ਫ਼ਿਰੋਜ਼ਪੁਰ, 21 ਜੂਨ (ਰਾਕੇਸ਼ ਚਾਵਲਾ)-ਇਕ ਲੜਕੀ ਕੋਲੋਂ ਮੋਬਾਈਲ ਖੋਹ ਕਰਨ 'ਤੇ ਦੋ ਨਾਮਾਲੂਮ ਵਿਅਕਤੀਆਂ ਵਿਰੁੱਧ ਕੈਂਟ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਮੁਦਈਆ ਸਾਰਿਕਾ ਪੁੱਤਰੀ ਹਰੀ ਕਿ੍ਸ਼ਨ ਗੁਪਤਾ ਵਾਸੀ ਮਕਾਨ ਨੰਬਰ 137-ਪੀ ਬਾਜ਼ਾਰ ਨੰਬਰ 1 ਫ਼ਿਰੋਜ਼ਪੁਰ ਕੈਂਟ ਨੇ ਦੱਸਿਆ ਕਿ ਉਹ ਕਮਲ ਗਰਗ ਸੀ.ਏ. ਸਾਹਮਣੇ ਸੈਂਟਰਲ ਜੇਲ੍ਹ ਫ਼ਿਰੋਜ਼ਪੁਰ ਪਾਸ ਪ੍ਰਾਈਵੇਟ ਨੌਕਰੀ ਕਰਦੀ ਹੈ ਮਿਤੀ 18.06.2025 ਨੂੰ ਵਕਤ ਕਰੀਬ 10 ਵਜੇ ਸ਼ਨੀ ਮੰਦਰ ਫ਼ਿਰੋਜ਼ਪੁਰ ਕੈਂਟ ਤੋਂ ਆਟੋ ਰਿਕਸ਼ਾ ਲੈ ਕੇ ਕੰਮ 'ਤੇ ਜਾ ਰਹੀ ਸੀ | ਆਟੋ ਰਿਕਸ਼ਾ ਮਾਲ ਰੋਡ 'ਤੇ ਕੋਠੀ ਨੰਬਰ 55-ਪੀ ਪਾਸ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਤੋਂ ਥੋੜ੍ਹਾ ਅੱਗੇ ਪੁੱਜਾ ਤਾਂ ਅਚਾਨਕ ਪਿਛਲੇ ਪਾਸੇ ਤੋਂ ਦੋ ਮੋਟਰਸਾਈਕਲ ਸਵਾਰ ਆਏ ਤੇ ਚੱਲਦੇ ਆਟੋ ਤੋਂ ਹੀ ਮੇਰੇ ਹੱਥ ਵਿਚ ਫੜੇ ਹਲਕੇ ਗੁਲਾਬੀ ਰੰਗ ਦੇ ਪਰਸ ਨੂੰ ਝਪਟ ਮਾਰ ਕੇ ਖੋਹਣ ਲੱਗ ਪਏ ਜਦ ਵਿਰੋਧ ਕੀਤਾ ਤਾਂ ਉਨ੍ਹਾਂ ਜ਼ੋਰ ਨਾਲ ਪਰਸ ਖਿੱਚਿਆ ਤਾਂ ਮੈ ਚੱਲਦੇ ਆਟੋ ਤੋਂ ਬਾਹਰ ਡਿਗ ਪਈ | ਜਿਸ ਨਾਲ ਮੇਰੇ ਸੱਟਾ ਲੱਗੀਆਂ ਤੇ ਮੋਟਰਸਾਈਕਲ ਸਵਾਰ ਪਰਸ ਖੋਹ ਕੇ ਫ਼ਿਰੋਜ਼ਪੁਰ ਸ਼ਹਿਰ ਵੱਲ ਦੋੜ ਗਏ | ਪਰਸ ਵਿਚ 20 ਹਜ਼ਾਰ ਰੁਪਏ ਨਗਦ ਇਕ ਮਟਰੋਲਾ ਦਾ ਸਮਾਰਟ ਫ਼ੋਨ, ਇਕ ਗੋਲਡ ਚੈਨ, ਇਕ ਕਵਰ ਸਮੇਤ ਚਸ਼ਮਾ, ਆਧਾਰ ਕਾਰਡ ਅਤੇ ਜ਼ਰੂਰ ਦਸਤਾਵੇਜ਼ ਸਨ | ਇਸ ਸਬੰਧੀ ਪੁਲਿਸ ਮਾਮਲਾ ਦਰਜ ਕਰ ਲਿਆ ਹੈ |