11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਵਿਧਾਇਕ ਨਰੇਸ਼ ਕਟਾਰੀਆ ਨੇ ਦਾਣਾ ਮੰਡੀ ਮੱਖੂ 'ਚ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ

ਅਜੀਤ ਡੈਸਕ 23-09-2025
ਮੱਖੂ, 22 ਸਤੰਬਰ (ਵਰਿੰਦਰ ਮਨਚੰਦਾ/ਕੁਲਵਿੰਦਰ ਸਿੰਘ ਸੰਧੂ)-ਹਲਕਾ ਵਿਧਾਇਕ ਨਰੇਸ਼ ਕਟਾਰੀਆ ਵਲੋਂ ਅੱਜ ਦਾਣਾ ਮੰਡੀ ਮੱਖੂ ਦਾ ਦੌਰਾ ਕਰਕੇ ਮੈਸ. ਵਰਿੰਦਰ ਕੁਮਾਰ ਐਂਡ ਕੰਪਨੀ ਦੀ ਆੜ੍ਹਤ 'ਤੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ, ਜਿਸ ਨਾਲ ਜ਼ਿਲ੍ਹੇ ਵਿਚ ਖ਼ਰੀਦ ਮੰਡੀਕਰਨ ਸੀਜ਼ਨ 2025 ਦੀ ਰਸਮੀ ਸ਼ੁਰੂਆਤ ਹੋਈ | ਇਸ ਮੌਕੇ ਮਾਰਕੀਟ ਕਮੇਟੀ ਮੱਖੂ ਦੇ ਚੇਅਰਮੈਨ ਕੈਪਟਨ ਨਛੱਤਰ ਸਿੰਘ ਵਰਪਾਲ, ਆਪ ਆਗੂ ਅਤੇ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਣ ਕਟਾਰੀਆ, ਸੈਕਟਰੀ ਰਜਿੰਦਰ ਕੁਮਾਰ ਤੇ ਆੜ੍ਹਤੀਆ ਐਸੋਸੀਏਸ਼ਨ ਮੱਖੂ ਦੇ ਕਮੇਟੀ ਮੈਂਬਰ ਹਾਜ਼ਰ ਸਨ | ਸੀਜ਼ਨ ਦੀ ਸਫਲ ਸ਼ੁਰੂਆਤ 'ਤੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਵਧਾਈ ਦਿੰਦਿਆਂ ਵਿਧਾਇਕ ਕਟਾਰੀਆ ਨੇ ਕਿਹਾ ਕਿ ਖ਼ਰੀਦ ਪਿਛਲੇ ਸਾਲਾਂ ਨਾਲੋਂ ਪਹਿਲਾਂ ਸ਼ੁਰੂ ਹੋ ਗਈ ਹੈ ਤਾਂ ਜੋ ਕਿਸਾਨਾਂ ਨੂੰ ਅਗੇਤਾ ਝੋਨਾ ਵੇਚਣ ਵਿਚ ਕੋਈ ਦਿੱਕਤ ਨਾ ਆਵੇ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਉਦੋਂ ਹੀ ਵਾਢੀ ਕਰਨ ਜਦੋਂ ਫ਼ਸਲ ਪੂਰੀ ਤਰ੍ਹਾਂ ਪੱਕ ਜਾਵੇ ਤਾਂ ਜੋ ਨਿਰਧਾਰਿਤ 17 ਫ਼ੀਸਦੀ ਸੀਮਾ ਤੋਂ ਵੱਧ ਨਮੀ ਦੀ ਮਾਤਰਾ ਵਾਲੀ ਫ਼ਸਲ ਮੰਡੀ 'ਚ ਲੈ ਕੇ ਆਉਣ ਤੋਂ ਗੁਰੇਜ਼ ਕਰਨ | ਵਿਧਾਇਕ ਕਟਾਰੀਆ ਨੇ ਮੰਡੀਆਂ ਵਿਚ ਸਿਰਫ਼ ਸੁੱਕਾ ਝੋਨਾ ਲਿਆਉਣ ਅਤੇ ਪਰਾਲੀ ਸਾੜਨ ਤੋਂ ਬਿਨਾਂ, ਜ਼ਿੰਮੇਵਾਰੀ ਨਾਲ ਫ਼ਸਲ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ ਕਰਨ ਦੀ ਅਪੀਲ ਵੀ ਕੀਤੀ | ਇਸ ਮੌਕੇ ਰਿਸ਼ੂ ਖੁਰਾਨਾ ਪ੍ਰਧਾਨ ਆੜ੍ਹਤੀਆ ਯੂਨੀਅਨ ਮੱਖੂ, ਬਲਵਿੰਦਰ ਠੁਕਰਾਲ, ਪ੍ਰਦੀਪ ਕੁਮਾਰ ਕੱਕੜ, ਮਹਿਲ ਸਿੰਘ ਵਰਿਆਂ, ਅਨਿਲ ਕੁਮਾਰ ਡੀ.ਸੀ. ਸੀਨੀਅਰ ਮੀਤ ਪ੍ਰਧਾਨ ਨਗਰ ਪੰਚਾਇਤ ਮੱਖੂ, ਸੰਦੀਪ ਠੁਕਰਾਲ, ਗਗਨ ਮੋਂਗਾ, ਮਹਿੰਦਰ ਨਰੂਲਾ, ਮਨਮੋਹਨ ਗਰੋਵਰ, ਵਿੱਕੀ ਗਰੋਵਰ, ਅਸ਼ੋਕ ਠੁਕਰਾਲ, ਸੁਖਵੰਤ ਸਿੰਘ, ਸੰਜੀਵ ਠੁਕਰਾਲ ਲੱਕੀ, ਪਲਵੀ ਕਟਾਰੀਆ, ਕੁਲਦੀਪ ਕੱਕੜ, ਗੌਤਮ ਕੱਕੜ, ਤਿਲਕ ਰਾਜ ਕੰਧਾਰੀ, ਹੀਰਾ ਸਿੰਘ ਘੁੱਦੂਵਾਲਾ, ਮਨਪ੍ਰੀਤ ਸਿੰਘ, ਧਰਮਿੰਦਰ ਬਜਾਜ, ਜਰਨੈਲ ਸਿੰਘ ਸੰਧੂ, ਗੁਰਪਾਲ ਸਿੰਘ, ਦਰਬਾਰਾ ਸਿੰਘ ਪੀ ਐੱਸ.ਓ., ਰਣਜੀਤ ਸਿੰਘ ਆਕਸ਼ਨ ਰਿਕਾਰਡਰ, ਸੁੱਖਾ ਸੰਧੂ ਕਲਰਕ ਅਤੇ ਹੋਰ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਹੇਠ 100 ਦੇ ਕਰੀਬ ਮਿੱਟੀ ਦੀਆਂ ਟਰਾਲੀਆਂ ਹੜ੍ਹ ਪ੍ਰਭਾਵਿਤ ਬੰਨ੍ਹ ਨੂੰ ਮਜ਼ਬੂਤ ਕਰਨ ਲ... ਅਗਲੀ ਖ਼ਬਰ ਅਨਮੋਲ ਵੈੱਲਫੇਅਰ ਕਲੱਬ ਮੋਗਾ ਸਿਟੀ ਨੇ ਨਵਰਾਤਰੇ ਮੌਕੇ ਮੋਗਾ ਸ਼ਹਿਰ 'ਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।