19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਸਵ. ਬਾਪੂ ਗੁਰਚਰਨ ਸਿੰਘ ਸੰਧੂ ਮਰਹਾਣਾ ਨੂੰ ਸ਼ਰਧਾ ਦੇ ਫ਼ੁੱਲ ਭੇਟ

ਅਜੀਤ ਡੈਸਕ 22-06-2025
ਮੱਖੂ, 21 ਜੂਨ (ਕੁਲਵਿੰਦਰ ਸਿੰਘ ਸੰਧੂ)-ਬਾਪੂ ਗੁਰਚਰਨ ਸਿੰਘ ਸੰਧੂ ਬੀਤੇ ਦਿਨੀਂ ਸਾਨੂੰ ਸਦੀਵੀ ਵਿਛੋੜਾ ਦੇ ਕੇ ਸਵਰਗ ਸੁਧਾਰ ਗਏ ਸਨ | ਉਨ੍ਹਾਂ ਦੇ ਨਮਿਤ ਵਿਚ ਗੁਰਦੁਆਰਾ ਨਾਨਕਸਰ ਚੱਕ ਮਰਹਾਣਾ 'ਚ ਰੱਖੇ ਅੰਤਿਮ ਅਰਦਾਸ ਸਮਾਰੋਹ ਦੌਰਾਨ ਸਿੱਖ ਕੌਮ ਦੇ ਮਹਾਨ ਰਾਗੀ ਭਾਈ ਪ੍ਰਕਾਸ਼ ਸਿੰਘ ਪਾਰਸ ਦੇ ਕੀਰਤਨੀ ਜਥੇ ਵਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ | ਬਾਪੂ ਗੁਰਚਰਨ ਸਿੰਘ ਸੰਧੂ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਦਿਆਂ ਬਾਬਾ ਬਖ਼ਸ਼ੀਸ਼ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਨਾਨਕਸਰ ਚੱਕ ਮਰਰਾਣਾ, ਹਲਕਾ ਵਿਧਾਇਕ ਨਰੇਸ਼ ਕਟਾਰੀਆ, ਹਰਪ੍ਰੀਤ ਸਿੰਘ ਹੀਰੋ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਜ਼ੀਰਾ, ਚੰਦ ਸਿੰਘ ਗਿੱਲ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਫ਼ਿਰੋਜ਼ਪੁਰ, ਕੈਪਟਨ ਨਛੱਤਰ ਸਿੰਘ ਗੁਰਪਾਲ ਚੇਅਰਮੈਨ ਮਾਰਕੀਟ ਕਮੇਟੀ ਮੱਖੂ ਅਤੇ ਭਾਈ ਬਲਜਿੰਦਰ ਸਿੰਘ ਸੋਨੀ ਹੈੱਡ ਗ੍ਰੰਥੀ ਗੁਰਦੁਆਰਾ ਨਾਨਕਸਰ ਚੱਕ ਮਰਹਾਣਾ ਨੇ ਕਿਹਾ ਕਿ ਬਾਪੂ ਗੁਰਚਰਨ ਸਿੰਘ ਬਹੁਤ ਹੀ ਨੇਕ ਸੁਭਾਅ ਦੇ ਮਾਲਕ ਸਨ ਅਤੇ ਉਹ ਗੁਰੂ ਚਰਨਾਂ ਵਿਚ ਜੁੜੇ ਹੋਏ ਰੂਹ ਸੀ | ਇਸ ਦੌਰਾਨ ਬਾਪੂ ਗੁਰਚਰਨ ਸਿੰਘ ਸੰਧੂ ਨੂੰ ਸ਼ਰਧਾ ਦੇ ਫ਼ੁਲ ਭੇਟ ਅਤੇ ਪਰਿਵਾਰਿਕ ਮੈਂਬਰ ਕਸ਼ਮੀਰ ਸਿੰਘ ਸੰਧੂ, ਚਮਕੌਰ ਸਿੰਘ, ਸਰਪੰਚ ਗੁਰਲਾਲ ਸਿੰਘ ਸੰਧੂ, ਜਸਵੀਰ ਸਿੰਘ ਸੰਧੂ, ਵੀਰ ਸਿੰਘ ਸੰਧੂ ਮੀਤ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਘੁੱਦੂ ਵਾਲਾ, ਡਾਕਟਰ ਤਰਸੇਮ ਸਿੰਘ ਸੰਧੂ, ਦਲਜੀਤ ਸਿੰਘ ਸੰਧੂ ਮੈਂਬਰ ਪੰਚਾਇਤ, ਕਮਲਜੀਤ ਸਿੰਘ ਸੰਧੂ ਕਿਸਾਨ ਆਗੂ, ਦਲਬੀਰ ਸਿੰਘ ਸੰਧੂ ਮਡੀਲਾ, ਦਲੇਰ ਸਿੰਘ ਸੰਧੂ ਕੈਨੇਡਾ ਅਤੇ ਸੰਧੂ ਪਰਿਵਾਰ ਚੱਕ ਮਰਹਾਣਾ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਬਾਬਾ ਬਖ਼ਸ਼ੀਸ਼ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਨਾਨਕਸਰ ਚੱਕ ਮਰਹਾਣਾ, ਨਰਿੰਦਰ ਕਟਾਰੀਆ ਪ੍ਰਧਾਨ ਨਗਰ ਪੰਚਾਇਤ ਮੱਖੂ, ਸਾਬਕਾ ਚੇਅਰਮੈਨ ਜਥੇਦਾਰ ਕਾਰਜ ਸਿੰਘ ਆਹਲਾ, ਹਰਇੰਦਰਬੀਰ ਸਿੰਘ ਜੀਰਾ ਭਾਜਪਾ ਆਗੂ, ਸਾਬਕਾ ਚੇਅਰਮੈਨ ਮਹਿਲ ਸਿੰਘ ਵਰਿ੍ਹਆਂ, ਪ੍ਰਧਾਨ ਕਸ਼ਮੀਰ ਸਿੰਘ ਅਰਾਈਆਂਵਾਲਾ, ਸਰਪੰਚ ਜਸਵੀਰ ਸਿੰਘ ਸਦਰ ਵਾਲਾ, ਡਾਕਟਰ ਪਰਗਟ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਘੁੱਦੂ ਵਾਲਾ, ਸਰਪੰਚ ਰਣਜੀਤ ਸਿੰਘ ਰਾਣਾ ਗੱਟਾ ਬਾਦਸ਼ਾਹ, ਢਾਡੀ ਮੁਖਤਿਆਰ ਸਿੰਘ, ਵੀਰ ਸਿੰਘ ਨਿਜਾਮਦੀਨ ਵਾਲਾ ਜੋਨ ਪ੍ਰਧਾਨ, ਯੂਥ ਆਗੂ ਪਵਨ ਕਟਾਰੀਆ, ਸਰਪੰਚ ਸੁਖਚੈਨ ਸਿੰਘ ਵਕੀਲਾਂ ਵਾਲੀ, ਕਸ਼ਮੀਰ ਸਿੰਘ ਭੁੱਲਰ ਜ਼ੀਰਾ, ਜਸਵਿੰਦਰ ਸਿੰਘ ਸ਼ਹੀਦ ਭਾਜਪਾ ਆਗੂ, ਸਰਪੰਚ ਬਲਦੇਵ ਸਿੰਘ ਸਰਹਾਲੀ ਭਾਜਪਾ ਆਗੂ, ਸਾਬਕਾ ਸਰਪੰਚ ਸਿਮਰਨਜੀਤ ਸਿੰਘ ਘੁੱਦੂਵਾਲਾ, ਲਖਵਿੰਦਰ ਸਿੰਘ ਬਸਤੀ ਨਾਮਦੇਵ ਜੋਨ ਆਗੂ, ਨੰਬਰਦਾਰ ਨਿਸ਼ਾਨ ਸਿੰਘ ਸੰਧੂ ਤਲਵੰਡੀ, ਸਰਪੰਚ ਤੀਰਥ ਸਿੰਘ ਬਘੇਲੇ ਵਾਲਾ, ਸਰਪੰਚ ਰਜਿੰਦਰ ਸਿੰਘ ਵਲੂਰ, ਸਾਬਕਾ ਸਰਪੰਚ ਰਸਪਾਲ ਸਿੰਘ ਫੇਰੂਕੇ, ਸਰਪੰਚ ਗੁਰਦਿੱਤ ਸਿੰਘ ਪੱਧਰੀ, ਸਰਪੰਚ ਰਣਜੀਤ ਸਿੰਘ ਬਾਹਰਵਾਲੀ, ਸਰਪੰਚ ਸਰੂਪ ਸਿੰਘ ਵਰਪਾਲ, ਡਾਕਟਰ ਹਰਪ੍ਰੀਤ ਸਿੰਘ ਗੋਰਾ ਮਰਹਾਣਾ ਸਾਬਕਾ ਸਰਪੰਚ, ਸੀਨੀਅਰ ਗੁਰਪਾਲ ਸਿੰਘ ਸ਼ੀਂਹਾਂਪਾੜੀ, ਸਰਪੰਚ ਜਗਦੀਪ ਸਿੰਘ, ਸਰਪੰਚ ਸ਼ਮਸ਼ੇਰ ਸਿੰਘ ਲਹਿਰਾ, ਦਵਿੰਦਰਜੀਤ ਸਿੰਘ ਸੰਧੂ, ਰੇਸ਼ਮ ਸਿੰਘ ਬਾਈ, ਸਾਬਕਾ ਸਰਪੰਚ ਨਿਰਵੈਰ ਸਿੰਘ, ਮੇਜਰ ਸਿੰਘ, ਡਾਕਟਰ ਸੁਖਤੀਰਥ ਸਿੰਘ, ਹਰਨੇਕ ਸਿੰਘ, ਨਸੀਬ ਸਿੰਘ ਸੰਧੂ, ਕੰਵਲਜੀਤ ਸਿੰਘ, ਜਸਮੇਲ ਸਿੰਘ, ਰਣਜੋਤ ਸਿੰਘ ਗੁਰਸੇਵਕ ਸਿੰਘ ਆਦਿ ਤੋਂ ਇਲਾਵਾ ਵੱਖ ਵੱਖ ਸਿਆਸੀ ਪਾਰਟੀਆਂ, ਗੈਰ ਸਿਆਸੀ, ਧਾਰਮਿਕ, ਸਮਾਜ ਸੇਵੀ, ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਰਿਸ਼ਤੇਦਾਰਾਂ ਸ਼ਾਮਿਲ ਹਨ |
ਪਿਛਲੀ ਖ਼ਬਰ ਕੁਲਦੀਪ ਕੰਡਾ ਮੁੜ ਸਵਰਨਕਾਰ ਸੰਘ ਜ਼ੀਰਾ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਰੇਲਵੇ ਪਾਰਕ ਵਿਖੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।