ਜ਼ੀਰਾ, 21 ਜੂਨ ( ਰਜਨੀਸ਼ ਕਥੂਰੀਆ)-ਸਵਰਨਕਾਰ ਸੰਘ ਜ਼ੀਰਾ ਦੇ ਅਹੁਦੇਦਾਰਾਂ ਦੀ ਚੋਣ ਸਥਾਨਕ ਸ਼ਹਿਰ ਦੇ ਇਕ ਨਿੱਜੀ ਰੈਸਟੋਰੈਂਟ ਦੇ ਵਿਚ ਹੋਈ | ਇਸ ਦੌਰਾਨ ਸਵਰਨਕਾਰ ਸੰਘ ਜ਼ੀਰਾ ਦੀ ਪੁਰਾਣੀ ਬਾਡੀ ਭੰਗ ਕੀਤੀ ਗਈ | ਇਸ ਉਪਰੰਤ ਨਵੀਂ ਬਾਡੀ ਦੀ ਚੋਣ ਲਈ ਵਿਚਾਰ ਵਟਾਂਦਰਾ ਕਰਨ ਉਪਰੰਤ ਸਰਬਸੰਮਤੀ ਨਾਲ ਇਕ ਵਾਰ ਮੁੜ ਤੋਂ ਕੁਲਦੀਪ ਸਿੰਘ ਕੰਡਾ ਨੂੰ ਸਵਰਨਕਾਰ ਸੰਘ ਜ਼ੀਰਾ ਦਾ ਪ੍ਰਧਾਨ ਚੁਣ ਲਿਆ ਗਿਆ | ਇਸ ਤੋਂ ਇਲਾਵਾ ਜਤਿੰਦਰ ਸਿੰਘ ਧੁੰਨਾ ਜਨਰਲ ਸੈਕਟਰੀ, ਬਲਜਿੰਦਰ ਸਿੰਘ ਸਰਪ੍ਰਸਤ, ਚਰਨਜੀਤ ਸਿੰਘ ਜੁਆਇੰਟ ਸੈਕਟਰੀ, ਬੰਟੀ ਸਦਿਓੜਾ ਖ਼ਜ਼ਾਨਚੀ, ਪਿ੍ਤਪਾਲ ਸਿੰਘ ਲਾਡੀ ਮੀਤ ਪ੍ਰਧਾਨ ਅਤੇ ਸੁਖਵਿੰਦਰ ਸਿੰਘ ਕੰਡਾ ਸਲਾਹਕਾਰ ਚੁਣੇ ਗਏ | ਇਸ ਦੌਰਾਨ ਚੁਣੇ ਗਏ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਵਰਨਕਾਰ ਸੰਘ ਦੀ ਭਲਾਈ ਲਈ ਇਕਮੁੱਠ ਹੋ ਕੇ ਰਹਿਣ ਦਾ ਪ੍ਰਣ ਕੀਤਾ |