਚ ਫੈਲ ਰਹੀਆਂ ਹਨ ਅਤੇ ਇਨਾਂ ਸਭ ਤੋਂ ਮੁਕਤ ਰਹਿਣ ਲਈ ਯੋਗਾ ਬਹੁਤ ਵੱਡਾ ਰੋਲ ਅਦਾ ਕਰ ਸਕਦਾ ਹੈ | ਉਨਾਂ ਲੋਕਾਂ ਨੂੰ ਵੱਧ ਤੋਂ ਵੱਧ ਯੋਗਾ ਦੇ ਅਭਿਆਸ ਨਾਲ ਜੁੜਨ ਲਈ ਵੀ ਅਪੀਲ ਕੀਤੀ |
ਫ਼ਿਰੋਜ਼ਪੁਰ ਸ਼ਹਿਰ ਅੰਦਰ ਵੱਖ-ਵੱਖ ਸੰਗਠਨਾਂ ਵਲੋਂ ਸਾਂਝੇ ਤੌਰ 'ਤੇ ਮਨਾਇਆ ਗਿਆ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ
ਫ਼ਿਰੋਜ਼ਪੁਰ, 21 ਜੂਨ (ਕੁਲਬੀਰ ਸਿੰਘ ਸੋਢੀ)-ਫ਼ਿਰੋਜ਼ਪੁਰ ਵਿਚ ਵੱਖ-ਵੱਖ ਸੰਗਠਨਾਂ ਵਲੋਂ 'ਇਕ ਧਰਤੀ, ਇਕ ਸਿਹਤ ਲਈ ਯੋਗ' ਥੀਮ ਤਹਿਤ ਸਾਂਝੇ ਤੌਰ 'ਤੇ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਬੜੇ ਉਤਸ਼ਾਹ ਅਤੇ ਭਾਗੀਦਾਰੀ ਨਾਲ ਦੇਵ ਸਮਾਜ ਮਾਡਲ ਹਾਈ ਸਕੂਲ ਦੇ ਗਰਾਉਂਡ ਵਿਚ ਮਨਾਇਆ ਗਿਆ | ਇਸ ਸਮਾਗਮ ਦੀ ਅਗਵਾਈ ਸੰਸਥਾ ਮਯੰਕ ਫਾਊਾਡੇਸ਼ਨ, ਨਹਿਰੂ ਯੁਵਾ ਕੇਂਦਰ, ਆਰਟ ਆਫ਼ ਲਿਵਿੰਗ, ਸਕਾਊਟਸ ਐਂਡ ਗਾਈਡਜ਼ ਫ਼ਿਰੋਜ਼ਪੁਰ ਅਤੇ ਦੇਵ ਸਮਾਜ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਸਹਿਯੋਗ ਨਾਲ ਜ਼ਿਲਾ ਕੋਆਰਡੀਨੇਟਰ ਐਨ ਵਾਈ ਕੇ ਮਨੀਸ਼ਾ ਨੇ ਕੀਤੀ | ਪ੍ਰੋਜੈਕਟ ਕੋਆਰਡੀਨੇਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਸਮਾਗਮ ਦੀ ਸਫਲਤਾ ਵਿਚ ਯੋਗਦਾਨ ਪਾਉਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਵਿਚ ਮਯੰਕ ਫਾਊਾਡੇਸ਼ਨ ਦੇ ਸਕੱਤਰ ਰਾਜੀਵ ਸੇਤੀਆ, ਦੇਵ ਸਮਾਜ ਮਾਡਲ ਸਕੂਲ, ਫ਼ਿਰੋਜ਼ਪੁਰ ਦੀ ਪਿ੍ੰਸੀਪਲ ਸੁਨੀਤਾ ਰੰਗਬੂਲਾ, ਆਰਟ ਆਫ਼ ਲਿਵਿੰਗ ਦੀ ਪ੍ਰਤੀਨਿਧੀ ਸਿ੍ਸ਼ਟੀ ਸੇਤੀਆ, ਸਕਾਊਟਸ ਫ਼ਿਰੋਜ਼ਪੁਰ ਦੇ ਜ਼ਿਲਾ ਸੰਗਠਨ ਕਮਿਸ਼ਨਰ ਚਰਨਜੀਤ ਸਿੰਘ ਚਾਹਲ, ਸਕਾਊਟਸ ਫ਼ਿਰੋਜ਼ਪੁਰ ਦੇ ਜ਼ਿਲਾ ਸਿਖਲਾਈ ਕਮਿਸ਼ਨਰ ਜਸਵਿੰਦਰ ਪਾਲ ਸਿੰਘ, ਦਿੱਲੀ ਪਬਲਿਕ ਸਕੂਲ ਤੋਂ ਇੰਦੂ ਸੇਤੀਆ ਅਤੇ ਆਰ.ਐੱਸ.ਡੀ ਸਕੂਲ ਤੋਂ ਵੀਰਪਾਲ ਕੌਰ ਸ਼ਾਮਲ ਸਨ | ਕੈਂਪ ਵਿਚ ਨੌਜਵਾਨਾਂ, ਵਿਦਿਆਰਥੀਆਂ ਅਤੇ ਨਾਗਰਿਕਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਵੱਖ-ਵੱਖ ਯੋਗ ਆਸਣ ਅਤੇ ਪ੍ਰਾਣਾਯਾਮ ਅਭਿਆਸ ਕੀਤੇ | ਸਮੂਹਿਕ ਸੰਗਠਨਾਂ ਵਲੋਂ ਕੀਤੇ ਯਤਨਾਂ ਦਾ ਮੁੱਖ ਉਦੇਸ਼ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਸਿਹਤ ਲਈ ਯੋਗ ਦੇ ਫ਼ਾਇਦਿਆਂ ਬਾਰੇ ਜਾਗਰੂਕਤਾ ਫੈਲਾਉਣਾ ਸੀ | ਪ੍ਰੋਗਰਾਮ ਦਾ ਸਮਾਪਨ ਸਾਰੇ ਸਹਿਯੋਗੀ ਸੰਗਠਨਾਂ ਅਤੇ ਭਾਗੀਦਾਰਾਂ ਦੇ ਧੰਨਵਾਦ ਅਤੇ ਯੋਗ ਨੂੰ ਜੀਵਨ ਸ਼ੈਲੀ ਵਜੋਂ ਉਤਸ਼ਾਹਿਤ ਕਰਨ ਦੇ ਵਾਅਦੇ ਨਾਲ ਹੋਇਆ |
ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਬੀ.ਐੱਸ.ਐੱਫ. ਕੈਂਪਸ ਮਮਦੋਟ ਵਿਖੇ ਯੋਗਾ ਦਿਵਸ ਮਨਾਇਆ ਗਿਆ
ਮਮਦੋਟ, 21 ਜੂਨ (ਰਾਜਿੰਦਰ ਸਿੰਘ ਹਾਂਡਾ)-ਹਰ ਸਾਲ 21 ਜੂਨ ਦਾ ਦਿਨ ਅੰਤਰਰਾਸ਼ਟਰੀ ਪੱਧਰ 'ਤੇ ਵੱਖ-ਵੱਖ ਦੇਸ਼ਾਂ ਵਿਚ ਯੋਗਾ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ | ਯੋਗਾ ਦਾ ਭਾਰਤੀ ਇਤਿਹਾਸ ਨਾਲ ਗਹਿਰਾ ਸੰਬੰਧ ਹੈ | ਸਦੀਆਂ ਤੋਂ ਭਾਰਤ ਦੇਸ਼ ਅੰਦਰ ਯੋਗਾ ਨੂੰ ਬੜੇ ਮਾਣ ਨਾਲ ਮਨਾਇਆ ਜਾਂਦਾ ਹੈ, ਕਿਉਂਕਿ ਯੋਗਾ ਕੇਵਲ ਸਰੀਰਕ ਕਿਰਿਆ ਹੀ ਨਹੀਂ, ਸਗੋਂ ਜੀਵਨ ਜਿਊਣ ਦੀ ਕਲਾ ਵੀ ਹੈ | ਭਾਰਤੀ ਸੰਸਕਿ੍ਤੀ ਦੇ ਅੰਦਰ ਯੋਗਾ ਦੀ ਬਹੁਤ ਮਹਾਨਤਾ ਹੈ | ਇਸੇ ਮਹਾਨਤਾ ਨੂੰ ਬਰਕਰਾਰ ਰੱਖਦੇ ਹੋਏ ਕਸਬਾ ਮਮਦੋਟ ਵਿਖੇ 99 ਬੀ.ਐੱਨ.ਬੀ.ਐੱਸ.ਐੱਫ. ਕੈਂਪਸ ਵਿਖੇ ਕਮਾਡੈਂਟ ਸੰਜੀਵ ਕੁਮਾਰ ਦੀ ਦੇਖ ਰੇਖ ਹੇਠ ਬੜੇ ਹੀ ਅਨੁਸ਼ਾਸਿਤ ਤਰੀਕੇ ਨਾਲ ਯੋਗਾ ਦਿਵਸ ਮਨਾਇਆ ਗਿਆ | ਇਸ ਯੋਗਾ ਕੈਂਪ ਵਿਚ ਬੀ.ਐੱਸ.ਐੱਫ. ਦੇ ਜਵਾਨਾਂ ਤੋਂ ਇਲਾਵਾ ਕੁੱਝ ਸਥਾਨਕ ਐਮ.ਸੀ. ਤੇ ਆਮ ਲੋਕ ਵੀ ਸ਼ਾਮਿਲ ਹੋਏ | ਇਸ ਮੌਕੇ ਕਮਲੇਸ਼ ਕੁਮਾਰ ਡਿਪਟੀ ਕਮਾਡੈਂਟ, ਗੋਪਾਲ ਸਿੰਘ ਡਿਪਟੀ ਕਮਾਡੈਂਟ, ਸੁਰੇਂਦਰ ਸਿੰਘ ਡਿਪਟੀ ਕਮਾਡੈਂਟ, ਅੰਕੁਸ਼ ਰਾਵਲ ਅਸਿਸਟੈਂਟ ਕਮਾਡੈਂਟ ਤੋਂ ਇਲਾਵਾ ਐਮ.ਸੀ ਸੋਨੂੰ ਸੇਠੀ ਤੇ ਕਸਬੇ ਦੇ ਆਮ ਲੋਕ ਸ਼ਾਮਲ ਹੋਏ |
ਸਰਕਾਰੀ ਸਕੂਲ ਵਿਖੇ ਮਨਾਇਆ ਯੋਗ ਦਿਵਸ
ਗੁਰੂਹਰਸਹਾਏ, 21 ਜੂਨ (ਕਪਿਲ ਕੰਧਾਰੀ)-ਅੱਜ ਅੰਤਰਰਾਸ਼ਟਰੀ ਯੋਗ ਦਿਵਸ ਜਿੱਥੇ ਹਲਕੇ ਦੇ ਵੱਖ-ਵੱਖ ਸਕੂਲਾਂ ਵਿਚ ਮਨਾਇਆ ਗਿਆ ਉੱਥੇ ਹੀ ਸ਼ਹਿਰ ਦੇ ਨਾਲ ਲੱਗਦੇ ਪਿੰਡ ਮੋਹਨ ਕੇ ਹਿਠਾੜ ਦੇ ਸਰਕਾਰੀ ਸਕੂਲ ਵਿਚ ਵੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਪਹੁੰਚੇ 100 ਦੇ ਕਰੀਬ ਲੋਕਾਂ ਨੂੰ ਯੋਗਾ ਕਰਵਾਉਣ ਦੇ ਲਈ ਸੀ.ਐਮ ਦੀ ਯੋਗਸ਼ਾਲਾ ਦੇ ਟਰੇਨਰ ਮੈਡਮ ਮੰਜੂ, ਮੈਡਮ ਕਿਰਨ, ਮੈਡਮ ਪ੍ਰਕਾਸ਼ ਕੌਰ ਵਲੋਂ ਯੋਗ ਕਰਵਾਇਆ ਗਿਆ | ਇਸ ਮੌਕੇ ਯੋਗ ਮਾਹਿਰਾਂ ਵਲੋਂ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਵੱਖ-ਵੱਖ ਯੋਗ ਆਸਣ ਕਰਵਾਏ ਗਏ | ਇਸ ਮੌਕੇ ਉਨ੍ਹਾਂ ਨੇ ਪਹੁੰਚੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤਣਾਅ ਭਰੀ ਜ਼ਿੰਦਗੀ ਤੋਂ ਮੁਕਤੀ ਲੈਣ ਦੇ ਲਈ ਆਪਣੇ ਜੀਵਨ ਵਿਚ ਯੋਗ ਨੂੰ ਅਪਣਾਓ | ਉਨ੍ਹਾਂ ਦੱਸਿਆ ਕਿ ਯੋਗ ਜਿੱਥੇ ਸਾਡੇ ਸਰੀਰ ਦੀਆਂ ਅਨੇਕਾਂ ਬਿਮਾਰੀਆਂ ਨੂੰ ਦੂਰ ਕਰਦਾ ਹੈ ਉੱਥੇ ਹੀ ਸਾਡੇ ਸਰੀਰ ਨੂੰ ਸਾਰਾ ਦਿਨ ਤਰੋ ਤਾਜ਼ਾ ਰੱਖਦਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਸੀ.ਐਮ ਦੀ ਯੋਗਸ਼ਾਲਾ ਤਹਿਤ ਹਰ ਰੋਜ਼ ਵੱਖ-ਵੱਖ ਜਗ੍ਹਾ 'ਤੇ ਲੋਕਾਂ ਨੂੰ ਮੁਫ਼ਤ ਵਿਚ ਯੋਗ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਯੋਗ ਕਰਨਾ ਚਾਹੁੰਦਾ ਹੈ ਤਾਂ ਉਹ ਉਨ੍ਹਾਂ ਦੇ ਨਾਲ ਸੰਪਰਕ ਕਰ ਸਕਦਾ ਹੈ | ਇਸ ਮੌਕੇ ਵਿਕਾਸ ਗਲਹੋਤਰਾ, ਵਰੁਣ ਗਾਵੜੀ, ਰਮਨ ਕੁਮਾਰ, ਜੋਨੀ ਆਵਲਾ ਅਤੇ ਵੱਖ-ਵੱਖ ਪਿੰਡਾ ਦੇ ਲੋਕ ਵੀ ਹਾਜ਼ਰ ਸਨ |