19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਘਰ ਵਿਚੋਂ ਦਾਖਲ ਹੋ ਕੇ ਸੋਨਾ ਅਤੇ ਨਕਦੀ ਲੈ ਕੇ ਹੋਏ ਫ਼ਰਾਰ

ਅਜੀਤ ਡੈਸਕ 22-06-2025
ਫ਼ਿਰੋਜ਼ਪੁਰ, 21 ਜੂਨ (ਸੁਖਵਿੰਦਰ ਸਿੰਘ)-ਸਿਟੀ ਥਾਣਾ ਫ਼ਿਰੋਜ਼ਪੁਰ ਵਿਚ ਘਰ ਵਿਚ ਦਾਖਲ ਹੋ ਗਏ ਸੋਨਾ ਤੇ ਨਗਦੀ ਲੈ ਕੇ ਫ਼ਰਾਰ ਹੋਏ ਅਣਪਛਾਤੇ ਵਿਅਕਤੀ 'ਤੇ ਮਾਮਲਾ ਦਰਜ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਸਿਟੀ ਥਾਣਾ ਦੇ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਹੈ ਕਿ ਰਮਨ ਮੈਣੀ ਪੁੱਤਰ ਖੀਵਾ ਦਾਸ ਮੈਣੀ ਵਾਸੀ ਪੀਰਾਂ ਵਾਲਾ ਮੁਹੱਲਾ ਫ਼ਿਰੋਜ਼ਪੁਰ ਸ਼ਹਿਰ ਵਲੋਂ ਦਿੱਤੀ ਦਰਖਾਸਤ ਵਿਚ ਲਿਖਿਆ ਹੈ ਕਿ ਸ਼ਾਮ ਨੂੰ ਮੈਂ, ਮੇਰੀ ਪਤਨੀ ਅਤੇ ਮੇਰਾ ਲੜਕਾ ਰਿਤਵਿੰਕ ਰੋਟੀ ਖਾ ਕੇ ਆਪਣੇ ਕਮਰੇ ਵਿਚ ਸੋ ਗਏ ਸੀ ਇਕ ਕਮਰਾ ਜਿਸ ਵਿਚ ਅਲਮਾਰੀ ਅਤੇ ਬੈੱਡ ਪਿਆ ਹੈ ਜੋ ਅਲਮਾਰੀ ਦੇ ਲੌਕਰ ਵਿਚ ਸੋਨਾ ਅਤੇ 48 ਹਜ਼ਾਰ ਰੁਪਏ ਲੱਗਦੇ ਰੱਖੇ ਹੋਏ ਸਨ ਜੋ ਕਿ ਅਣਪਛਾਤੇ ਵਿਅਕਤੀ ਵਲੋਂ ਘਰ ਵਿਚ ਦਾਖਲ ਹੋ ਕੇ ਅਲਮਾਰੀ ਵਿਚੋਂ ਸੋਨਾ ਅਤੇ 48 ਹਜ਼ਾਰ ਰੁਪਏ ਨਗਦੀ ਚੋਰੀ ਕੀਤੀ | ਸਹਾਇਕ ਇੰਸਪੈਕਟਰ ਗੁਰਦੀਪ ਸਿੰਘ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀ ਤੇ 35, 131(4) ਬੀ.ਐਨ.ਐੱਸ 379, 411 ਆਈ.ਪੀ.ਸੀ ਐਕਟ ਤਹਿਤ ਸਿਟੀ ਥਾਣਾ ਫ਼ਿਰੋਜ਼ਪੁਰ ਵਿਚ ਮੁਕੱਦਮਾ ਦਰਜ ਕੀਤਾ |
ਪਿਛਲੀ ਖ਼ਬਰ ਖ਼ਾਲਸਾ ਮਿਸ਼ਨ ਅਕੈਡਮੀ ਵਿਚ ਮਨਾਇਆ ਯੋਗ ਦਿਵਸ ਅਗਲੀ ਖ਼ਬਰ ਸੀ.ਐਮ. ਦੀ ਯੋਗਸ਼ਾਲਾ ਤਹਿਤ ਫ਼ਿਰੋਜ਼ਪੁਰ 'ਚ ਕੰਟੋਨਮੈਂਟ ਸਟੇਡੀਅਮ ਵਿਖੇ ਮਨਾਇਆ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।